ਸ਼ਾਰਜਾਹ: ਆਈਸੀਸੀ ਟੀ-20 ਵਿਸ਼ਵ ਕੱਪ 'ਚ ਸੋਮਵਾਰ ਨੂੰ ਇੰਗਲੈਂਡ ਅਤੇ ਸ਼੍ਰੀਲੰਕਾ ਵਿਚਾਲੇ ਸ਼ਾਰਜਾਹ ਦੇ ਮੈਦਾਨ 'ਤੇ ਮੈਚ ਖੇਡਿਆ ਜਾਵੇਗਾ। ਸੁਪਰ-12 'ਚ ਇੰਗਲੈਂਡ, ਵੈਸਟਇੰਡੀਜ਼, ਬੰਗਲਾਦੇਸ਼ ਅਤੇ ਆਸਟ੍ਰੇਲੀਆ ਨੂੰ ਹਰਾ ਕੇ ਆਪਣੇ ਗਰੁੱਪ 'ਚ ਸਿਖਰ 'ਤੇ ਹੈ।
ਇਸ ਦੇ ਨਾਲ ਹੀ ਸੋਮਵਾਰ ਨੂੰ ਹੋਣ ਵਾਲੇ ਮੈਚ 'ਚ ਕਪਤਾਨ ਇਓਨ ਮੋਰਗਨ ਦੀ ਟੀਮ ਸ਼੍ਰੀਲੰਕਾ ਨੂੰ ਹਲਕੇ 'ਚ ਲੈਣਾ ਬਿਲਕੁਲ ਵੀ ਪਸੰਦ ਨਹੀਂ ਕਰੇਗੀ। ਕਿਉਂਕਿ ਉਨ੍ਹਾਂ ਦੀ ਟੀਮ ਵਿੱਚ ਧੂੰਆਧਾਰ ਬੱਲੇਬਾਜੀ ਕਰਨ ਵਾਲੇ ਜੋਸ ਬਟਲਰ ਅਤੇ ਜੇਸਨ ਰਾਏ, ਚੰਗੀ ਫਾਰਮ ਵਿੱਚ ਵਿਖਾਈ ਦੇ ਰਹੇ ਹਨ।
ਬਟਲਰ ਨੇ ਆਸਟ੍ਰੇਲੀਆ ਖਿਲਾਫ ਵੱਡੇ ਵੱਡੇ 6 ਛੱਕੇ ਲਗਾ ਕੇ 32 ਗੇਂਦਾਂ 'ਚ 72 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ ਜਿੱਤ ਦਿਵਾਈ ਸੀ। ਇਸ ਦੇ ਨਾਲ ਹੀ ਰਾਏ ਨੇ ਬੰਗਲਾਦੇਸ਼ ਦੇ ਖਿਲਾਫ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਅਰਧ ਸੈਂਕੜਾ ਲਗਾਇਆ। ਇੰਗਲੈਂਡ ਦੀ ਟੀਮ ਇਸ ਟੂਰਨਾਮੈਂਟ 'ਚ ਪਹਿਲਾਂ ਹੀ ਜਿੱਤ ਦੀ ਹੈਟ੍ਰਿਕ ਲਗਾ ਚੁੱਕੀ ਹੈ।
ਇੰਗਲੈਂਡ ਨੂੰ ਪਰੇਸ਼ਾਨ ਕਰਨ ਲਈ ਸ਼੍ਰੀਲੰਕਾ ਦੀ ਟੀਮ 'ਚ ਵਨਿੰਦੂ ਹਸਾਰੰਗਾ ਵਰਗੇ ਚੰਗੇ ਖਿਡਾਰੀ ਮੌਜੂਦ ਹਨ, ਜਿੰਨ੍ਹਾਂ ਨੇ ਦੱਖਣੀ ਅਫਰੀਕਾ ਖਿਲਾਫ ਮੈਚ 'ਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਸੀ। ਹਾਲਾਂਕਿ ਸ਼੍ਰੀਲੰਕਾ ਨੂੰ ਪਿਛਲੇ ਮੈਚ 'ਚ ਦੱਖਣੀ ਅਫਰੀਕਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਟੂਰਨਾਮੈਂਟ ਦੀ ਟੀਮ ਨੂੰ ਹੁਣ ਤੱਕ ਸਿਰਫ਼ ਇੱਕ ਜਿੱਤ ਮਿਲੀ ਹੈ।
ਇਹ ਵੀ ਪੜ੍ਹੋ: ਸੈਮੀਫਾਈਨਲ 'ਚ ਜਗ੍ਹਾ ਪੱਕੀ ਕਰਨ ਲਈ ਉਤਰੇਗਾ ਪਾਕਿਸਤਾਨ