ਕੋਲੰਬੋ: ਸ਼੍ਰੀਲੰਕਾ ਦੇ ਪਹਿਲੇ ਟੈਸਟ ਕਪਤਾਨ ਬਾਂਦੁਲਾ ਵਰਨਾਪੁਰਾ (Captain Bandula Varnapura) ਦਾ ਇੱਕ ਨਿੱਜੀ ਹਸਪਤਾਲ (Private hospital) ਵਿੱਚ ਇਲਾਜ ਦੌਰਾਨ ਦੇਹਾਂਤ (Death) ਹੋ ਗਿਆ। ਬਾਂਦੁਲਾ 68 ਸਾਲ ਦੇ ਸਨ। ਸਾਬਕਾ ਕ੍ਰਿਕਟਰ ਨੂੰ ਸ਼ੂਗਰ ਲੈਵਲ ਵਧਣ ਤੋਂ ਬਾਅਦ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ਸੀ.
ਦੱਸ ਦਈਏ, ਬਾਂਦੁਲਾ 1982 ਵਿੱਚ ਕੋਲੰਬੋ, ਸ਼੍ਰੀਲੰਕਾ ਵਿੱਚ ਇੰਗਲੈਂਡ ਦੇ ਖਿਲਾਫ਼ ਪਹਿਲੇ ਟੈਸਟ ਵਿੱਚ ਕਪਤਾਨ ਸਨ। ਉਨ੍ਹਾਂ ਨੇ ਤਿੰਨ ਟੈਸਟ ਅਤੇ 12 ਵਨਡੇ ਮੈਚ ਖੇਡੇ ਹਨ। ਹਾਲਾਂਕਿ, ਉਨ੍ਹਾਂ ਦਾ ਕ੍ਰਿਕੇਟ ਕਰੀਅਰ ਉਦੋਂ ਛੋਟਾ ਹੋ ਗਿਆ ਜਦੋਂ ਉਨ੍ਹਾਂ1 ਨੂੰ 1982-83 ਵਿੱਚ ਵਿਰੋਧੀ ਦੱਖਣੀ ਅਫਰੀਕਾ ਟੀਮ ਦਾ ਦੌਰਾ ਕਰਨ ਦੇ ਕਾਰਨ ਉਮਰ ਭਰ ਲਈ ਪਾਬੰਦੀ ਲਗਾ ਦਿੱਤੀ ਗਈ ਸੀ।
ਬਾਂਦੁਲਾ ਨੇ ਸਾਲ 1991 ਵਿੱਚ ਸ਼੍ਰੀਲੰਕਾ ਕ੍ਰਿਕਟ ਬੋਰਡ ਦੇ ਰਾਸ਼ਟਰੀ ਕੋਚ ਅਤੇ ਪ੍ਰਸ਼ਾਸਕ ਦੇ ਰੂਪ ਵਿੱਚ ਕੰਮ ਕੀਤਾ। ਉਨ੍ਹਾਂ ਨੂੰ ਸਾਲ 1994 ਵਿੱਚ ਕੋਚਿੰਗ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਸੀ ਇਸ ਤੋਂ ਬਾਅਦ, ਬਾਂਦੁਲਾ ਨੇ ਆਈਸੀਸੀ ਮੈਚ ਰੈਫਰੀ ਅਤੇ ਅੰਪਾਇਰ ਵਜੋਂ ਵੀ ਕੰਮ ਕੀਤਾ। ਉਹ ਏਸ਼ੀਅਨ ਕ੍ਰਿਕਟ ਕੌਂਸਲ ਦੇ ਵਿਕਾਸ ਪ੍ਰਬੰਧਕ ਵੀ ਸਨ।
ਇਹ ਵੀ ਪੜ੍ਹੋ:ICC T20 WORLD CUP: ਸਕਾਟਲੈਂਡ ਨੇ ਬੰਗਲਾਦੇਸ਼ ਨੂੰ 6 ਦੌੜਾਂ ਨਾਲ ਹਰਾਇਆ