ਬੁਡਵਾ (ਮੋਂਟੇਨੇਗਰੋ): ਭਾਰਤੀ ਮੁੱਕੇਬਾਜ਼ ਸਨਮਾਚਾ ਚਾਨੂ (75 ਕਿਲੋ) ਅਤੇ ਵਿੰਕਾ (60 ਕਿਲੋ) ਭਾਰ ਵਰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 30ਵੇਂ ਐਡਰੈਟਿਕ ਪਰਲ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਸੋਨੇ ਦੇ ਤਗਮੇ ਜਿੱਤੇ। ਇਸ ਨਾਲ ਹੀ ਭਾਰਤ ਹੁਣ ਤੱਕ ਇਸ ਚੈਂਪੀਅਨਸ਼ਿਪ ਵਿੱਚ ਹੁਣ ਤੱਕ ਤਿੰਨ ਸੋਨੇ ਦੇ ਤਗਮੇ ਜਿੱਤ ਚੁੱਕਾ ਹੈ।
ਸਨਾਮਾਚਾ ਨੇ ਹਮਵਤਨ ਰਾਜ ਸਾਹਿਬਾ ਨੂੰ, ਜਦਕਿ ਵਿੰਕਾ ਨੇ ਮਾਲਡੋਵਾ ਦੇ ਕ੍ਰਿਸ਼ਚੀਅਨ ਕਿੱਪਰ ਨੂੰ ਹਰਾਇਆ। ਦੋਵੇਂ ਮੁੱਕੇਬਾਜ਼ਾਂ ਨੇ ਸਾਲ 2019 ਵਿਚ ਮੰਗੋਲੀਆ ਵਿਚ ਆਯੋਜਿਤ ਏਸ਼ੀਅਨ ਯੂਥ ਬਾਕਸਿੰਗ ਚੈਂਪੀਅਨਸ਼ਿਪ ਵਿਚ ਵੀ ਸੋਨੇ ਦੇ ਤਗਮੇ ਜਿੱਤੇ ਹਨ।
ਇਸ ਤੋਂ ਪਹਿਲਾਂ ਏਸ਼ੀਅਨ ਜੂਨੀਅਰ ਚੈਂਪੀਅਨ ਅਲਫਿਆ ਪਠਾਨ ਨੇ 81 ਕਿਲੋਗ੍ਰਾਮ ਵਰਗ ਵਿੱਚ ਮੋਲਡੋਵਾ ਦੀ ਡਾਰੀਆ ਕੋਜੋਰਵ ਨੂੰ 5-0 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ।
ਅਲਫਿਆ ਪਠਾਨ ਨੇ ਮੌਂਟੇਨੇਗਰੋ ਮੁੱਕੇਬਾਜ਼ੀ ਟੂਰਨਾਮੈਂਟ ਵਿੱਚ ਭਾਰਤ ਦਾ ਪਹਿਲਾ ਸੋਨ ਤਮਗਾ ਜਿੱਤਿਆ
ਸਨਾਮਾਚਾ ਨੇ ਇਸ ਤੋਂ ਪਹਿਲਾਂ ਉਜ਼ਬੇਕਿਸਤਾਨ ਦੀ ਸੋਖੀਬਾ ਰੁਜ਼ਮੇਤੋਵਾ ਨੂੰ 5-0 ਨਾਲ ਹਰਾਇਆ ਸੀ, ਜਦੋਂਕਿ ਵਿੰਕਾ ਨੇ ਫਿਨਲੈਂਡ ਦੀ ਸੁਵੀ ਤੁਜੁਲਾ ਨੂੰ ਹਰਾ ਕੇ ਆਪਣੇ ਵਰਗ ਦੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।