ਸ੍ਰੀ ਮੁਕਤਸਰ ਸਾਹਿਬ: ਕਮਲਪ੍ਰੀਤ ਦੇ ਓਲੰਪਿਕ ਵਿੱਚ ਫਾਈਨਲ ਵਿੱਚ ਪਹੁੰਚਣ ਨੂੰ ਲੈਕੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ। ਪਰਿਵਾਰ ਦਾ ਕਹਿਣੈ ਕਿ ਉਨ੍ਹਾਂ ਦੀ ਦੇਸ਼ ਲਈ ਮੈਡਲ ਲਿਆ ਕਿ ਪੂਰੀ ਦੁਨੀਆ ‘ਚ ਆਪਣਾ, ਆਪਣੇ ਪਰਿਵਾਰ ਤੇ ਦੇਸ਼ ਦਾ ਨਾਮ ਰੌਸ਼ਨ ਕਰੇਗੀ।
ਜ਼ਿਲ੍ਹੇ ਦੇ ਕਬਰ ਵਾਲਾ ਪਿੰਡ ਦੀ ਧੀ ਕਮਲਪ੍ਰੀਤ ਕੌਰ ਟੋਕਿਓ ਓਲਪਿੰਕ ‘ਚ ਪਹੁੰਚੀ ਹੈ। ਕਮਲਪ੍ਰੀਤ ਦੇ ਓਲੰਪਿਕ ਲਈ ਕੁਆਲੀਫਾਇ ਕਰਨ ਨੂੰ ਲੈਕੇ ਪਰਿਵਾਰ ‘ਚ ਭਾਰੀ ਖੁਸ਼ੀ ਦੀ ਲਹਿਰ ਹੈ।ਕਮਲਪ੍ਰੀਤ ਦੇ ਪਰਿਵਾਰ ਵੱਲੋਂ ਉਮੀਦ ਜਤਾਈ ਗਈ ਹੈ ਕਿ ਉਨ੍ਹਾਂ ਨੂੰ ਆਸ ਹੈ ਕਿ ਉਨ੍ਹਾਂ ਦੀ ਧੀ ਦੇਸ਼ ਲਈ ਮੈਡਲ ਲੈ ਕੇ ਆਵੇਗੀ ਤੇ ਉਹ ਆਪਣੇ ਪਰਿਵਾਰ, ਸੂਬੇ ਤੇ ਦੇਸ਼ ਦਾ ਨਾਮ ਪੂਰੀ ਦੁਨੀਆ ਵਿੱਚ ਰੌਸ਼ਨ ਕਰੇਗੀ।
ਕਿਸਾਨ ਪਰਿਵਾਰ ‘ਚੋਂ ਹੈ ਕਮਲਪ੍ਰੀਤ
ਇਸ ਦੌਰਾਨ ਕਮਲਪ੍ਰੀਤ ਦੇ ਪਿਤਾ ਨੇ ਧੀ ਦੇ ਓਲੰਪਿਕ ਤੱਕ ਪਹੁੰਚਣ ਦੇ ਸਫਰ ਦੀਆਂ ਕਈ ਅਹਿਮ ਗੱਲਾਂ ਈਟੀਵੀ ਭਾਰਤ ਦੀ ਟੀਮ ਨਾਲ ਸਾਂਝੀਆਂ ਕੀਤੀਆਂ। ਕਮਲਪ੍ਰੀਤ ਇੱਕ ਕਿਸਾਨ ਪਰਿਵਾਰ ‘ਚੋਂ ਹੈ। ਧੀ ਦੇ ਓਲੰਪਿਕ ਵਿੱਚ ਪਹੁੰਚਣ ਨੂੰ ਲੈਕੇ ਪਰਿਵਾਰ ਦਾ ਕਹਿਣੈ ਕਿ ਉਨ੍ਹਾਂ ਨੂੰ ਆਪਣੀ ਧੀ ‘ਤੇ ਮਾਣ ਹੈ।
ਪਿੰਡ ਬਾਦਲ ਤੋਂ ਲਈ ਹੈ ਟ੍ਰੇਨਿੰਗ
ਉਨ੍ਹਾਂ ਦੱਸਿਆ ਕਿ ਕਮਲਪ੍ਰੀਤ ਨੇ ਟ੍ਰੇਨਿੰਗ ਬਾਦਲ ਪਿੰਡ ਦੇ ਸਿਖਲਾਈ ਸੈਂਟਰ ਤੋਂ ਹੀ ਹਾਸਿਲ ਕੀਤੀ ਹੈ।ਇਸ ਦੌਰਾਨ ਉਨ੍ਹਾਂ ਦੱਸਿਆ ਕਿ ਉਹ ਇੱਕ ਮੱਧ ਵਰਗ ਪਰਿਵਾਰ ‘ਚੋਂ ਹਨ ਤੇ ਉਹ ਮਿਹਨਤ ਕਰਕੇ ਆਪਣਾ ਗੁਜਾਰਾ ਕਰਦੇ ਹਨ।
ਕਠਿਨਾਈਆਂ ਦਾ ਕੀਤਾ ਸਾਹਮਣਾ
ਨਾਲ ਹੀ ਉਨ੍ਹਾਂ ਦੱਸਿਆ ਕਿ ਬੱਚੇ ਨੂੰ ਖਿਡਾਉਣ ਸਮੇਂ ਕਠਿਨਾਈਆਂ ਬਹੁਤ ਆਉਂਦੀਆਂ ਹਨ ਪਰ ਉਨ੍ਹਾਂ ਦੀ ਧੀ ਮਾਨਸਿਕ ਤੌਰ ‘ਤੇ ਬਹੁਤ ਮਜਬੂਤ ਹੈ ਤੇ ਜਿਸ ਦੀ ਬਦੌਲਤ ਅੱਜ ਉਸਨੇ ਓਲੰਪਿਕ ਵਿੱਚ ਕੁਆਲੀਫਾਇ ਕੀਤਾ ਹੈ ਤੇ ਉਨ੍ਹਾਂ ਨੂੰ ਅੱਗੇ ਵੀ ਆਪਣੀ ਧੀ ਤੋਂ ਬਹੁਤ ਉਮੀਦ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਧੀ ਨੇ ਬਹੁਤ ਸਾਰੀਆਂ ਕਠਿਨਾਈਆਂ ਦਾ ਸਾਹਮਣਾ ਕੀਤਾ ਹੈ ਕਿਉਂਕਿ ਉਸ ਵਿੱਚ ਕੁਝ ਕਰਨ ਦਾ ਜਜਬਾ ਸੀ ਇਸ ਲਈ ਉਹ ਓਲੰਪਿਕ ਵਿੱਚ ਪਹੁੰਚ ਸਕੀ ਹੈ।
ਇਹ ਵੀ ਪੜ੍ਹੋ: TOKYO OLYMPICS DAY 9: ਮਹਿਲਾ ਡਿਸਕਸ ਥ੍ਰੋ ਵਿੱਚ ਕਮਲਪ੍ਰੀਤ ਨੇ ਫਾਈਨਲ ਲਈ ਕੀਤਾ ਕੁਆਲੀਫਾਈ