ਬਾਸੇਲ : ਦੁਨੀਆਂ ਦੇ ਮਹਾਨ ਖਿਡਾਰੀ ਰੋਜ਼ਰ ਫੈਡਰਰ ਨੇ ਐਲੇਕਸ ਡੀ ਨੂੰ ਫ਼ਾਇਨਲ ਵਿੱਚ ਹਰਾ ਕੇ ਸਵਿਸ ਓਪਨ ਬਾਸੇਲ ਏਟੀਪੀ ਦਾ ਖਿਤਾਬ ਆਪਣੇ ਨਾਂਅ ਕਰ ਲਿਆ ਹੈ। ਫੈਡਰਰ ਨੇ ਆਸਟ੍ਰੇਲੀਆ ਦੇ 20 ਸਾਲਾ ਐਲੇਕਸ ਡੀ ਨੂੰ 6-2, 6-2 ਨਾਲ ਮਾਤ ਦਿੱਤੀ। ਉਨ੍ਹਾਂ ਨੇ 10ਵੀਂ ਵਾਰ ਇਸ ਟੂਰਨਾਮੈਂਟ ਵਿੱਚ ਜਿੱਤ ਹਾਸਲ ਕੀਤੀ।
ਟਾਪ ਸੀਡ ਪ੍ਰਾਪਤ ਰੋਜ਼ਰ ਫੈਡਰਰ ਦਾ 2019 ਵਿੱਚ ਇਹ ਚੌਥਾ ਅਤੇ ਕਰਿਅਰ ਦਾ 103ਵਾਂ ਖਿਤਾਬ ਹੈ।
![ਫੈਡਰਰ ਨੇ ਜਿੱਤਿਆ ਸਵਿਸ ਓਪਨ ਦਾ ਖਿਤਾਬ, ਕਰਿਅਰ ਦੀ 103ਵੀਂ ਚੈਂਪੀਅਨਸ਼ਿਪ ਜਿੱਤੀ](https://etvbharatimages.akamaized.net/etvbharat/prod-images/4888738_federer.jpg)
ਇਸ ਤੋਂ ਪਹਿਲਾਂ ਫੈਡਰਰ ਨੇ ਇਸ ਟੂਰਨਾਮੈਂਟ ਦੇ ਸੈਮੀਫ਼ਾਈਨਲ ਵਿੱਚ ਸਿਟਸਿਪਾਸ ਨੂੰ ਹਰਾ ਕੇ 15ਵੀਂ ਵਾਰ ਇਸ ਟੂਰਨਾਮੈਂਟ ਦੇ ਫ਼ਾਇਨਲ ਵਿੱਚ ਥਾਂ ਬਣਾਈ ਸੀ। ਫੈਡਰਰ ਨੇ ਸਿਟਸਿਪਾਸ ਨੂੰ 6-4, 6-4 ਨਾਲ ਮਾਤ ਦਿੱਤੀ ਸੀ।
ਇਹ ਵੀ ਪੜ੍ਹੋ : ਫੈਡਰਰ ਅਤੇ ਜ਼ਵੇਰੇਵ ਵਿਚਕਾਰ ਚਿਲੀ ਵਿੱਚ ਹੋਵੇਗਾ ਮੁਕਾਬਲਾ