ਸ੍ਰੀ ਮੁਕਤਸਰ ਸਾਹਿਬ: ਭਾਰਤ ਤੇ ਪੰਜਾਬ ਦੇ ਖਿਡਾਰੀ ਲਗਾਤਾਰ ਟੋਕੀਓ ਓਲੰਪਿਕ ਵਿੱਚ ਆਪਣੇ ਜੋਹਰ ਦਿਖਾ ਰਹੇ ਹਨ, ਪੰਜਾਬ ਦੀ ਇੱਕ ਹੋਰ ਧੀ ਕਮਲਪ੍ਰੀਤ ਨੇ ਡਿਸਕਸ ਥ੍ਰੋ ਦੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਹੈ, ਜੋ ਕਿ ਪਿੰਡ ਕਬਰਵਾਲਾ ਦੀ ਰਹਿਣ ਵਾਲੀ ਹੈ।
ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕਬਰਵਾਲਾ ਦੀ ਬੇਟੀ ਕਮਲਪ੍ਰੀਤ ਨੇ ਟੋਕੀਓ ਓਲੰਪਿਕ ਡਿਸਕਸ ਥ੍ਰੋਅ ਵਿੱਚ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ, ਪਿੰਡ ਦੇ ਸਰਪੰਚ ਦਾ ਕਹਿਣਾ ਸੀ, ਕਿ ਸਾਡੇ ਪਿੰਡ ਲਈ ਮਾਣ ਵਾਲੀ ਗੱਲ ਹੈ, ਕਿ ਸਾਡੇ ਪਿੰਡ ਦਾ ਨਾਮ ਪੂਰੇ ਭਾਰਤ ਵਿੱਚ ਪਤਾ ਲੱਗਿਆ, ਕਿ ਕੋਈ ਕਬਰਵਾਲਾ ਪਿੰਡ ਵੀ ਹੈ,ਕਮਲਪ੍ਰੀਤ ਨੂੰ ਬਚਪਨ ਤੋਂ ਹੀ ਖੇਡਣ ਦਾ ਸ਼ੌਂਕ ਸੀ, ਜਦੋਂ ਅਸੀਂ ਸਰਪੰਚ ਸੀ ,ਤਾਂ ਇਹ ਮੈਨੂੰ ਕਿਹਾ ਕਰਦੀ ਸੀ, ਕਿ ਮੈਨੂੰ ਗਰਾਊਂਡ ਦੀ ਲੋੜ ਹੈ।
ਫਿਰ ਮੈਂ ਗਰਾਊਂਡ ਬਣਵਾ ਕੇ ਦਿੱਤਾ, ਅੱਜ ਮੈਨੂੰ ਮਾਣ ਮਹਿਸੂਸ ਹੋ ਰਿਹਾ, ਕਿ ਮੈਨੂੰ ਉਸ ਗਰਾਊਂਡ ਦਾ ਮੁੱਲ ਵਾਪਸ ਕਮਲਪ੍ਰੀਤ ਨੇ ਕੀਤਾ, ਉਥੇ ਹੀ ਪਿੰਡ ਦੇ ਲੋਕਾਂ ਦਾ ਕਹਿਣਾ ਸੀ, ਕਿ ਸਾਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ, ਕਿ ਸਾਡੇ ਪਿੰਡ ਦੀ ਬੇਟੀ ਨੇ ਕਬਰ ਵਾਲਾ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ, ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ, ਕਿ ਕਮਲਪ੍ਰੀਤ ਗੋਲਡ ਮੈਡਲ ਜਿੱਤ ਕੇ ਪੂਰੇ ਭਾਰਤ ਦਾ ਨਾਮ ਰੋਸ਼ਨ ਕਰੇ।
ਇਹ ਵੀ ਪੜ੍ਹੋ:- Tokyo Olympics: ਇਤਿਹਾਸ ਦੀਆਂ ਯਾਦਾਂ ਅਤੇ ਭਵਿੱਖ ਦੀ ਉਮੀਦ ਦੇ ਵਿਚਾਲੇ ਹੋਵੇਗਾ ਭਾਰਤ-ਯੂਕੇ ਹਾਕੀ ਮੈਚ