ਨਵੀਂ ਦਿੱਲੀ : ਭਾਰਤ ਦੇ ਮਸ਼ਹੂਰ ਰੋਇੰਗ ਖਿਡਾਰੀ ਦੱਤੂ ਭੋਕਨਾਲ ਦੀ ਪਤਨੀ ਨੇ ਉਸ 'ਤੇ ਦਹੇਜ ਅਤੇ ਸ਼ੋਸ਼ਣ ਦੇ ਦੋਸ਼ ਲਾਏ ਹਨ ਅਤੇ ਪੁਲਿਸ ਕੋਲ ਸ਼ਿਕਾਇਤ ਦਰਜ਼ ਕਰਵਾਈ ਹੈ।
ਪੁਲਿਸ ਅਧਿਕਾਰੀ ਨੇ ਕਿਹਾ,"ਭੋਕਨਾਲ ਦੀ ਪਤਨੀ ਆਸ਼ਾ ਦੱਤੂ ਭੋਕਨਾਲ ਦੇ ਉਨ੍ਹਾਂ ਵਿਰੁੱਧ ਸ਼ਿਕਾਇਤ ਦਰਜ਼ ਕਰਵਾਈ ਹੈ। ਅਸੀਂ ਹਾਲੇ ਤੱਕ ਗ੍ਰਿਫ਼ਤਾਰੀ ਨਹੀਂ ਕੀਤੀ ਹੈ। ਫ਼ਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ।"
ਪੁਣੇ ਵਿੱਚ ਭਾਰਤੀ ਫ਼ੌਜ ਵਿੱਚ ਕੰਮ ਕਰ ਰਹੇ ਭੋਕਨਾਲ ਨੂੰ ਭਾਰਤੀ ਦੰਡ ਪ੍ਰਣਾਲੀ ਦੇ ਤਹਿਤ ਮੁਲਜ਼ਮ ਬਣਾਇਆ ਗਿਆ ਹੈ।
ਭੋਕਨਾਲ ਦੇ ਪਰਿਵਾਰ ਨੇ ਹਾਲਾਂਕਿ ਆਸ਼ਾ ਵੱਲੋਂ ਲਾਏ ਦੋਸ਼ਾਂ ਨੂੰ ਗ਼ਲਤ ਦੱਸਿਆ ਹੈ।
ਆਪਣੀ ਸ਼ਿਕਾਇਤ ਵਿੱਚ ਆਸ਼ਾ ਨੇ ਕਿਹਾ ਕਿ ਉਹ ਦੱਤੂ ਨੂੰ 2015 ਵਿੱਚ ਮਿਲੀ ਸੀ। ਇਸ ਤੋਂ ਬਾਅਦ ਉਹ ਦੋਸਤ ਬਣੇ ਅਤੇ ਫ਼ਿਰ ਦੋਵਾਂ ਵਿਚਕਾਰ ਪਿਆਰ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਦੋਵਾਂ ਨੇ ਪੁਣੇ ਦੇ ਮੰਦਰ ਵਿੱਚ ਵਿਆਹ ਕਰ ਲਿਆ। ਬਾਅਦ ਵਿੱਚ ਦੋਵਾਂ ਦੇ ਪਰਿਵਾਰ ਵਾਲਿਆਂ ਨੇ ਮਿਲ ਕੇ ਰਸਮੀ ਵਿਆਹ ਕੀਤਾ।
ਵਿਆਹ ਤੋਂ ਕੁੱਝ ਮਹੀਨਿਆਂ ਬਾਅਦ ਹੀ ਦੱਤੂ ਨੇ ਆਸ਼ਾ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਹ 15 ਮਹੀਨਿਆਂ ਤੱਕ ਚਲਦਾ ਰਿਹਾ।