ਸੈਂਟਿਯਾਗੋ: ਸਵਿਟਜ਼ਰਲੈਂਡ ਦੇ ਟੈਨਿਸ ਖਿਡਾਰੀ ਰੋਜਰ ਫੈਡਰਰ ਅਗਲੇ ਮਹੀਨੇ ਚਿਲੀ ਵਿੱਚ ਆਯੋਜਿਤ ਇੱਕ ਪ੍ਰਦਰਸ਼ਨੀ ਮੈਚ ਵਿੱਚ ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਨਾਲ ਭਿੜਨਗੇ।
ਇਹ ਪ੍ਰਦਰਸ਼ਨੀ ਮੈਚ ਲਾਤੀਨੀ ਅਮਰੀਕੀ ਟੂਰ ਦਾ ਹਿੱਸਾ ਹੋਵੇਗਾ, ਜਿਸ ਵਿੱਚ ਕੋਲੰਬੀਆ, ਅਰਜਨਟੀਨਾ, ਇਕਵਾਡੋਰ ਅਤੇ ਮੈਕਸੀਕੋ ਵੀ ਸ਼ਾਮਲ ਹੋਣਗੇ। ਇਹ ਮੁਕਾਬਲਾ 19 ਨਵੰਬਰ ਨੂੰ ਸੈਂਟਿਯਾਗੋ ਵਿੱਚ 12,600 ਸੀਟਰ ਮੂਵੀਸਟਾਰ ਅਰੇਨਾ ਵਿਖੇ ਹੋਵੇਗਾ।
ਚਿਲੀ ਜਾਣ ਤੋਂ ਪਹਿਲਾਂ ਫੈਡਰਰ ਨੇ ਟਵੀਟ ਕਰਦੇ ਹੋਏ ਕਿਹਾ, “ਨਮਸਕਾਰ ਚਿਲੀ, ਮੈਂ ਆਪਣੇ ਚੰਗੇ ਦੋਸਤ ਅਲੈਗਜ਼ੈਂਡਰ ਜ਼ਵੇਰੇਵ ਨਾਲ ਖੇਡਣ ਲਈ ਇੰਤਜ਼ਾਰ ਨਹੀਂ ਕਰ ਸਕਦਾ।
ਦੱਸਣਯੋਗ ਹੈ ਕਿ 20 ਵਾਰ ਦੇ ਗ੍ਰੈਂਡ ਸਲੈਮ ਜੇਤੂ ਫੈਡਰਰ ਇਸ ਸਮੇਂ ਏਟੀਪੀ ਰੈਂਕਿੰਗ ਵਿੱਚ ਤੀਜੇ ਸਥਾਨ 'ਤੇ ਹੈ, ਜਦ ਕਿ ਜ਼ੇਰੇਵ ਛੇਵੇਂ ਸਥਾਨ 'ਤੇ ਹੈ।
ਇਹ ਵੀ ਪੜੋ- ਅੰਮ੍ਰਿਤਸਰ ਰੇਲ ਹਾਦਸਾ: ਪੀੜਤ ਪਰਿਵਾਰਾਂ ਨਾਲ ਮਿਲ ਸੁਖਪਾਲ ਖਹਿਰਾ ਨੇ ਸਰਕਾਰ ਖਿਲਾਫ਼ ਕੱਢੀ ਭੜਾਸ