ETV Bharat / sports

Shane Warne Death: ਵਾਰਨ ਦੇ ਦਿਹਾਂਤ ਕਾਰਨ ਕ੍ਰਿਕੇਟ ਜਗਤ ਹੈਰਾਨ, ਕਈ ਦਿੱਗਜਾਂ ਦੇ ਆਏ ਪ੍ਰਤੀਕਰਮ

ਆਸਟ੍ਰੇਲੀਆ ਦੇ ਮਹਾਨ ਸਪਿਨਰ ਸ਼ੇਨ ਵਾਰਨ ਦੀ 52 ਸਾਲ ਦੀ ਉਮਰ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਵਾਰਨ ਦੇ ਪ੍ਰਬੰਧਨ ਦੁਆਰਾ ਫੌਕਸ ਨਿਊਜ਼ ਨੂੰ ਦਿੱਤੇ ਗਏ ਬਿਆਨ ਦੇ ਅਨੁਸਾਰ, ਕੋਹ ਸਮੂਈ, ਥਾਈਲੈਂਡ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਮੌਤ ਦੀ ਹੋਈ ਹੈ। ਵਾਰਨ ਦੇ ਬੇਵਕਤੀ ਦਿਹਾਂਤ 'ਤੇ ਪੂਰਾ ਕ੍ਰਿਕਟ ਜਗਤ ਸੋਗ ਵਿੱਚ ਹੈ ਅਤੇ ਦੁਨੀਆ ਭਰ ਦੇ ਮੌਜੂਦਾ ਅਤੇ ਸਾਬਕਾ ਖਿਡਾਰੀਆਂ ਨੇ ਟਵਿੱਟਰ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ।

ਵਾਰਨ ਦੇ ਦਿਹਾਂਤ ਕਾਰਨ ਕ੍ਰਿਕੇਟ ਜਗਤ ਹੈਰਾਨ
ਵਾਰਨ ਦੇ ਦਿਹਾਂਤ ਕਾਰਨ ਕ੍ਰਿਕੇਟ ਜਗਤ ਹੈਰਾਨ
author img

By

Published : Mar 4, 2022, 10:55 PM IST

Updated : Mar 4, 2022, 11:04 PM IST

ਹੈਦਰਾਬਾਦ: ਆਸਟ੍ਰੇਲੀਆ ਦੇ ਮਹਾਨ ਸਪਿਨਰ ਸ਼ੇਨ ਵਾਰਨ ਦੀ ਬੇਵਕਤੀ ਦਿਹਾਂਤ 'ਤੇ ਪੂਰਾ ਕ੍ਰਿਕਟ ਜਗਤ ਸੋਗ ਵਿਚ ਹੈ। ਦੁਨੀਆ ਭਰ ਦੇ ਟਵਿੱਟਰ 'ਤੇ ਮੌਜੂਦਾ ਅਤੇ ਸਾਬਕਾ ਖਿਡਾਰੀਆਂ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ।

ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਵਾਰਨ ਆਪਣੇ ਵਿਲਾ ਵਿੱਚ ਬੇਹੋਸ਼ ਪਾਇਆ ਗਿਆ ਸੀ ਅਤੇ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਹੋਸ਼ ਵਿੱਚ ਨਹੀਂ ਲਿਆਂਦਾ ਜਾ ਸਕਿਆ। ਆਸਟਰੇਲੀਆਈ ਕ੍ਰਿਕਟ ਲਈ 24 ਘੰਟਿਆਂ ਵਿੱਚ ਇਹ ਦੂਜੀ ਬੁਰੀ ਖ਼ਬਰ ਹੈ, ਸਾਥੀ ਮਹਾਨ ਰਾਡ ਮਾਰਸ਼ ਦਾ ਪਿਛਲੇ ਹਫਤੇ ਦਿਲ ਦਾ ਦੌਰਾ ਪੈਣ ਕਾਰਨ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ ਸੀ। ਇਤਫਾਕਨ, ਵਾਰਨ ਨੇ ਵੀ ਇੱਕ ਟਵੀਟ ਕਰਕੇ ਮਾਰਸ਼ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ ਸੀ।

ਉਨ੍ਹਾਂ ਲਿਖਿਆ, ''ਰੌਡ ਮਾਰਸ਼ ਦੇ ਦਿਹਾਂਤ ਦੀ ਖਬਰ ਸੁਣ ਕੇ ਦੁੱਖ ਹੋਇਆ। ਉਹ ਸਾਡੇ ਮਹਾਨ ਖਿਡਾਰੀ ਸਨ ਅਤੇ ਬਹੁਤ ਸਾਰੇ ਨੌਜਵਾਨ ਖਿਡਾਰੀਆਂ ਲਈ ਪ੍ਰੇਰਨਾ ਸਰੋਤ ਸਨ। ਰਾਡ ਨੇ ਕ੍ਰਿਕਟ ਵੱਲ ਕਾਫੀ ਧਿਆਨ ਦਿੱਤਾ ਅਤੇ ਆਸਟ੍ਰੇਲੀਆ ਅਤੇ ਇੰਗਲੈਂਡ ਦੇ ਖਿਡਾਰੀਆਂ ਨੂੰ ਕੋਚਿੰਗ ਦੇ ਗੁਣ ਵੀ ਸਿਖਾਏ। ਉਸਦੇ ਪਰਿਵਾਰ ਨੂੰ ਬਹੁਤ ਸਾਰਾ ਪਿਆਰ।

ਸਚਿਨ ਤੇਂਦੁਲਕਰ: ਤੁਹਾਡੀ ਕਮੀ ਰਹੇਗੀ ਵਾਰਨ, ਮੈਦਾਨ ਦੇ ਅੰਦਰ ਜਾਂ ਬਾਹਰ ਤੁਹਾਡੇ ਨਾਲ ਕਦੇ ਵੀ ਕੋਈ ਪਲ ਬੋਰਿੰਗ ਨਹੀਂ ਸੀ। ਮੈਦਾਨ 'ਤੇ ਸਾਡੀ ਲੜਾਈ ਅਤੇ ਬਾਹਰ ਦਾ ਮਜ਼ਾਕ ਹਮੇਸ਼ਾ ਯਾਦ ਰਹੇਗਾ। ਸਚਿਨ ਨੇ ਅੱਗੇ ਕਿਹਾ ਕਿ ਭਾਰਤੀਆਂ ਦੇ ਮਨ ਵਿੱਚ ਤੁਹਾਡੇ ਲਈ ਖਾਸ ਜਗ੍ਹਾ ਸੀ। ਉਨ੍ਹਾਂ ਅੱਗੇ ਲਿਖਿਆ ਹੈ ਕਿ ਬਹੁਤ ਜਲਦੀ ਚਲੇ ਗਏ।

ਵਿਰਾਟ ਕੋਹਲੀ: ਜ਼ਿੰਦਗੀ ਬਹੁਤ ਅਣਪਛਾਤੀ ਅਤੇ ਅਸਥਿਰ ਹੈ। ਇੱਕ ਮਹਾਨ ਖਿਡਾਰੀ ਜਿਸ ਨੂੰ ਮੈਂ ਮੈਦਾਨ ਤੋਂ ਬਾਹਰ ਵੀ ਜਾਣਦਾ ਸੀ। ਮੈਨੂੰ ਉਸਦੇ ਜਾਣ 'ਤੇ ਵਿਸ਼ਵਾਸ ਨਹੀਂ ਹੋ ਰਿਹਾ ਹੈ। ਕ੍ਰਿਕਟ ਦੀ ਗੇਂਦ ਨੂੰ ਮੋੜਨ ਵਾਲਾ ਸਭ ਤੋਂ ਮਹਾਨ ਖਿਡਾਰੀ #GOAT(ਗ੍ਰਟੇਟਸ ਆਫ ਆਾਲ ਟਾਈਮ)

ਯੁਵਰਾਜ ਸਿੰਘ: ਵਿਸ਼ਵ ਕ੍ਰਿਕਟ ਲਈ ਦੁਖਦਾਈ ਦਿਨ। ਪਹਿਲਾਂ ਰੌਡਨੀ ਮਾਰਸ਼ ਅਤੇ ਹੁਣ ਸ਼ੇਨ ਵਾਰਨ। ਦਿਲ ਟੁੱਟ ਗਿਆ ਹੈ। ਵਾਰਨ ਨਾਲ ਖੇਡਣ ਦੀਆਂ ਚੰਗੀਆਂ ਯਾਦਾਂ ਹਨ। ਉਹ ਸਪਿਨ ਦਾ ਜਾਦੂਗਰ ਅਤੇ ਕ੍ਰਿਕਟ ਦਾ ਇੱਕ ਮਹਾਨ ਖਿਡਾਰੀ ਸੀ। ਸਮੇਂ ਤੋਂ ਪਹਿਲਾਂ ਚਲਾ ਗਿਆ, ਉਸਦੀ ਕਮੀ ਹਮੇਸ਼ਾ ਰਹੇਗੀ। ਉਨ੍ਹਾਂ ਦੇ ਪਰਿਵਾਰ ਨਾਲ ਮੇਰੀ ਸੰਵੇਦਨਾ।

ਵੀਵੀ ਐਸ ਲਕਸ਼ਮਣ: ਬਿਲਕੁਲ ਅਵਿਸ਼ਵਾਸ਼ਯੋਗ। ਮੇਰੇ ਕੋਲ ਸ਼ਬਦ ਨਹੀਂ ਹਨ। ਲੀਜੈਂਡ ਅਤੇ ਮਹਾਨ ਖਿਡਾਰੀਆਂ ਵਿੱਚੋਂ ਇੱਕ। ਇੰਨੀ ਜਲਦੀ ਚਲਾ ਗਿਆ। ਉਸਦੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਹਮਦਰਦੀ।

ਗੌਤਮ ਗੰਭੀਰ: ਕੁਦਰਤੀ ਪ੍ਰਤਿਭਾ ਦੇ ਨਾਲ, ਉਸ ਵਰਗਾ ਰਵੱਈਆ ਬਹੁਤ ਘੱਟ ਲੋਕਾਂ ਚ ਹੁੰਦਾ ਹੈ। ਸ਼ੇਨ ਵਾਰਨ ਨੇ ਗੇਂਦਬਾਜ਼ੀ ਨੂੰ ਜਾਦੂ ਵਰਗਾ ਬਣਾ ਦਿੱਤਾ। ਆਰਆਈਪੀ

ਹਰਭਜਨ ਸਿੰਘ: ਵਿਸ਼ਵਾਸ ਨਹੀਂ ਕਰ ਸਕਦਾ ਕਿ ਸ਼ੇਨ ਵਾਰਨ ਨਹੀਂ ਰਹੇ। ਵਾਹਿਗੁਰੂ ਤੁਹਾਡੀ ਆਤਮਾ ਨੂੰ ਸ਼ਾਂਤੀ ਬਖਸ਼ੇ ਮੇਰੇ ਹੀਰੋ। ਵਿਸ਼ਵਾਸ ਕਰਨਾ ਪਸੰਦ ਨਹੀਂ ਕਰਦਾ। ਮੈਂ ਪੂਰੀ ਤਰ੍ਹਾਂ ਟੁੱਟ ਗਿਆ ਹਾਂ।

ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ: ਕਾਸ਼ ਇਹ ਖ਼ਬਰ ਸੱਚ ਨਾ ਹੁੰਦੀ। ਇੱਕ ਲੀਜੈਂਡ ਅਤੇ ਮਹਾਨ ਕ੍ਰਿਕਟਰ। ਯਾਦਾਂ ਲਈ, ਖੇਡ ਦੇ ਲਈ ਖੇਡ ਲਈ ਸ਼ੇਨ ਵਾਰਨ ਦਾ ਧੰਨਵਾਦ, ਯਾਦਾਂ ਲਈ। RIP.

ਵਰਿੰਦਰ ਸਹਿਵਾਗ: ਸਪਿਨ ਨੂੰ ਸ਼ਾਨਦਾਰ ਬਣਾਉਣ ਵਾਲੇ ਦੁਨੀਆ ਦੇ ਮਹਾਨ ਸਪਿਨਰਾਂ ਵਿੱਚੋਂ ਇੱਕ ਸ਼ੇਨ ਵਾਰਨ ਨਹੀਂ ਰਹੇ। ਜ਼ਿੰਦਗੀ ਬਹੁਤ ਨਾਜ਼ੁਕ ਹੈ, ਪਰ ਭਰੋਸਾ ਕਰਨਾ ਔਖਾ ਹੈ। ਉਨ੍ਹਾਂ ਦੇ ਪਰਿਵਾਰ, ਦੋਸਤਾਂ ਅਤੇ ਪ੍ਰਸ਼ੰਸਕਾਂ ਪ੍ਰਤੀ ਮੇਰੀ ਸੰਵੇਦਨਾ।

ਇਰਫਾਨ ਪਠਾਨ: ਸ਼ੇਨ ਵਾਰਨ ਦਰਸ਼ਕਾਂ ਦੇ ਪਸੰਦੀਦਾ ਸਨ। ਸਪਿਨ ਦੇ ਜਾਦੂਗਰ। ਆਸਟ੍ਰੇਲਿਆਈ ਕ੍ਰਿਕੇਟ ਦੇ ਲੀਜੈਂਡ। IPL ਜਿੱਤਣ ਵਾਲੇ ਪਹਿਲੇ ਕਪਤਾਨ। ਉਨ੍ਹਾਂ ਦੀ ਕਮੀ ਰਹੇਗੀ।

ਬ੍ਰੈਂਡਨ ਮੈਕੁਲਮ: ਨਹੀਂ-ਨਹੀਂ। ਦਿਲ ਟੁੱਟ ਗਿਆ ਹੈ। ਹੁਣੇ ਤੋਂ ਦ ਕਿੰਗ ਦੀ ਘਾਟ ਮਹਿਸੂਸ ਹੋਣ ਲੱਗੀ ਹੈ।

ਐਡਮ ਗਿਲਕ੍ਰਿਸਟ: (ਟੁੱਟੇ ਦਿਨ ਦੀ ਇਮੋਜੀ, ਕੋਈ ਸ਼ਬਦ ਨਹੀਂ)

ਭਾਰਤੀ ਹਾਕੀ ਖਿਡਾਰੀ ਪੀਆਰ ਸ਼੍ਰੀਜੇਸ਼: ਸਾਡੇ ਬਚਪਨ ਨੂੰ ਖਾਸ ਬਣਾਉਣ ਵਾਲਾ ਨਹੀਂ ਰਿਹਾ। RIP Legend

ਭਾਰਤੀ ਫੁੱਟਬਾਲ ਕਪਤਾਨ ਸੁਨੀਲ ਛੇਤਰੀ: ਸ਼ੇਨ ਵਾਰਨ ਦੇ ਦਿਹਾਂਤ ਦੀ ਖਬਰ ਤੋਂ ਸਦਮੇ 'ਚ ਹਾਂ। ਉਨ੍ਹਾਂ ਦੀ ਖੇਡ ਦੇਖ ਕੇ ਅਤੇ ਉਸ ਤੋਂ ਪ੍ਰੇਰਨਾ ਲੈ ਕੇ ਵੱਡਾ ਹੋਇਆ ਹਾਂ। ਨਾ ਪੂਰਾ ਹੋਣ ਵਾਲਾ ਘਾਟਾ।

ਸ਼ੋਏਬ ਅਖਤਰ: ਇਸ ਕਮੀ ਨੂੰ ਉਭਰਨ ਲਈ ਕਾਫੀ ਸਮਾਂ ਲੱਗੇਗਾ। ਮਹਾਨ ਸ਼ੇਨ ਵਾਰਨ ਸਾਡੇ ਵਿੱਚ ਨਹੀਂ ਰਹੇ।

ਬਾਬਰ ਆਜ਼ਮ: ਇਸ 'ਤੇ ਯਕੀਨ ਕਰਨਾ ਔਖਾ ਹੈ। ਕ੍ਰਿਕਟ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ। ਉਨ੍ਹਾਂ ਨੇ ਆਪਣੇ ਜਾਦੂਈ ਲੈੱਗ ਸਪਿਨ ਨਾਲ ਪੀੜ੍ਹੀਆਂ ਨੂੰ ਪ੍ਰੇਰਿਤ ਕੀਤਾ। ਤੁਹਾਨੂੰ ਘਾਟ ਹਮੇਸ਼ਾ ਮਹਿਸੂਸ ਹੋਵੇਗੀ ਸ਼ੇਨ ਵਾਰਨ। ਉਨ੍ਹਾਂ ਦੇ ਪਰਿਵਾਰ, ਦੋਸਤਾਂ ਅਤੇ ਪ੍ਰਸ਼ੰਸਕਾਂ ਪ੍ਰਤੀ ਮੇਰੀ ਸੰਵੇਦਨਾ।

ਸ਼ਿਲਪਾ ਸ਼ੈਟੀ: (ਅਭਿਨੇਤਰੀ ਅਤੇ ਰਾਜਸਥਾਨ ਰਾਇਲਜ਼ ਦੀ ਸਾਬਕਾ ਸਹਿ-ਮਾਲਕ), ਲੀਜੈਂਡ ਸਦਾ ਲਈ ਜਿਉਂਦੀ ਹਨ।

ਸ਼ਾਹਿਦ ਅਫਰੀਦੀ: ਕ੍ਰਿਕਟ ਨੇ ਲੈੱਗ ਸਪਿਨ ਗੇਂਦਬਾਜ਼ੀ ਦੀ ਯੂਨੀਵਰਸਿਟੀ ਗੁਆ ਦਿੱਤੀ ਹੈ। ਆਪਣੇ ਕਰੀਅਰ ਦੀ ਸ਼ੁਰੂਆਤ ਤੋਂ ਹੀ ਮੈਂ ਉਸਦੀ ਗੇਂਦਬਾਜ਼ੀ ਦਾ ਪ੍ਰਸ਼ੰਸਕ ਸੀ ਅਤੇ ਉਸਦੇ ਖਿਲਾਫ਼ ਖੇਡਣਾ ਹਮੇਸ਼ਾ ਖਾਸ ਸੀ। ਉਸ ਦੇ ਪਰਿਵਾਰ ਨਾਲ ਮੇਰੀ ਸੰਵੇਦਨਾ।

ਇਹ ਵੀ ਪੜ੍ਹੋ: ਦਿੱਗਜ ਸਪਿਨਰ ਸ਼ੇਨ ਵਾਰਨ ਦਾ ਦਿਹਾਂਤ, ਕ੍ਰਿਕਟ ਜਗਤ 'ਚ ਸੋਗ ਦੀ ਲਹਿਰ

Last Updated : Mar 4, 2022, 11:04 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.