ਨਵੀਂ ਦਿੱਲੀ: ਕੇਂਦਰੀ ਖੇਡ ਮੰਤਰਾਲੇ ਨੇ ਰਾਸ਼ਟਰੀ ਖੇਡ ਐਵਾਰਡ 2021 ਲਈ ਯੋਗ ਉਮੀਦਵਾਰਾਂ, ਕੋਚ ਅਤੇ ਯੂਨੀਵਰਸਿਟੀਆਂ ਤੋਂ ਅਰਜ਼ੀਆਂ ਮੰਗੀਆਂ ਹਨ। ਇਸ ਪ੍ਰਕਿਰਿਆ ਲਈ ਆਨ-ਲਾਈਨ ਬਿਨੈਪੱਤਰ ਸਵੀਕਾਰ ਕੀਤੇ ਜਾਣਗੇ। ਕੋਰੋਨਾ ਕਾਰਨ ਪਿਛਲੇ ਖੇਡ ਮੰਤਰਾਲੇ ਨੇ ਉਮੀਦਵਾਰਾਂ ਨੂੰ ਖ਼ੁਦ ਰਜਿਸਟਰ ਕਰਵਾਉਣ ਦੀ ਮਨਜ਼ੂਰੀ ਦਿੱਤੀ ਸੀ ਅਤੇ ਇਸ ਸਾਲ ਵੀ ਕੋਰੋਨਾ ਦੀ ਦੂਜੀ ਲਹਿਰ ਦੇ ਚੱਲਦਿਆਂ ਇਹ ਪ੍ਰਕਿਰਿਆ ਹੀ ਅਮਲ ’ਚ ਲਿਆਂਦੀ ਜਾਵੇਗੀ।
ਰਾਸ਼ਟਰੀ ਖੇਡ ਮਹਾਂਸੰਘ ਨੇ ਮੁੱਖ ਪੁਰਸਕਾਰਾਂ ਲਈ ਖਿਡਾਰੀਆਂ ਦੀ ਚੋਣ ਕਰੇਗਾ। 2020 ’ਚ ਚੋਣ ਕਰਨ ਵਾਲੇ ਪੈਨਲ ਨੇ 74 ਖਿਡਾਰੀਆਂ ਦੀ ਚੋਣ ਕੀਤੀ ਸੀ, ਜਿਸ ’ਚ ਪੰਜ ਲੋਕਾਂ ਨੂੰ ਰਾਜੀਵ ਖੇਡ ਪੁਰਸਕਾਰ ਅਤੇ 27 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: covid-19 ਤੋਂ ਉੱਭਰੇ ਅਮਿਤ ਮਿਸ਼ਰਾ, ਟਵੀਟ ਕਰਕੇ ਦਿੱਤੀ ਜਾਣਕਾਰੀ
ਪਿਛਲੇ ਸਾਲ ਅਰਜੁਨ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਨੂੰ 15 ਲੱਖ ਰੁਪਏ ਦਿੱਤੇ ਗਏ ਸਨ, ਜੋ ਕਿ ਪਹਿਲਾਂ ਦੀ ਤੁਲਨਾ ’ਚ 10 ਲੱਖ ਰੁਪਏ ਜ਼ਿਆਦਾ ਸਨ। ਦ੍ਰੋਣਾਚਾਰੀਆ ਐਵਾਰਡ (ਲਾਈਫ਼ ਟਾਈਮ) ਦੀ ਰਾਸ਼ੀ ਨੂੰ ਵੀ ਵਧਾ ਕੇ 15 ਲੱਖ ਰੁਪਏ ਕਰ ਦਿੱਤਾ ਗਿਆ ਸੀ, ਜਦਕਿ ਪਹਿਲਾਂ ਇਹ ਰਾਸ਼ੀ 5 ਲੱਖ ਰੁਪਏ ਸੀ।
ਇਹ ਵੀ ਪੜ੍ਹੋ: ਸ੍ਰੀਲੰਕਾ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਏਸ਼ੀਆ ਕਪ ਰੱਦ: ਸ੍ਰੀਲੰਕਾ ਕ੍ਰਿਕਪਟ ਸੀਈਓ ਡੀਸਿਲਵਾ