ਟੋਕਿਓ: ਭਾਰਤੀ ਨਿਸ਼ਾਨੇਬਾਜ਼ੀ ਨੇ ਅੱਜ ਟੋਕਿਓ ਓਲੰਪਿਕਸ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਜੋ ਉਨ੍ਹਾਂ ਦੀ ਇੱਛਾ ਅਨੁਸਾਰ ਨਹੀਂ ਸੀ ਪਰ ਦੂਜੇ ਮੁਕਾਬਲੇ ਵਿਚ ਉਨ੍ਹਾਂ ਨੇ ਪੁਰਸ਼ਾਂ ਦੀ 10 ਮੀਟਰ ਏਅਰ ਪਿਸਟਲ ਵਿੱਚ ਇਕ ਹੈਰਾਨੀਜਨਕ ਪ੍ਰਦਰਸ਼ਨ ਕਰਦਿਆਂ ਤਗਮਾ ਰਾਉਂਡ ਵਿੱਚ ਸਥਾਨ ਬਣਾ ਲਿਆ।
ਦਰਅਸਲ, ਪੁਰਸਾਂ ਦੇ ਵੱਲੋਂ ਸੌਰਭ ਚੌਧਰੀ ਨੇ ਇਹ ਕਾਰਨਾਮਾ ਕਰ ਦਿਖਾਇਆ, ਉਸਨੇ 600 ਵਿਚੋਂ 586 ਅੰਕਾਂ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ।
ਭਾਰਤ ਵੱਲੋਂ ਸ਼ੁਰੂ ਕਰਦਿਆਂ ਸੌਰਭ ਚੌਧਰੀ ਨੇ ਆਪਣੇ ਆਪ ਨੂੰ ਸਿਖਰਲੇ 25 ਵਿੱਚ ਬਣਾਈ ਰੱਖਿਆ, ਜਿਸ ਤੋਂ ਬਾਅਦ ਉਸਨੇ ਸਭ ਨੂੰ ਪਿੱਛੇ ਛੱਡ ਕੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਦੂਸਰਾ ਖਿਡਾਰੀ ਅਭਿਸ਼ੇਕ ਵਰਮਾ ਮੱਧ ਵਿੱਚ ਚੋਟੀ ਦੇ 8 ਦਾ ਹਿੱਸਾ ਬਣ ਗਿਆ ਪਰ ਉਹ ਆਪਣਾ ਪ੍ਰਦਰਸ਼ਨ ਜਾਰੀ ਨਹੀਂ ਰੱਖ ਸਕਿਆ। ਉਹ 575 ਅੰਕਾਂ ਨਾਲ 17 ਵੇਂ ਸਥਾਨ 'ਤੇ ਰਿਹਾ।
ਨਿਸ਼ਾਨੇਬਾਜ਼ੀ ਵਿੱਚ ਮੈਡਲ ਰਾਉਂਡ ਲਈ, ਚੋਟੀ ਦੇ ਸਿਰਫ 8 ਖਿਡਾਰੀਆਂ ਨੂੰ ਹੀ ਚੁਣਿਆ ਜਾਂਦਾ ਹੈ।
ਭਾਰਤੀ ਨਿਸ਼ਾਨੇਬਾਜ਼ੀ ਮੁਹਿੰਮ ਦੀ ਸ਼ੁਰੂਆਤ ਅੱਜ ਔਰਤਾਂ ਦੀ 10 ਮੀਟਰ ਏਅਰ ਰਾਈਫਲ ਨਾਲ ਹੋਈ ਸੀ, ਇਲਾਵੇਨਿਲ ਅਤੇ ਅਪੁਰਵੀ ਦੋਵੇ ਹੀ ਮੈਡਲ ਰਾਉਂਡ ਵਿੱਚ ਜਗ੍ਹਾ ਬਣਾਉਣ ਵਿੱਚ ਅਸਫਲ ਰਹੀਆਂ।
ਇਹ ਵੀ ਪੜੋ: Tokyo Olympic 2020 : ਮਨੀਕਾ ਨੇ ਟੇਟੇ ਏਕਲ ਵਿੱਚ ਪਹਿਲਾ ਰਾਊਂਡ ਕੀਤਾ ਪਾਰ