ਦੁਬਈ: ਟੀ-20 ਵਿਸ਼ਵ ਕੱਪ 2021 ਦੇ ਆਪਣੇ ਚੌਥੇ ਮੈਚ ਵਿੱਚ ਭਾਰਤ ਦਾ ਸਾਹਮਣਾ ਸਕਾਟਲੈਂਡ ਨਾਲ ਹੋ ਰਿਹਾ ਹੈ, ਜਿਸ ਦੀ ਸ਼ੁਰੂਆਤ ਵਿੱਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।
ਟਾਸ ਦੌਰਾਨ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ, "ਅਸੀਂ ਪਹਿਲਾਂ ਗੇਂਦਬਾਜ਼ੀ ਕਰਨਾ ਚਾਹਾਂਗੇ। ਤ੍ਰੇਲ ਇੱਕ ਵੱਡਾ ਕਾਰਨ ਹੈ। ਅਸੀਂ ਉਸ ਨੂੰ ਸੀਮਤ ਕਰਨ ਦੀ ਕੋਸ਼ਿਸ਼ ਕਰਾਂਗੇ ਅਤੇ ਉਨ੍ਹਾਂ ਨੂੰ ਦੌੜਾਂ ਨਾ ਬਣਾਉਣ ਦਈਏ ਅਤੇ ਬਾਅਦ ਵਿੱਚ ਚੇਜ ਕਰ ਸਕੀਏ। ਆਪਣੇ ਜਨਮਦਿਨ 'ਤੇ ਪਹਿਲਾ ਟਾਸ ਜਿੱਤ ਕੇ ਖੁਸ਼ੀ ਹੋ ਰਹੀ ਹੈ। ਸ਼ਾਇਦ ਸਾਨੂੰ ਮੇਰੇ ਜਨਮਦਿਨ 'ਤੇ ਕੋਈ ਮੈਚ ਖੇਡਣਾ ਚਾਹੀਦਾ ਹੈ।
ਸਕਾਟਲੈਂਡ ਦੇ ਕਪਤਾਨ ਕਾਇਲ ਕੋਏਟਜ਼ਰ ਨੇ ਕਿਹਾ, "ਚੰਗੀ ਵਿਕਟ ਹੈ। ਅਸੀਂ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵਾਂ ਤੋਂ ਖੁਸ਼ ਹਾਂ। ਸਭ ਤੋਂ ਪਹਿਲਾਂ ਇਹ ਸਕਾਟਲੈਂਡ ਕ੍ਰਿਕਟ ਅਤੇ ਉਸ ਦੇ ਸਾਥੀਆਂ ਲਈ ਵਧੀਆ ਮੌਕਾ ਹੈ ਕਿਉਂਕਿ ਟੀਮ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਟੀਮਾਂ:
ਭਾਰਤ: ਕੇਐਲ ਰਾਹੁਲ, ਰੋਹਿਤ ਸ਼ਰਮਾ, ਵਿਰਾਟ ਕੋਹਲੀ (ਕਪਤਾਨ), ਸੂਰਿਆਕੁਮਾਰ ਯਾਦਵ, ਰਿਸ਼ਭ ਪੰਤ (ਵਿਕਟਕੀਪਰ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਮੁਹੰਮਦ ਸ਼ਮੀ, ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ।
ਸਕਾਟਲੈਂਡ: ਜਾਰਜ ਮੁਨਸੀ, ਕਾਇਲ ਕੋਏਟਜ਼ਰ (ਕਪਤਾਨ), ਮੈਥਿਊ ਕਰਾਸ (ਵਿਕਟਕੀਪਰ), ਰਿਚੀ ਬੇਰਿੰਗਟਨ, ਕੈਲਮ ਮੈਕਲਿਓਡ, ਮਾਈਕਲ ਲੀਸਕ, ਕ੍ਰਿਸ ਗ੍ਰੀਵਜ਼, ਮਾਰਕ ਵਾਟ, ਸਫਯਾਨ ਸ਼ਰੀਫ, ਅਲਾਸਡੇਅਰ ਇਵਾਨਸ, ਬ੍ਰੈਡਲੀ ਵਹੀਲ।
ਇਹ ਵੀ ਪੜ੍ਹੋ:Birthday Special: ਮਹਾਨ ਖਿਡਾਰੀ ਵਿਰਾਟ ਕੋਹਲੀ ਦੇ ਰਿਕਾਰਡ ਬੋਲਦੇ ਨੇ