ਚੰਡੀਗੜ੍ਹ: ਟੋਕੀਓ ਓਲੰਪਿਕ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨੀਰਜ ਚੋਪੜਾ ਨੇ ਭਾਰਤ ਲਈ ਪਹਿਲਾ ਗੋਲਡ ਮੈਡਲ ਜਿੱਤਿਆ ਹੈ। ਗੋਲਡ ਮੈਡਲ ਜਿੱਤਣ ਤੋਂ ਬਾਅਦ ਹਰ ਪਾਸੇ ਨੀਰਜ ਚੋਪੜਾ ਦੀ ਸ਼ਲਾਘਾ ਹੋ ਰਹੀ ਹੈ। ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਹਰ ਦੇਸ਼ ਵਾਸੀ ਨੀਰਜ ਦੀ ਸ਼ਲਾਘਾ ਕਰ ਰਿਹਾ ਹੈ, ਉਥੇ ਹੀ ਗੁਆਂਢੀ ਦੇਸ਼ ਪਾਕਿਸਤਾਨ ਦੇ ਖਿਡਾਰੀਆਂ ਨੇ ਵੀ ਨੀਰਜ ਚੋਪੜਾ ਦਾ ਲੋਹਾ ਮੰਨਿਆ ਹੈ।
ਨੀਰਜ ਦੇ ਨਾਲ ਫਾਈਨਲ ਰਾਊਂਡ ਵਿੱਚ ਹਿੱਸਾ ਲੈਣ ਵਾਲੇ ਪਕਿਸਤਾਨੀ ਖਿਡਾਰੀ ਅਰਸ਼ਦ ਨਦੀਮ ਫਾਈਨਲ ਰਾਊਂਡ ਵਿੱਚ ਹਾਰ ਗਏ। 5ਵੇਂ ਸਥਾਨ 'ਤੇ ਰਹੇ ਪਾਕਿ ਖਿਡਾਰੀ ਅਰਸ਼ਦ ਨੇ ਨੀਰਜ ਚੋਪੜਾ ਨੂੰ ਜਿੱਤ ਦੀ ਵਧਾਈ ਦਿੱਤੀ ਤੇ ਉਨ੍ਹਾਂ ਆਪਣਾ ਆਈਡਲ ਦੱਸਿਆ। ਹਲਾਂਕਿ ਆਪਣੇ ਦੇਸ਼ ਲਈ ਮੈਡਲ ਨਾ ਜਿੱਤ ਸਕਣ ਲਈ ਉਹ ਨਿਰਾਸ਼ ਹਨ ਤੇ ਉਨ੍ਹਾਂ ਨੇ ਦੇਸ਼ ਵਾਸੀਆਂ ਕੋਲੋਂ ਮੁਆਫੀ ਮੰਗੀ ਹੈ।
-
Congratulations to #NeerajChopra for winning 🥇 #JavelinThrow competition in #TokyoOlympics
— Arshad Nadeem 🇵🇰 (@ArshadNadeemPak) August 7, 2021 " class="align-text-top noRightClick twitterSection" data="
">Congratulations to #NeerajChopra for winning 🥇 #JavelinThrow competition in #TokyoOlympics
— Arshad Nadeem 🇵🇰 (@ArshadNadeemPak) August 7, 2021Congratulations to #NeerajChopra for winning 🥇 #JavelinThrow competition in #TokyoOlympics
— Arshad Nadeem 🇵🇰 (@ArshadNadeemPak) August 7, 2021
ਦੱਸਣਯੋਗ ਹੈ ਕਿ ਨੀਰਜ ਚੋਪੜਾ ਨੇ ਜੈਵਲਿਨ ਥ੍ਰੋਅ ਵਿੱਚ ਭਾਰਤ ਨੂੰ ਗੋਲਡ ਮੈਡਲ ਦਵਾ ਕੇ ਇਤਿਹਾਸ ਰੱਚਿਆ ਹੈ। ਨੀਰਜ ਚੋਪੜਾ ਨੇ ਜੈਵਲਿਨ ਥ੍ਰੋਅ ਵਿੱਚ 87.58 ਮੀਟਰ ਸੁੱਟ ਕੇ ਇਤਿਹਾਸ ਰਚਿਆ ਹੈ। ਇਹ ਭਾਰਤ ਦਾ ਪਹਿਲਾ ਗੋਲਡ ਮੈਡਲ ਹੈ ਤੇ ਕੁੱਲ 7ਵਾਂ ਮੈਡਲ ਹੈ।
ਇਹ ਵੀ ਪੜ੍ਹੋ :Tokyo Olympics : ਹਰਿਆਣਾ ਸਰਕਾਰ ਵੱਲੋਂ ਨੀਰਜ ਚੋਪੜਾ ਨੂੰ 6 ਕਰੋੜ ਦੀ ਰਾਸ਼ੀ ਦੇਣ ਦਾ ਐਲਾਨ