ਪੈਰਿਸ : ਆਪਣੇ ਕਰਿਅਰ ਵਿੱਚ 12ਵੀਂ ਵਾਰ ਫ੍ਰੈਂਚ ਓਪਨ ਦਾ ਖ਼ਿਤਾਬ ਜਿੱਤਣ ਲਈ ਨਡਾਲ ਨੇ ਆਸਟ੍ਰੀਆ ਦੇ ਖਿਡਾਰੀ ਨੂੰ 6-3, 5-7, 6-1, 6-1 ਨਾਲ ਹਰਾਇਆ। ਸਪੇਨ ਦੇ ਇਸ ਖਿਡਾਰੀ ਨੇ ਸਭ ਤੋਂ ਜ਼ਿਆਦਾ ਫ੍ਰੈਂਚ ਓਪਨ ਖ਼ਿਤਾਬ ਜਿੱਤੇ ਹਨ।
ਨਡਾਲ ਦਮਦਾਰ ਪ੍ਰਫ਼ਾਰਮ ਚ ਆਏ ਨਜ਼ਰ
ਨਡਾਲ ਦਾ ਇਹ 18ਵਾਂ ਗ੍ਰੈਂਡ ਸਲੈਮ ਖ਼ਿਤਾਬ ਹੈ। ਸਵਿਟਜ਼ਰਲੈਂਡ ਦੇ ਰੋਜ਼ਰ ਫੈਡਰਰ ਨੇ ਪੁਰਸ਼ਾਂ ਵਿੱਚੋਂ ਸਭ ਤੋਂ ਜ਼ਿਆਦਾ 20 ਗ੍ਰੈਂਡ ਸਲੈਮ ਖ਼ਿਤਾਬ ਜਿੱਤੇ ਹਨ। ਵਿਸ਼ਵ ਨੰਬਰ-4 ਥੀਮ ਵਿਰੁੱਧ ਨਡਾਲ ਸ਼ੁਰੂਆਤ ਤੋਂ ਹੀ ਦਮਦਾਰ ਪ੍ਰਫ਼ਾਰਮ ਵਿੱਚ ਨਜ਼ਰ ਆਏ। ਪਹਿਲੇ ਸੈੱਟ ਵਿੱਚ ਹਾਲਾਂਕਿ, ਥੀਮ ਨੇ ਵੀ ਆਸਾਨੀ ਨਾਲ ਹਾਰ ਨਹੀਂ ਮੰਨੀ।
ਥੀਮ ਨੂੰ ਪਹਿਲੇ ਗ੍ਰੈਂਡ ਸਲੈਮ ਦੀ ਤਾਲਾਸ਼
ਨਡਾਲ ਨੇ ਥੀਮ ਦੇ 38 ਦੇ ਮੁਕਾਬਲੇ ਵਿੱਚ ਸਿਰਫ਼ 31 ਅਨਫ਼ੋਰਸਚ ਐਰਰ ਹੀ ਕੀਤੇ। ਇਹ ਮੁਕਾਬਲਾ ਕੁੱਲ 3 ਘੰਟੇ ਤੱਕ ਚੱਲਿਆ। ਪਿਛਲੇ ਸਾਲ ਵੀ ਫ੍ਰੈਂਚ ਓਪਨ ਦਾ ਫ਼ਾਇਨਲ ਇੰਨ੍ਹਾਂ ਹੀ ਦੋਵੇਂ ਖਿਡਾਰੀਆਂ ਵਿਚਕਾਰ ਹੋਇਆ ਸੀ, ਜਿਸ ਵਿੱਚ ਨਡਾਲ ਨੇ ਹੀ ਬਾਜ਼ੀ ਮਾਰੀ ਸੀ।