ਨਵੀਂ ਦਿੱਲੀ : ਸੌਰਭ ਜਦੋਂ ਵੀ ਬੰਦੂਕ ਚੱਕਦੇ ਹਨ ਤਾਂ ਸੋਨਾ ਪੱਕਾ ਹੀ ਹੁੰਦਾ ਹੈ। ਪਿਛਲੇ 10 ਮਹੀਨਿਆਂ ਦੇ ਰਿਕਾਰਡਾਂ ਨੂੰ ਦੇਖਿਆ ਜਾਵੇ ਤਾਂ 8 ਸੋਨ ਤਮਗ਼ੇ ਜਿੱਤੇ ਹਨ। ਉਮਰ ਬਸ 16 ਸਾਲ। ਇਹ ਰਿਕਾਰਡ ਭਾਰਤ ਦੇ ਮਸ਼ਹੂਰ ਸ਼ੂਟਰ ਸੌਰਭ ਚੌਧਰੀ ਦੇ ਨਾਂ ਹੈ।
ਸੌਰਭ ਨੇ 17 ਸਾਲਾ ਮਨੂੰ ਭਾਕਰ ਨਾਲ ਮਿਲ ਕੇ 12ਵੀਆਂ ਏਸ਼ੀਆਈ ਏਅਰਗਨ ਚੈਂਪੀਅਨਸ਼ਿਪ ਵਿੱਚ 10 ਮੀਟਰ ਏਅਰ ਪਿਸਟਲ ਮਿਸ਼ਰਤ ਟੀਮ ਮੁਕਾਬਲੇ ਦੇ ਸੋਨ ਤਮਗ਼ਾ ਜਿੱਤਿਆ ਸੀ।
ਇਸ ਜੋੜੀ ਨੇ ਕੁਆਲੀਫ਼ਿਕੇਸ਼ਨ ਵਿੱਚ 784 ਅੰਕ ਪ੍ਰਾਪਤ ਕੀਤੇ ਸਨ ਅਤੇ ਰੂਸ ਦੀ ਵਿਤਾਲਿਨਾ ਬਾਤਸਰਾਸ਼ਕਿਨਾ ਅਤੇ ਆਤਰਮ ਚੇਰਨੁਸੋਵ ਦੇ ਰਿਕਾਰਡ ਨੂੰ ਵੀ ਤੋੜਿਆ।
ਆਓ ਸੌਰਭ ਦੇ ਸੋਨ ਤਮਗ਼ਿਆਂ ਦੇ ਰਿਕਾਰਡ 'ਤੇ ਛਾਤ ਪਾਈਏ...
ਜੂਨ 2018 : ਆਈਐਸਐਸਐਫ਼ ਜੂਨਿਅਰ ਵਿਸ਼ਵ ਕੱਪ (ਜਰਮਨੀ) ਵਿੱਚ ਵਿਸ਼ਵ ਰਿਕਾਰਡ ਸਮੇਤ ਸੋਨ ਤਮਗ਼ਾ ਜਿੱਤਿਆ।
ਜੁਲਾਈ 2018 : 28ਵੀਆਂ ਜੂਨਿਅਰ ਸ਼ੂਟਿੰਗ ਮੀਟ (ਚੈੱਕ ਰਿਪਬਲਿਕ)ਵਿੱਚ ਸੋਨ ਤਮਗ਼ਾ।
ਅਗਸਤ 2018 : 2018 ਏਸ਼ੀਅਨ ਗੇਮਜ਼ ਵਿੱਚ ਰਿਕਾਰਡ ਦੇ ਨਾਲ ਸੋਨ ਤਮਗ਼ਾ। ਇਹ ਮੁਕਾਬਲੇ ਇੰਡੋਨੇਸ਼ੀਆ ਦੇ ਜਕਾਰਤਾ ਵਿੱਚ ਹੋਏ ਸਨ।
ਸਤੰਬਰ 2018 : ਆਈਐਸਐਸਐਫ਼ ਜੂਨਿਅਰ ਵਿਸ਼ਵ ਚੈਂਪੀਅਨਸ਼ਿਪ (ਦੱਖਣੀ ਕੋਰੀਆ) ਵਿੱਚ ਜੂਨੀਅਰ ਵਿਸ਼ਵ ਰਿਕਾਰਡ ਦੇ ਨਾਲ ਸੋਨ ਤਮਗ਼ਾ।
ਨਵੰਬਰ 2018 : ਜੂਨਿਅਰ ਏਸ਼ੀਅਨ ਏਅਰਗਨ ਚੈਂਪੀਅਨਸ਼ਿਪ ਵਿੱਚ ਸੋਨ ਤਮਗ਼ਾ। ਇਹ ਕੁਵੈਤ ਵਿਖੇ ਹੋਇਆ ਸੀ।
ਫ਼ਰਵਰੀ 2018 : ਆਈਐਸਐਸਐਫ਼ ਵਿਸ਼ਵ ਕੱਪ (ਨਵੀਂ ਦਿੱਲੀ) ਵਿਸ਼ਵ ਰਿਕਾਰਡ ਦੇ ਨਾਲ ਸੋਨ ਤਮਗ਼ਾ ਅਤੇ ਮਿਕਸਡ ਮੁਕਾਬਲੇ ਵਿੱਚ ਸੋਨ ਤਮਗ਼ਾ।
ਮਾਰਚ 2018 : ਏਸ਼ੀਆਈ ਏਅਰਗਨ ਚੈਂਪੀਅਨਸ਼ਿਪ ਵਿੱਚ 10 ਮੀਟਰ ਏਅਰ ਪਿਸਟਲ ਮਿਸ਼ਰਤ ਟੀਮ ਮੁਕਾਬਲੇ ਵਿੱਚ ਸੋਨ ਤਮਗ਼ਾ।