ਚੰਡੀਗੜ੍ਹ:ਟੋਕਿਓ ਵਿਚ ਕੋਰੋਨਾ ਵਾਇਰਸ (Corona virus) ਦਾ ਪ੍ਰਕੋਪ ਦਿਨੋ ਦਿਨ ਵੱਧਦਾ ਜਾ ਰਿਹਾ ਹੈ।ਉਲੰਪਿਕ ਗੇਮਜ਼ (Olympic Games) ਸ਼ੁਰੂ ਹੋਣ ਵਿਚ ਦੋ ਦਿਨ ਪਹਿਲਾ ਹੀ ਟੋਕਿਓ ਸ਼ਹਿਰ ਵਿਚ 1832 ਨਵੇਂ ਕੇਸ ਸਾਹਮਣੇ ਆਏ ਹਨ।ਪਿਛਲੇ ਛੇ ਮਹੀਨੇ ਵਿਚ ਇਹ ਸਭ ਤੋਂ ਜਿਆਦਾ ਕੇਸ ਸਾਹਮਣੇ ਆਏ ਹਨ।ਟੋਕਿਓ ਵਿਚ ਐਮਰਜੈਸੀ ਲਾਗੂ ਹੈ ਜੋ ਕਿ 22 ਅਗਸਤ ਤੱਕ ਜਾਰੀ ਰਹੇਗੀ।ਟੋਕਿਓ ਦੇ ਪ੍ਰਸ਼ਾਸਨ ਨੇ ਬਹੁਤ ਸਾਰੀਆਂ ਪਾਬੰਦੀਆਂ ਲਗਾਈਆ ਗਈਆ ਹਨ।
23 ਫੀਸਦੀ ਲੋਕਾਂ ਨੂੰ ਲੱਗੀ ਵੈਕਸੀਨ
ਜਾਪਾਨ ਮੈਡੀਕਲ ਐਸੋਸੀਏਸ਼ਨ ਦੇ ਮੁਖੀ ਤੋਸ਼ੀਓ ਨਾਕਾਗਾਵਾ ਦਾ ਮੰਨਣਾਹੈ ਕਿ ਉਲੰਪਿਕ ਦਾ ਅਯੋਜਨ ਨਾ ਹੋਣ ਦੀ ਸਥਿਤੀ ਵਿਚ ਮਾਮਲੇ ਵੱਧਣੇ ਸਨ।ਮਾਹਰਾਂ ਦਾ ਕਹਿਣਾ ਹੈ ਕਿ ਘੱਟ ਉਮਰ ਦੇ ਲੋਕਾਂ ਨੂੰ ਟੀਕਾ ਨਾ ਲੱਗਣ ਕਾਰਨ ਵਾਇਰਸ ਦੇ ਮਾਮਲੇ ਤੇਜੀ ਨਾਲ ਵੱਧ ਰਹੇ ਹਨ।ਮੈਡੀਕਲ ਸਟਾਫ ਦਾ ਕਹਿਣਾ ਹੈ ਕਿ 23 ਫੀਸਦੀ ਲੋਕਾਂ ਨੂੰ ਹੀ ਟੀਕਾ ਲੱਗ ਸਕਿਆ ਹੈ ਕਿਉਂਕਿ ਟੀਕਿਆ ਦੀ ਘਾਟ ਹੋਣ ਕਾਰਨ ਪੂਰਾ ਕਵਰ ਨਹੀਂ ਹੋ ਸਕਿਆ।
ਓਲੰਪਿਕ ਦੀ ਸਫਲ ਮੇਜਬਾਨੀ ਕਰਨੀ ਹੈ-ਪ੍ਰਧਾਨ ਮੰਤਰੀ
ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੂਗਾ ਦਾ ਕਹਿਣਾ ਹੈ ਕਿ ਦੁਨੀਆ ਨੂੰ ਵਿਖਾਉਣਾ ਹੈ ਕਿ ਓਲੰਪਿਕ ਖੇਡਾਂ ਦੀ ਸੁਰੱਖਿਅਤ ਮੇਜਬਾਨੀ ਕਰ ਸਕਦਾ ਹੈ।ਕੋਰੋਨਾ ਮਹਾਮਾਰੀ ਦੀ ਸਥਿਤੀ ਵਿਚ ਹਜ਼ਾਰਾਂ ਖਿਡਾਰੀ, ਸਟਾਫ ਅਤੇ ਮੀਡੀਆਕਰਮੀ ਜਾਪਾਨ ਪਹੁੰਚ ਰਹੇ ਹਨ।ਪ੍ਰਧਾਨਮੰਤਰੀ ਦਾ ਕਹਿਣਾ ਹੈ ਕਿ ਹਰ ਸੁੱਖ ਸਹੂਲਤ ਦਾ ਧਿਆਨ ਰੱਖਿਆ ਜਾਵੇਗਾ।
ਖੇਡਾਂ ਨੂੰ ਰੱਦ ਕਰਨਾ ਵਿਕਲਪ ਨਹੀ ਸੀ-ਬਾਕ
ਆਈਓਸੀ ਦੇ ਮੁਖੀ ਥਾਮਸ ਬਾਕ ਨੇ ਕਿਹਾ ਹੈ ਕਿ ਖੇਡਾਂ ਸ਼ਾਤੀ,ਏਕਜੁਟਤਾ ਦਾ ਸੰਦੇਸ਼ ਦਿੰਦੀਆ ਹਨ ਇਸ ਲਈ ਖੇਡਾਂ ਨੂੰ ਰੱਦ ਕਰਨਾ ਕੋਈ ਵਿਕਲਪ ਨਹੀਂ ਬਣਦਾ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾ ਮਹਾਂਮਾਰੀ ਦੌਰਾਨ ਹੀ ਉਲੰਪਿਕ ਹੋਵੇਗਾ ਅਤੇ ਪੂਰਨ ਸਾਵਧਾਨੀਆ ਵਰਤੀਆ ਜਾਣਗੀਆ।
ਇਹ ਵੀ ਪੜੋ:Tokyo Olympics 2021 : ਟੋਕਿਓ ਓਲੰਪਿਕਸ 'ਚ ਟੀਮ ਇੰਡੀਆ ਦਾ ਕਾਰਜ-ਕ੍ਰਮ