ਵਾਸ਼ਿੰਗਟਨ: ਮਹਿਲਾ ਟੈਨਿਸ ਖਿਡਾਰੀ ਕਿਮ ਕਲਿਸਟਰਜ਼ ਅਤੇ ਐਂਡੀ ਮਰੇ ਨੂੰ ਚੌਥੇ ਗ੍ਰੈਂਡ ਸਲੈਮ ਟੂਰਨਾਮੈਂਟ ਅਮਰੀਕਾ ਓਪਨ ਵਿੱਚ ਵਾਈਲਡ ਕਾਰਡ ਮਿਲਿਆ। ਅਮਰੀਕਾ ਓਪਨ ਦੀ ਸ਼ੁਰੂਆਤ 31 ਅਗਸਤ ਤੋਂ ਹੋ ਰਹੀ ਹੈ।
ਕਿਮ ਆਪਣੀ 2009 ਦੀ ਸਫ਼ਲਤਾ ਨੂੰ ਦੋਹਰਾਨਾ ਚਾਹੇਗੀ ਜਿੱਥੇ ਉਹ ਮਾਂ ਬਣਨ ਦੇ ਕਾਰਨ ਲਈ ਰਿਟਾਇਰਮੈਂਟ ਤੋਂ ਵਾਪਸੀ ਕਰ ਰਹੀ ਸੀ। ਉਨ੍ਹਾਂ ਨੇ ਵਾਈਲਡ ਕਾਰਡ ਦੇ ਦਾਖ਼ਲੇ ਤੋਂ ਬਾਅਦ ਖ਼ਿਤਾਬ ਆਪਣੇ ਨਾਂਅ ਕੀਤਾ ਸੀ।
ਸਾਲ 2005, 2009 ਅਤੇ 2010 ਵਿੱਚ ਅਮਰੀਕਾ ਓਪਨ ਦਾ ਖਿਤਾਬ ਜਿੱਤਣ ਵਾਲੀ ਕਿਮ ਸੱਤ ਸਾਲਾਂ ਦੀ ਰਿਟਾਇਰਮੈਂਟ ਤੋਂ ਬਾਅਦ 2020 ਦੇ ਸ਼ੁਰੂਆਤ ਵਿੱਚ ਵਾਪਸੀ ਕਰਨ ਵਿੱਚ ਕਾਮਯਾਬ ਰਹੀ ਸੀ। ਸਾਲ 2012 ਤੋਂ ਬਾਅਦ ਆਪਣਾ ਪਹਿਲਾ ਅਮਰੀਕਾ ਓਪਨ ਟੂਰਨਾਮੈਂਟ ਖੇਡੇਗੀ।
ਦੁਨੀਆ ਦੇ 129 ਵੇਂ ਨੰਬਰ ਦੇ ਖਿਡਾਰੀ ਮਰੇ ਕਰੀਬ ਤੋਂ ਕਟ ਹਾਸਲ ਕਰਨ ਦੇ ਵਿੱਚ ਰਿਹ ਗਿਆ। 128 ਵਿਸ਼ਵ ਰੈਂਕ ਵਾਲੇ ਖਿਡਾਰੀਆਂ ਨੂੰ ਅਮਰੀਕਾ ਓਪਨ ਵਿੱਚ ਸਿੱਧੀ ਪ੍ਰਵੇਸ਼ ਮਿਲਿਆ ਹੈ। ਉਹ 2018 ਤੋਂ ਬਾਅਦ ਆਪਣਾ ਪਹਿਲਾ ਅਮਰੀਕਾ ਓਪਨ ਖੇਡੇਗਾ। ਉਹ 2017 ਅਤੇ 2019 ਵਿੱਚ ਸੱਟ ਲੱਗਣ ਕਾਰਨ ਇਸ ਟੂਰਨਾਮੈਂਟ ਵਿੱਚ ਨਹੀਂ ਖੇਡਿਆ ਸੀ ਅਤੇ 2019 ਦੇ ਆਸਟਰੇਲੀਆਨ ਓਪਨ ਤੋਂ ਬਾਅਦ ਸੰਨਿਆਸ ਲੈਣ ਬਾਰੇ ਵੀ ਸੋਚ ਰਿਹਾ ਸੀ।
ਇਸ ਸਾਲ ਅਮਰੀਕਾ ਓਪਨ ਦੀ ਇਨਾਮੀ ਰਾਸ਼ੀ ਵਿੱਚ ਵੀ ਕਟੌਤੀ ਕੀਤੀ ਗਈ ਹੈ। ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ 8.50 ਲੱਖ ਡਾਲਰ (ਲਗਭਗ 6 ਕਰੋੜ 36 ਲੱਖ ਰੁਪਏ) ਦੀ ਕਟੌਤੀ ਕੀਤੀ ਗਈ ਹੈ।
ਯੂਐਸਟੀਏ ਨੇ ਕਿਹਾ ਕਿ ਪੁਰਸ਼ ਅਤੇ ਮਹਿਲਾ ਅਕਲ ਵਰਗ ਵਿੱਚ ਚੈਂਪੀਅਨ ਨੂੰ 2020 ਵਿੱਚ ਇਨਾਮ ਵਜੋਂ 30 ਲੱਖ ਡਾਲਰ (ਲਗਭਗ 22 ਕਰੋੜ 54 ਲੱਖ ਰੁਪਏ) ਪ੍ਰਾਪਤ ਕਰਨਗੇ।
ਯੂਐਸਟੀਏ ਦੇ ਅਨੁਸਾਰ, ਇਸ ਸਾਲ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਕੁਲ 53.4 ਮਿਲੀਅਨ ਡਾਲਰ (ਲਗਭਗ 399 ਕਰੋੜ ਰੁਪਏ) ਇਨਾਮ ਵਜੋਂ ਦਿੱਤੇ ਜਾਣਗੇ, ਜੋ ਕਿ ਪਿਛਲੇ ਸਾਲ 57.2 ਮਿਲੀਅਨ ਡਾਲਰ (ਲਗਭਗ 427 ਕਰੋੜ ਰੁਪਏ) ਨਾਲੋਂ ਸੱਤ ਪ੍ਰਤੀਸ਼ਤ ਘੱਟ ਹੈ।