ਨਵੀਂ ਦਿੱਲੀ: 'ਖੇਲੋ ਇੰਡੀਆ ਯੂਥ' ਦੇ ਤੀਜੇ ਸਮਾਗਮ ਵਿੱਚ ਮਿਜ਼ੋਰਮ ਦੀ ਰਵਾਇਤੀ ਖੇਡ 'Insuknawr' ਖੇਡੀ ਜਾਵੇਗੀ। ਇਹ ਸਮਾਗਮ ਗੁਵਾਹਾਟੀ ਵਿਖੇ 10 ਤੋਂ 22 ਜਨਵਰੀ ਤੱਕ ਹੋਵੇਗਾ। ਸਥਾਨਕ ਲੋਕ ਇਸ ਨੂੰ ਰੋੜ ਪੁਸ਼ਿੰਗ ਸਪੋਰਟ ਕਹਿੰਦੇ ਹਨ, ਜੋ ਹੁਣ ਇਸ ਸਮਾਗਮ ਵਿੱਚ ਪਹਿਲੀ ਵਾਰ ਨੈਸ਼ਨਲ ਪਧੱਰ 'ਤੇ ਖੇਡੀ ਜਾਵੇਗੀ। ਇਹ ਖੇਡ ਦੋ ਖਿਡਾਰੀਆ ਵਿਚਾਲੇ ਖੇਡੀ ਜਾਂਦੀ ਹੈ, ਜਿਨ੍ਹਾਂ ਦੇ ਹੱਥਾਂ ਵਿੱਚ ਡੰਡਾ ਹੁੰਦਾ ਹੈ ਤੇ ਇੱਕ ਦੂਜੇ ਨੂੰ ਡੰਡੇ ਰਾਹੀ ਥੱਕਾ ਮਾਰਦੇ ਹਨ ਤੇ ਘੇਰੇ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਹਨ।
ਹੋਰ ਪੜ੍ਹੋ: ਕੋਹਲੀ ਨੇ ਰੋਹਿਤ ਸ਼ਰਮਾ ਨੂੰ ਦਿੱਤੀ ਮਾਤ, ਬਣੇ ਟੀ -20 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ
ਜਾਣਕਾਰੀ ਮੁਤਾਬਕ, ਮਿਜ਼ੋਰਮ ਸਟੇਟ ਕੌਂਸਲ ਨੇ 14 ਜਨਵਰੀ ਨੂੰ ਇਸ ਖੇਡ ਵਿੱਚ ਭੇਜਣ ਲਈ ਕਿਹਾ ਹੈ। ਦੱਸਣਯੋਗ ਹੈ ਕਿ ਇਹ ਖੇਡ ਮਿਜ਼ੋਰਮ ਦੀ ਮੁੱਖ ਖੇਡਾਂ ਵਿੱਚੋਂ ਇੱਕ ਹੈ, ਜਿਸ ਨੂੰ ਹੁਣ ਨੈਸ਼ਨਲ ਦਾ ਦਰਜਾ ਮਿਲਿਆ ਹੈ।
ਹੋਰ ਪੜ੍ਹੋ: ਸਖਤ ਮਿਹਨਤ ਤੋਂ ਬਾਅਦ ਅੰਤਰਰਾਸ਼ਟਰੀ ਖੇਡ 'ਚ ਪਹੁੰਚਾਉਣ 'ਤੇ ਹਾਂ ਖੁਸ਼: ਸ਼ਾਰਦੂਲ ਠਾਕੁਰ
ਖੇਲੋ ਇੰਡੀਆ ਯੂਥ ਗੇਮ ਦੀ ਜੇ ਗੱਲ ਕਰੀਏ ਤਾਂ ਇਹ ਸਮਾਗਮ ਸਾਲ 2018 ਵਿੱਚ ਸ਼ੁਰੂ ਹੋਇਆ ਸੀ ਤੇ ਇਹ ਜਨਵਰੀ ਤੇ ਫਰਵਰੀ ਮਹੀਨੇ ਵਿੱਚ ਹੀ ਕਰਵਾਇਆ ਜਾਂਦਾ ਹੈ। ਇਸ ਵਿੱਚ ਖੇਡਾਂ ਦੋ ਕੈਟਾਗਰੀਆਂ ਅੰਡਰ- 17 ਅਤੇ ਅੰਡਰ- 21 ਵਿੱਚ ਕਰਵਾਈਆ ਜਾਂਦੀਆਂ ਹਨ।