ਹੈਦਰਾਬਾਦ: ਵਿਸ਼ਵ ਦੇ ਨੰਬਰ- 3 ਡਾਮਿਨਿਕ ਥੀਮ ਨੇ ਵਿਸ਼ਵ ਦੇ ਨੰ. 2 ਟੈਨਿਸ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਨੂੰ ਸਿੱਧੇ ਸੈਟਾਂ ’ਚ ਹਰਾ ਦਿੱਤਾ। ਥੀਮ ਨੇ ਮੰਗਲਵਾਰ ਨੂੰ ਕੇ ਓ ਟੂ ਏਰੇਨਾ ’ਚ ਖੇਡੇ ਗਏ ਮੈਚ ਦੌਰਾਨ ਨਡਾਲ ਨੂੰ 7-6(7), 7-6(4) ਨਾਲ ਸ਼ਿਕਸਤ ਦਿੱਤੀ। ਵਿਸ਼ਵ ਦੇ ਨੰਬਰ 3 ਟੈਨਿਸ ਖਿਡਾਰੀ ਥੀਮ ਨੇ ਪਹਿਲੇ ਸੈਟ ਦੇ ਟਾਈ ਬ੍ਰੇਕਰ ’ਚ ਨਡਾਲ ਦੇ ਖਿਲਾਫ਼ ਦਮਦਾਰ ਵਾਪਸੀ ਕੀਤੀ, ਉਨ੍ਹਾਂ ਦੋ ਸੈਟ ਪੁਆਇੰਟ ’ਤੇ ਸਰਵਿਸ ਕੀਤੀ ਅਤੇ ਸੰਜਮ ਨਾਲ ਖੇਡਦੇ ਹੋਏ ਜਿੱਤ ਹਾਸਲ ਕੀਤੀ। ਉਨ੍ਹਾਂ ਨੇ ਦੂਜਾ ਸੈਟ ਵੀ ਟਾਈ ਬ੍ਰੇਕਰ ਦੌਰਾਨ ਆਪਣੇ ਨਾਮ ਕੀਤਾ।
ਟੂਰਨਾਮੈਂਟ ਦੇ ਰਾਊਂਡ ਰੋਬਿਨ ਸ਼ੁਰੂ ’ਚ ਥੀਮ ਹੁਣ ਵੀ 2-0 ਨਾਲ ਅੱਗੇ ਹਨ ਅਤੇ ਉਨ੍ਹਾਂ ਲਗਾਤਾਰ ਦੂਜੀ ਵਾਰ ਇਸ ਟੂਰਨਾਮੈਂਟ ਦੇ ਸੈਮੀਫ਼ਾਈਨਲ ਪਹੁੰਚਣ ਦੀਆਂ ਉਮੀਦਾਂ ਵੱਧ ਗਈਆਂ ਹਨ। ਆਸਟ੍ਰੀਆ ਦਾ ਇਹ ਖਿਡਾਰੀ ਆਪਣੇ ਅੰਤਿਮ ਰੋਬਿਨ ਰਾਊਂਡ ਮੈਚ ’ਚ ਰੂਸ ਦੇ ਆਂਦ੍ਰੇ ਰੂਬਲੇਵ ਨਾਲ ਭਿੜੇਗਾ ਤੇ 300ਵੀਂ ਟੂਰ ਪੱਧਰ ਦੀ ਜਿੱਤ ਹਾਸਲ ਕਰਨ ਦੀ ਕੋਸ਼ਿਸ਼ ਕਰੇਗਾ।
-
Four epic showdowns will take place on Thursday! 🍿
— ATP Tour (@atptour) November 17, 2020 " class="align-text-top noRightClick twitterSection" data="
Which match are you most excited for? #NittoATPFinals pic.twitter.com/0U88m8EeXA
">Four epic showdowns will take place on Thursday! 🍿
— ATP Tour (@atptour) November 17, 2020
Which match are you most excited for? #NittoATPFinals pic.twitter.com/0U88m8EeXAFour epic showdowns will take place on Thursday! 🍿
— ATP Tour (@atptour) November 17, 2020
Which match are you most excited for? #NittoATPFinals pic.twitter.com/0U88m8EeXA
ਮੈਚ ਤੋਂ ਬਾਅਦ ਥੀਮ ਨੇ ਕਿਹਾ, "ਮੈਚ ਦੌਰਾਨ ਕਾਫ਼ੀ ਕਠਿਨ ਮੁਕਾਬਲਾ ਸੀ, ਜਿੱਥੇ ਹਰ ਤਰਾਂ ਦੇ ਸ਼ਾਟਸ ਖੇਡੇ ਗਏ। ਮੈਂ ਜਿਸ ਤਰ੍ਹਾਂ ਸਰਵਿਸ ਕੀਤੀ, ਉਸ ਤੋਂ ਮੈਂ ਕਾਫ਼ੀ ਸਤੁੰਸ਼ਟ ਹਾਂ ਕਿਉਂ ਕਿ ਮੈ ਜਦੋਂ ਵੀ ਪਹਿਲੀ ਸਰਵਿਸ ਲੈਂਦਾ ਸੀ ਮੇਰੇ ਅੰਕ ਲੈਣ ਦੀਆਂ ਸੰਭਾਵਨਾਵਾਂ ਰਹਿੰਦੀਆਂ ਸਨ।" ਉਨ੍ਹਾਂ ਕਿਹਾ, "ਪਹਿਲੇ ਸੈਟ ਦੇ ਟਾਈ ਬ੍ਰੇਕ ਦੀ ਤਰਾਂ ਜਿਸ ਤਰਾਂ ਦੀ ਮੁਸ਼ਕਿਲ ਸਥਿਤੀ ’ਚ ਸੀ... ਸਰਵਿਸ ਨੇ ਮੇਰੀ ਕਾਫ਼ੀ ਮਦਦ ਕੀਤੀ। ਮੈਨੂੰ ਲੱਗਦਾ ਹੈ ਕਿ ਇੰਡੋਰ ਟੈਨਿਸ ’ਚ ਇਹ ਕਾਫ਼ੀ ਅਹਿਮ ਸਟ੍ਰੋਕ ਹੈ। ਮੈਂ ਖੁਸ਼ ਹਾਂ ਕਿ ਇਸ ਨੇ ਮੇਰੇ ਲਈ ਬਿਹਤਰ ਢੰਗ ਨਾਲ ਕੰਮ ਕੀਤਾ।"
ਨਡਾਲ ਦਾ ਅਗਲਾ ਮੁਕਾਬਲਾ ਡਿਫੈਡਿੰਗ ਚੈਪੀਅਨ ਸਟੀਫਾਨੋਸ ਸਿਤਸਿਪਾਸ ਨਾਲ ਹੋਵੇਗਾ, ਉੱਥੇ ਹੀ ਇਸ ਮੁਕਾਬਲੇ ’ਚ ਜੇਤੂ ਰਹੇ ਡਾਮਿਨਿਕ ਥੀਮ ਦਾ ਅਗਲਾ ਮੁਕਾਬਲਾ ਰੂਸ ਦੇ ਖਿਡਾਰੀ ਏਡ੍ਰੀ ਰੂਬਲੇਵ ਨਾਲ ਹੋਵੇਗਾ। ਇੱਥੇ ਇਹ ਦੱਸਣਾ ਦਿਲਚਸਪ ਹੋਵੇਗਾ ਕਿ ਵਿਸ਼ਵ ਦੇ ਨੰ. 3 ਖਿਡਾਰੀ ਡਾਮਿਨਿਕ ਥੀਮ ਨੇ ਸਿਤੰਬਰ ’ਚ ਆਪਣੇ ਸ਼ੁਰੂਆਤੀ ਕੈਰੀਅਰ ਦਾ ਪਹਿਲਾ ਯੂਐਸ ਓਪਨ ਖਿਤਾਬ ਜਿੱਤਿਆ ਸੀ।
ਇਸ ਤੋਂ ਪਹਿਲਾਂ ਰੂਸ ਦੇ ਡੇਨਿਲ ਮੇਦਵੇਦੇਵ ਨੇ ਮੰਗਲਵਾਰ ਨੂੰ ਓਪਨ-2 ਏਰੇਨਾ ’ਚ ਖੇਡੇ ਗਏ ਏਟੀਪੀ ਫ਼ਾਇਨਲ ਦੇ ਮੈਚ ਵਿੱਚ ਜਰਮਨੀ ਦੇ ਅਲੈਕਜ਼ੈਂਡਰ ਜੈਵਰੇਵ ਨੂੰ ਸਿੱਧੇ ਸੈਟਾਂ ਦੌਰਾਨ ਹਰਾ ਦਿੱਤਾ ਸੀ। ਮੇਦਵੇਦੇਵ ਨੇ ਇੱਕ ਘੰਟੇ 29 ਮਿੰਟ ਦੇ ਮੁਕਾਬਲੇ ਦੌਰਾਨ ਜਰਮਨ ਖਿਡਾਰੀ ਜੈਵਰੇਵ ਨੂੰ 6-3, 6-4 ਨਾਲ ਮਾਤ ਦਿੰਦਿਆ ਅਗਲੇ ਦੌਰ ’ਚ ਪ੍ਰਵੇਸ਼ ਕੀਤਾ। ਜਿੱਥੇ ਹੁਣ ਉਨ੍ਹਾਂ ਦਾ ਮੁਕਾਬਲਾ ਵਿਸ਼ਵ ਦੇ ਨੰ. 1 ਖਿਡਾਰੀ ਸਰਬਿਆ ਦੇ ਨੋਵਾਕ ਜੋਕੋਵਿਚ ਨਾਲ ਹੋਵੇਗਾ।