ਬੋਗੋਟਾ: ਕੋਲੰਬੀਆ ਦੇ ਬੋਗੋਟਾ (Bogota) ਵਿੱਚ ਹੋਈ ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ 2022 (World Weightlifting Championships 2022) ਵਿੱਚ ਓਲੰਪਿਕ ਤਗ਼ਮਾ ਜੇਤੂ ਮੀਰਾਬਾਈ ਚਾਨੂ (Mirabai Chanu) ਨੇ ਚਾਂਦੀ ਦਾ ਤਗ਼ਮਾ ਜਿੱਤ ਲਿਆ ਹੈ। ਮੀਰਾਬਾਈ ਨੇ ਕੁੱਲ 200 ਕਿਲੋ (87 ਕਿਲੋ ਸਨੈਚ + 113 ਕਿਲੋ ਕਲੀਨ ਐਂਡ ਜਰਕ) ਚੁੱਕ ਕੇ ਜਿੱਤੀ। ਚੀਨ ਦੀ ਹੋਊ ਝਿਹੁਆ (198 ਕਿਲੋ) ਨੇ ਕਾਂਸੀ ਦਾ ਤਗ਼ਮਾ ਜਿੱਤਿਆ ਹੈ।
ਮੀਰਾਬਾਈ ਨੇ ਗੁੱਟ ਦੀ ਸੱਟ ਦੇ ਬਾਵਜੂਦ ਇਹ ਤਮਗਾ ਜਿੱਤਿਆ ਹੈ। ਉਸ ਨੇ ਆਪਣੀ ਦੂਜੀ ਕਲੀਨ ਐਂਡ ਜਰਕ ਕੋਸ਼ਿਸ਼ 'ਤੇ ਓਵਰਹੈੱਡ ਲਿਫਟ ਨਾਲ ਸੰਘਰਸ਼ ਕੀਤਾ, ਪਰ ਫਿਰ ਵੀ 113 ਕਿਲੋ ਭਾਰ ਚੁੱਕ ਕੇ ਮੈਡਲ ਆਪਣੇ ਨਾਂ ਕੀਤਾ। ਉਸ ਨੇ ਸਨੈਚ ਈਵੈਂਟ ਵਿੱਚ 87 ਕਿਲੋਗ੍ਰਾਮ ਦਾ ਸਰਵੋਤਮ ਯਤਨ ਕੀਤਾ। ਮੀਰਾਬਾਈ ਨੇ ਇਹ ਤਮਗਾ 113 ਕਿਲੋਗ੍ਰਾਮ ਕਲੀਨ ਐਂਡ ਜਰਕ ਵਰਗ ਵਿੱਚ ਜਿੱਤਿਆ ਹੈ। ਵਿਸ਼ਵ ਚੈਂਪੀਅਨਸ਼ਿਪ ਵਿੱਚ ਮੀਰਾਬਾਈ ਦਾ ਇਹ ਦੂਜਾ ਤਮਗਾ ਹੈ।
ਇਸ ਤੋਂ ਪਹਿਲਾਂ, ਉਸਨੇ 2017 ਵਿਸ਼ਵ ਚੈਂਪੀਅਨਸ਼ਿਪ ਵਿੱਚ 194 ਕਿਲੋ (85 ਕਿਲੋ ਅਤੇ 109 ਕਿਲੋ) ਭਾਰ ਚੁੱਕ ਕੇ ਸੋਨ ਤਗਮਾ ਜਿੱਤਿਆ ਸੀ। ਉਹ 2019 ਐਡੀਸ਼ਨ ਵਿੱਚ ਚੌਥੇ ਸਥਾਨ 'ਤੇ ਰਹੀ। ਓਲੰਪਿਕ ਚੈਂਪੀਅਨ ਹਾਉ ਨੇ ਸਨੈਚ ਵਿੱਚ 96 ਕਿਲੋਗ੍ਰਾਮ ਅਤੇ ਕਲੀਨ ਐਂਡ ਜਰਕ ਵਿੱਚ 118 ਕਿਲੋਗ੍ਰਾਮ ਭਾਰ ਚੁੱਕਿਆ, ਜੋ ਉਸ ਦੇ ਨਿੱਜੀ ਸਰਵੋਤਮ ਪ੍ਰਦਰਸ਼ਨ ਤੋਂ ਬਹੁਤ ਘੱਟ ਹੈ।
ਇਹ ਵੀ ਪੜ੍ਹੋ: ਅਜਨਾਲਾ ਵਿੱਚ ਲੱਗੇ 'ਚਿੱਟਾ ਇਧਰ ਮਿਲਦਾ ਹੈ' ਦੇ ਪੋਸਟਰ, ਪੁਲਿਸ 'ਤੇ ਕਾਰਵਾਈ ਨਾ ਕਰਨ ਦੇ ਦੋਸ਼
ਪੈਰਿਸ ਓਲੰਪਿਕ ਕੁਆਲੀਫਾਇੰਗ ਪ੍ਰਣਾਲੀ ਦੇ ਅਨੁਸਾਰ, ਇੱਕ ਵੇਟਲਿਫਟਰ ਨੂੰ ਦੋ ਲਾਜ਼ਮੀ ਈਵੈਂਟਾਂ, 2023 ਵਿਸ਼ਵ ਚੈਂਪੀਅਨਸ਼ਿਪ ਅਤੇ 2024 ਵਿਸ਼ਵ ਕੱਪ ਵਿੱਚ ਹਿੱਸਾ ਲੈਣ ਦੀ ਲੋੜ ਹੁੰਦੀ ਹੈ। ਵਿਸ਼ਵ ਚੈਂਪੀਅਨਸ਼ਿਪ 2022 ਪੈਰਿਸ ਓਲੰਪਿਕ 2024 ਲਈ ਪਹਿਲਾ ਕੁਆਲੀਫਾਇੰਗ ਟੂਰਨਾਮੈਂਟ ਹੈ। (ANI)