ਸਾਨ ਫਰਾਂਸਿਸਕੋ: 23 ਵਾਰ ਦੀ ਗਰੈਂਡ ਸਲੈਮ ਚੈਂਪੀਅਨ ਸੇਰੇਨਾ ਵਿਲੀਅਮਜਸ (23 time Grand Slam champion Serena Williams) ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਟੈਨਿਸ ਤੋਂ ਅਜੇ ਸੰਨਿਆਸ ਨਹੀਂ ਲਿਆ ਹੈ ਅਤੇ ਉਸ ਦੇ ਕੋਰਟ ਉੱਤੇ ਵਾਪਸੀ ਦੀਆਂ ਸੰਭਾਵਨਾਵਾਂ ਬਹੁਤ ਜ਼ਿਆਦਾ ਹਨ।
ਸੇਰੇਨਾ ਵਿਲੀਅਮਸ (Serena Williams) ਨੇ ਟਵੀਟ ਰਾਹੀਂ ਵਾਪਸੀ ਦਾ ਸੰਕੇਤ ਦਿੱਤਾ ਹੈ। ਵਟੀਵ ਰਾਹੀਂ ਸੇਰੇਨਾ ਵਿਲੀਅਮਜ਼ ਨੇ ਕਿਹਾ ਕਿ ਉਹ ਫਿਲਹਾਲ ਰਿਟਾਇਰ ਨਹੀਂ ਹੋਈ ਅਤੇ ਕੋਰਟ ਉੱਤੇ ਕਿਸੇ ਵੀ ਸਮੇਂ ਵਾਪਸੀ ਕਰ ਸਕਦੀ ਹੈ।
ਅਗਸਤ 2022 ਦੇ ਸ਼ੁਰੂ ਵਿੱਚ, ਸੇਰੇਨਾ ਨੇ ਟੈਨਿਸ ਤੋਂ ਸੰਨਿਆਸ ਲੈਣ ਦਾ ਸੰਕੇਤ ਦਿੱਤਾ ਸੀ। ਉਸ ਨੇ ਕਿਹਾ ਸੀ ਕਿ ਉਹ ਟੈਨਿਸ ਤੋਂ ਦੂਰੀ ਬਣਾ ਕੇ ਰੱਖ ਰਹੀ ਹੈ। ਅਜਿਹੇ 'ਚ ਯੂਐੱਸ ਓਪਨ 2022 (US Open 2022) ਨੂੰ ਉਸ ਦੇ ਕਰੀਅਰ ਦਾ ਆਖਰੀ ਟੂਰਨਾਮੈਂਟ ਮੰਨਿਆ ਜਾ ਰਿਹਾ ਹੈ। ਉਹ ਇਸ ਗਰੈਂਡ ਸਲੈਮ ਵਿੱਚ ਤੀਜੇ ਦੌਰ ਵਿੱਚ ਪਹੁੰਚ ਗਈ ਹੈ। ਜਦੋਂ ਉਹ ਇੱਥੇ ਆਸਟਰੇਲੀਆ ਦੀ ਅਜਲਾ ਟੋਮਲੀਜਨੋਵਿਕ ਤੋਂ ਹਾਰ ਗਈ ਤਾਂ ਜਿਸ ਤਰ੍ਹਾਂ ਉਸ ਨੇ ਕੋਰਟ ਤੋਂ ਅਲਵਿਦਾ ਕਿਹਾ, ਉਸ ਤੋਂ ਇਹ ਸਮਝਿਆ ਜਾ ਰਿਹਾ ਸੀ ਕਿ ਉਸ ਦਾ ਖਿਡਾਰੀ ਵਜੋਂ ਕਰੀਅਰ ਖਤਮ ਹੋ ਗਿਆ ਹੈ।
-
"I am not retired, the chances of return are very high" says Serena Williams
— ANI Digital (@ani_digital) October 25, 2022 " class="align-text-top noRightClick twitterSection" data="
Read @ANI Story | https://t.co/6FZbzIpOWG#SerenaWilliams #Retirement #GrandSlam pic.twitter.com/drgghNtKZk
">"I am not retired, the chances of return are very high" says Serena Williams
— ANI Digital (@ani_digital) October 25, 2022
Read @ANI Story | https://t.co/6FZbzIpOWG#SerenaWilliams #Retirement #GrandSlam pic.twitter.com/drgghNtKZk"I am not retired, the chances of return are very high" says Serena Williams
— ANI Digital (@ani_digital) October 25, 2022
Read @ANI Story | https://t.co/6FZbzIpOWG#SerenaWilliams #Retirement #GrandSlam pic.twitter.com/drgghNtKZk
ਸੇਰੇਨਾ ਵਿਲੀਅਮਸ ਨੇ ਆਪਣੇ ਕਰੀਅਰ ਵਿੱਚ 23 ਗ੍ਰੈਂਡ ਸਲੈਮ ਖਿਤਾਬ (23 Grand Slam titles) ਜਿੱਤੇ ਹਨ। ਸੇਰੇਨਾ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ 1995 ਵਿੱਚ ਕੀਤੀ ਸੀ ਅਤੇ ਉਹ ਪਿਛਲੇ 27 ਸਾਲਾਂ ਤੋਂ ਲਗਾਤਾਰ ਖੇਡ ਰਹੀ ਹੈ। ਉਹ ਓਪਨ ਯੁੱਗ ਵਿੱਚ ਔਰਤਾਂ ਅਤੇ ਪੁਰਸ਼ਾਂ ਵਿੱਚ ਸਭ ਤੋਂ ਵੱਧ ਸਿੰਗਲ ਗ੍ਰੈਂਡ ਸਲੈਮ ਜਿੱਤਣ ਵਾਲੀ ਟੈਨਿਸ ਖਿਡਾਰਨ ਰਹੀ ਹੈ।
ਦੱਸ ਦਈਏ ਕਿ ਸੇਰੇਨਾ ਵਿਲੀਅਮਜ਼ (Serena Williams) ਅਤੇ ਉਸ ਦੀ ਸਕੀ ਭੈਣ ਵੀਨਸ ਵਿਲੀਅਮਸ ਨੇ ਟੈਨਿਸ ਜਗਤ ਵਿੱਚ ਮਾਰਕਾ ਮਾਰਦਿਆਂ ਬਹੁਤ ਸਾਰੇ ਖ਼ਿਤਾਬ ਆਪਣੇ ਨਾਂਅ ਕੀਤੇ ਹਨ। ਇਸ ਤੋਂ ਇਲਾਵਾ ਸੇਰੇਾ ਵਿਲੀਅਮਜ਼ 23 ਵਾਰ ਗਰੈਂਡ ਸਲੈਮ ਟਾਈਟਲ ਆਪਣੇ ਨਾਂਅ ਕਰ ਚੁੱਕੇ ਹਨ।
ਇਹ ਵੀ ਪੜ੍ਹੋ: ਕੋਹਲੀ ਨੇ ਸ਼ਾਨਦਾਰ ਕ੍ਰਿਕਟਿੰਗ ਦਿਮਾਗ ਲਈ ਅਸ਼ਵਿਨ ਦੀ ਕੀਤੀ ਤਾਰੀਫ਼