ਲੰਡਨ: 6 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਅਤੇ ਆਪਣੇ ਜ਼ਮਾਨੇ ਦੇ ਮਸ਼ਹੂਰ ਟੈਨਿਸ ਖਿਡਾਰੀ ਬੋਰਿਸ ਬੇਕਰ ਨੇ ਸਵਿਜ਼ਰਲੈਂਡ ਦੇ ਰੋਜ਼ਰ ਫੈਡਰਰ ਦੀ ਪੁਰਸ਼ ਸੰਸਥਾ ਏਟੀਪੀ ਅਤੇ ਮਹਿਲਾ ਟੈਨਿਸ ਦੀ ਸੰਸਥਾ ਡਬਲਿਊਟੀਏ ਦੇ ਰਲੇਵੇਂ ਵਾਲੀ ਤਜਵੀਜ਼ ਦਾ ਸਮਰੱਥਨ ਕੀਤਾ ਹੈ।
ਬੇਕਰ ਨੇ ਕਿਹਾ ਕਿ ਵੱਡੇ ਟੂਰਨਾਮੈਂਟਾਂ ਵਿੱਚ ਮਹਿਲਾ ਅਤੇ ਪੁਰਸ਼ਾਂ ਦੇ ਲਈ ਸਮਾਨ ਪੁਰਸਕਾਰ ਰਾਸ਼ੀ ਹੈ ਅਤੇ ਟੈਨਿਸ ਆਮਤੌਰ ਉੱਤੇ ਇੱਕ ਪ੍ਰਗਤੀਸ਼ੀਲ ਖੇਡ ਹੈ।
ਬੇਕਰ ਨੇ 20 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਫੈਡਰਰ ਦੇ ਵਿਚਾਰਾਂ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਕੋਰੋਨਾ ਵਾਇਰਸ ਦੇ ਇਸ ਦੌਰ ਵਿੱਚ ਪੂਰੇ ਵਿਸ਼ਵ ਨੂੰ ਮਿਲ ਕੇ ਇਕੱਠੇ ਆਉਣਾ ਚਾਹੀਦਾ ਹੈ।
ਬੇਕਰ ਨੇ ਕਿਹਾ ਕਿ ਮਾਰਚ ਤੋਂ ਕਿਸੇ ਤਰ੍ਹਾਂ ਦਾ ਕੋਈ ਵੀ ਟੈਨਿਸ ਮੁਕਾਬਲਾ ਨਹੀਂ ਹੋਇਆ ਹੈ, ਇਸ ਲਈ ਮੈਨੂੰ ਲੱਗਦਾ ਹੈ ਕਿ ਸਾਰੇ ਸਾਰੀਆਂ ਸੰਸਥਾਵਾਂ ਦੇ ਕੋਲ ਇੱਕ ਮੰਚ ਉੱਤੇ ਆਉਣ ਦਾ ਇਹ ਵਧੀਆ ਮੌਕਾ ਹੈ।
ਸਵਿਸ ਸਟਾਰ ਫੈਡਰਰ ਨੇ ਹਾਲ ਹੀ ਵਿੱਚ ਪੁਰਸ਼ ਟੈਨਿਸ ਦੀ ਸੰਚਾਲਨ ਸੰਸਥਾ ਏਟੀਪੀ ਅਤੇ ਮਹਿਲਾ ਟੈਨਿਸ ਦੀ ਸੰਸਥਾ ਡਬਲਿਊਟੀਏ ਦੇ ਰਲੇਵੇਂ ਦੀ ਮੰਗ ਕੀਤੀ ਸੀ।
ਮੀਡਿਆ ਨੇ ਬੇਕਰ ਦੇ ਹਵਾਲੇ ਤੋਂ ਕਿਹਾ ਕਿ ਰੋਜ਼ਰ ਫੈਡਰਰ ਨੇ ਸਾਰੀਆਂ ਸੰਸਥਾਵਾਂ ਦੇ ਏਕੀਕਰਨ ਦਾ ਸ਼ਾਨਦਾਰ ਵਿਚਾਰ ਦੇ ਕੇ ਵਧੀਆ ਸ਼ੁਰਆਤ ਕੀਤੀ ਹੈ। ਮੈਨੂੰ ਲੱਗਦਾ ਹੈ ਕਿ ਰਾਫ਼ੇਲ ਨਡਾਲ ਵੀ ਸਹਿਮਤ ਹਨ। ਹਰ ਚੋਟੀ ਦਾ ਖਿਡਾਰੀ ਸਹਿਮਤ ਨਾ ਹੋਵੇ ਕੋਈ ਫ਼ਰਕ ਨਹੀਂ ਪੈਂਦਾ, ਪਰ ਮੈਨੂੰ ਲੱਗਦਾ ਹੈ ਕਿ ਫੈਡਰਰ, ਨਡਾਲ ਅਤੇ ਨੋਵਾਕ ਜੋਕੋਵਿਚ ਦੇ ਵਿਚਕਾਰ ਵਧੀਆ ਤਾਲਮੇਲ ਹੈ।