ਬੀਜਿੰਗ : ਸਪੇਨ ਨੇ ਫ਼ਾਈਨਲ ਮੁਕਾਬਲੇ ਵਿੱਚ ਅਰਜਨਟੀਨਾ ਨੂੰ 95-75 ਨਾਲ ਹਰਾ ਕੇ ਬਾਸਕਿਟਬਾਲ ਵਿਸ਼ਵ ਕੱਪ ਦਾ ਖ਼ਿਤਾਬ ਆਪਣੇ ਨਾਂਅ ਕੀਤਾ ਹੈ। ਸਪੇਨ ਦੀ ਟੀਮ ਪੂਰੇ ਮੈਚ ਦੌਰਾਨ ਅੱਗੇ ਰਹੀ ਅਤੇ ਦੂਸਰੀ ਵਾਰ ਕੌਮਾਂਤਰੀ ਬਾਸਕਿਟਬਾਲ ਦਾ ਸਭ ਤੋਂ ਵੱਡਾ ਖ਼ਿਤਾਬ ਜਿੱਤਣ ਵਿੱਚ ਸਫ਼ਲ ਰਹੀ।
ਤਿੰਨ ਵਾਰ ਦੇ ਸਟਾਰ ਖਿਡਾਰੀ ਮਾਰਕ ਗੇਸੋਲ ਇਸ ਦੌਰਾਨ ਇੱਕ ਹੀ ਸਾਲ ਵਿੱਚ ਐੱਨਬੀਏ ਖ਼ਿਤਾਬ ਅਤੇ ਵਿਸ਼ਵ ਕੱਪ ਜਿੱਤਣ ਵਾਲੇ ਸਿਰਫ਼ ਦੂਸਰੇ ਖਿਡਾਰੀ ਬਣੇ।
ਜਾਣਕਾਰੀ ਮੁਤਾਬਕ ਮਾਰਕ 2006 ਵਿੱਚ ਵਿਸ਼ਵ ਖ਼ਿਤਾਬ ਜਿੱਤਣ ਵਾਲੀ ਸਪੇਨ ਦੀ ਟੀਮ ਦਾ ਵੀ ਹਿੱਸਾ ਸੀ। ਉਸ ਸਮੇਂ ਉਨ੍ਹਾਂ ਦਾ ਭਰਾ ਪਾਓ ਗੇਸੋਲ ਵੀ ਟੀਮ ਵਿੱਚ ਸ਼ਾਮਲ ਸਨ, ਪਰ ਜ਼ਖ਼ਮੀ ਹੋਣ ਕਾਰਨ ਉਹ ਇਸ ਵਾਰ ਦਾ ਵਿਸ਼ਵ ਕੱਪ ਨਹੀਂ ਖੇਡ ਸਕੇ।
ਗੇਸੋਲ ਨੇ ਟੋਰਾਂਟੋ ਰੈਪਟਰਜ਼ ਦੇ ਨਾਲ ਇਸ ਸਾਲ ਐੱਨਬੀਏ ਖ਼ਿਤਾਬ ਜਿੱਤਿਆ ਸੀ। ਉਨ੍ਹਾਂ ਨੇ ਫ਼ਾਈਨਲ ਵਿੱਚ 14 ਅੰਕਾਂ ਦਾ ਯੋਗਦਾਨ ਪਾਇਆ ਸੀ। ਉਨ੍ਹਾਂ ਨੇ ਅਮਰੀਕਾ ਦੇ ਲਮਾਰ ਓਡੋਮ ਦੀ ਬਰਾਬਰੀ ਕੀਤੀ, ਜਿਸ ਨੇ 2019 ਵਿੱਚ ਬਾਸਕਿਟਬਾਲ ਵਿਸ਼ਵ ਕੱਪ ਜਿੱਤਣ ਦੇ ਨਾਲ ਹੀ ਲਾਸ ਏਂਜਲਸ ਲੇਕਰਸ ਲਈ ਐੱਨਬੀਏ ਦਾ ਖ਼ਿਤਾਬ ਜਿੱਤਿਆ ਸੀ।
ਬਿਨਾਂ ਗੇਂਦ ਸੁੱਟੇ ਭਾਰਤ-ਦੱਖਣੀ ਅਫ਼ਰੀਕਾ ਦਾ ਪਹਿਲਾ ਟੀ-20 ਮੈਚ ਹੋਇਆ ਰੱਦ