ਨਵੀਂ ਦਿੱਲੀ: ਮੌਜੂਦਾ ਚੈਂਪੀਅਨ ਬਿਆਨਕਾ ਐਂਡਰੀਸਕੂ ਨੇ ਕੋਰੋਨਾ ਵਾਇਰਸ ਦੇ ਚਲਦੇ ਇਸ ਸਾਲ ਹੋਣ ਵਾਲੇ ਯੂਐਸ ਓਪਨ ਤੋਂ ਆਪਣਾ ਨਾਂਅ ਵਾਪਸ ਲੈ ਲਿਆ ਹੈ। ਬਿਆਨਕਾ ਨੇ ਸੋਸ਼ਲ ਮੀਡੀਆ ਹੈਂਡਲ 'ਤੇ ਇਸ ਗੱਲ ਦੀ ਪੁਸ਼ਟੀ ਕੀਤੀ। ਇਸ ਦੇ ਨਾਲ, ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਯੂਐਸ ਓਪਨ ਦੇ ਨਾਲ-ਨਾਲ ਇਸ ਸਾਲ ਟੈਨਿਸ ਦੇ ਮੈਦਾਨ ਵਿੱਚ ਵਾਪਸ ਨਹੀਂ ਪਰਤੇਗੀ। ਬਿਆਨਕਾ ਨੇ ਪਿਛਲੇ ਸਾਲ ਫਾਈਨਲ ਵਿੱਚ 23 ਵਾਰ ਦੀ ਗ੍ਰੈਂਡ ਸਲੈਮ ਜੇਤੂ ਸੇਰੇਨਾ ਵਿਲੀਅਮਸ਼ ਨੂੰ ਹਰਾਉਣ ਤੋਂ ਬਾਅਦ ਇਹ ਖਿਤਾਬ ਆਪਣੇ ਨਾਂਅ ਕੀਤਾ ਸੀ।
ਬਿਆਨਕਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਕਰੀਬੀ ਅਤੇ ਦੋਸਤਾਂ ਨਾਲ ਕਾਫ਼ੀ ਵਿਚਾਰ ਵਟਾਂਦਰੇ ਦੇ ਬਾਅਦ ਇਹ ਫੈਸਲਾ ਲਿਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਕੋਰੋਨਾ ਵਾਇਰਸ ਨੇ ਉਨ੍ਹਾਂ ਦੀ ਤਿਆਰੀਆਂ ਵਿੱਚ ਵੱਡਾ ਪ੍ਰਭਾਵ ਪਾਇਆ ਹੈ ਅਤੇ ਹੁਣ ਉਹ ਆਪਣੀ ਤੰਦਰੁਸਤੀ ਨੂੰ ਪੂਰਾ ਧਿਆਨ ਵਿੱਚ ਰੱਖਦੇ ਹੋਏ ਅਗਲੇ ਸਾਲ ਵੱਡੇ ਪੱਧਰ 'ਤੇ ਵਾਪਸੀ ਦੇ ਲਈ ਤਿਆਰੀਆਂ ਸ਼ੁਰੂ ਕਰੇਗੀ।
ਦੱਸ ਦੇਈਏ ਅਮਰੀਕਾ ਓਪਨ ਦੀ ਸ਼ੁਰੂਆਤ 31 ਅਗਸਤ ਤੋਂ ਹੋ ਰਹੀ ਹੈ, ਜੋ ਬਿਨਾਂ ਕਿਸੇ ਦਰਸ਼ਕਾਂ ਦੇ ਖਾਲੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਸ ਤੋਂ ਪਹਿਲਾ ਹੀ 22 ਅਗਸਤ ਤੋਂ ਸਿਨਸਿਨਾਟੀ ਓਪਨ ਹੋਵੇਗਾ। ਇਸ ਟੂਰਨਾਮੈਂਟ ਤੋਂ ਹਾਲਾਂਕਿ, ਬਹੁਤ ਸਾਰੇ ਸਟਾਰ ਖਿਡਾਰੀਆਂ ਨੇ ਆਪਣੇ ਨਾਮ ਵਾਪਸ ਲੈ ਲਏ ਹਨ, ਜਿਸ ਵਿੱਚ ਸਪੇਨ ਦੇ ਰਾਫੇਲ ਨਡਾਲ, ਰੋਜਰ ਫੈਡਰਰ, ਐਸ਼ਲੇ ਬਾਰਟੀ ਵਰਗੇ ਵੱਡੇ ਨਾਮ ਸ਼ਾਮਲ ਹਨ। ਉੱਥੇ ਮਹਾਨ ਖਿਡਾਰੀਆਂ ਦੇ ਨਾਮ ਵਾਪਸ ਲੈਣ ਦਾ ਸਿੱਧਾ ਫਾਇਦਾ ਭਾਰਤ ਦੇ ਸੁਮਿਤ ਨਾਗਲ ਨੂੰ ਮਿਲਿਆ ਹੈ। ਉਨ੍ਹਾਂ ਯੂਐਸ ਓਪਨ ਦੇ ਪੁਰਸ਼ ਸਿੰਗਲ ਵਰਗ ਵਿੱਚ ਸਿੱਧੀ ਪ੍ਰਵੇਸ਼ ਕੀਤਾ ਹੈ। ਏਟੀਪੀ ਦੇ 128 ਰੈਂਕ ਤੱਕ ਦੇ ਖਿਡਾਰੀਆਂ ਨੂੰ ਪ੍ਰਵੇਸ਼ ਮਿਲਿਆ ਹੈ ਅਤੇ ਨਾਗਾਲ ਦੀ ਇਸ ਸਮੇਂ ਦੀ ਵਿਸ਼ਵ ਰੈਂਕਿੰਗ 127 ਵਾਂ ਹੈ। 22 ਸਾਲਾ ਨਾਗਲ ਸਿੱਧਾ ਪ੍ਰਵੇਸ਼ ਕਰਨ ਵਾਲਾ ਇਕਲੌਤਾ ਭਾਰਤੀ ਹੈ।
ਦੱਸ ਦਇਏ ਕਿ ਕੋਰੋਨ ਵਾਇਰਸ ਦੇ ਕਾਰਨ ਮਾਰਚ ਕੋਈ ਵੀ ਪੇਸ਼ੇਵਰ ਟੈਨਿਸ ਮੁਕਾਬਲਾ ਨਹੀਂ ਖੇਡਿਆ ਗਿਆ ਹੈ। ਮਹਿਲਾ ਅਤੇ ਮਰਦ ਦੋਵੇਂ ਟੂਰ ਅਗਸਤ ਵਿੱਚ ਵਾਪਸ ਆਉਣ ਦੀ ਯੋਜਨਾ ਹੈ।
ਆਮ ਤੌਰ 'ਤੇ ਯੂਐਸ ਓਪਨ ਸਾਲ ਦਾ ਆਖਰੀ ਗ੍ਰੈਂਡ ਸਲੈਮ ਟੂਰਨਾਮੈਂਟ ਹੁੰਦਾ ਹੈ ਪਰ ਹੁਣ ਇਹ ਫ੍ਰੈਂਚ ਓਪਨ ਤੋਂ ਪਹਿਲਾਂ ਹੋਣ ਵਾਲਾ ਹੈ। ਸਾਲ ਦਾ ਦੂਜਾ ਗ੍ਰੈਂਡ ਸਲੈਮ ਫ੍ਰੈਂਚ ਓਪਨ ਕੋਰੋਨਾ ਦੇ ਕਾਰਨ ਮੁਲਤਵੀ ਕਰਨਾ ਪਿਆ ਸੀ। ਪਹਿਲਾਂ ਇਸ 24 ਜੂਨ ਤੋਂ 7 ਜੁਲਾਈ ਤੱਕ ਖੇਡਿਆ ਜਾਣਾ ਸੀ, ਜੋ ਹੁਣ 27 ਸਤੰਬਰ ਤੋਂ 11 ਅਕਤੂਬਰ ਤੱਕ ਖੇਡਿਆ ਜਾਵੇਗਾ।