ਪਣਜੀ: 15 ਸਾਲਾ ਤੈਰਾਕੀ ਚੈਂਪੀਅਨ ਨਾਲ ਜਬਰਜਨਾਹ ਅਤੇ ਧਮਕਾਉਣ ਦੇ ਦੋਸ਼ ਵਿੱਚ ਗੋਆ ਦੇ ਸਾਬਕਾ ਤੈਰਾਕੀ ਕੋਚ ਸੁਰਜੀਤ ਗਾਂਗੁਲੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸੁਣਵਾਈ ਕਰਦੇ ਹੋਏ ਕੋਰਟ ਨੇ ਸੁਰਜੀਤ ਨੂੰ 6 ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਰੱਖਣ ਦੇ ਹੁੱਕਮ ਜਾਰੀ ਕੀਤੇ ਹਨ।
ਸੁਰਜੀਤ ਨੂੰ ਸ਼ੁੱਕਰਵਾਰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਸ਼ਨਿੱਚਰਵਾਰ ਦੇਰ ਰਾਤ ਸੁਰਜੀਤ ਨੂੰ ਦਿੱਲੀ ਤੋਂ ਪਣਜੀ ਵਾਪਸ ਲੈ ਆਈ ਸੀ। ਗੋਆ ਤੈਰਾਕੀ ਸੰਘ 'ਚ ਕੰਮ ਕਰ ਰਹੇ ਸੁਰਜੀਤ ਗਾਂਗੁਲੀ 'ਤੇ 15 ਸਾਲ ਦੀ ਕੁੜੀ ਨਾਲ ਛੇੜਛਾੜ ਦਾ ਦੋਸ਼ ਲਗਾਇਆ ਗਿਆ ਹੈ ਜੋ ਕਿ ਉਨ੍ਹਾਂ ਨੇ ਮਾਰਗਦਰਸ਼ਨ 'ਚ ਟ੍ਰੇਨਿੰਗ ਕਰ ਰਹੀ ਸੀ।
ਦੋਸ਼ੀ ਤੈਰਾਕੀ ਕੋਚ ਦੇ ਖਿਲਾਫ ਉੱਤਰੀ ਗੋਆ ਜ਼ਿਲੇ ਦੇ ਮਪੂਸਾ ਥਾਣੇ ਵਿੱਚ ਆਈਪੀਸੀ ਦੀ ਧਾਰਾ 461, 354, 376 ਅਤੇ 506 ਅਤੇ ਗੋਆ ਚਿਲਡਰਨ ਐਕਟ ਦੀ ਧਾਰਾ ਅੱਠ ਅਤੇ ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ। ਸੋਸ਼ਲ ਮੀਡੀਆ 'ਤੇ ਕੁੜੀ ਨਾਲ ਛੇੜਛਾੜ ਦੀਆਂ ਫੋਟੋਆਂ ਅਤੇ ਵੀਡੀਓ ਵਾਇਰਲ ਹੋ ਰਹੀਆਂ ਹਨ। ਜਿਸ ਤੋਂ ਬਾਅਦ ਦੋਸ਼ੀ 'ਤੇ ਸਵਿਮਿੰਗ ਫੈਡਰੇਸ਼ਨ ਆਫ ਇੰਡੀਆ ਨੇ ਪਾਬੰਦੀ ਲਗਾ ਦਿੱਤੀ ਹੈ। ਜੀਐੱਸਏ ਸੰਘ ਨੇ ਵੀਰਵਾਰ ਨੂੰ ਕੋਚ ਨੂੰ ਬਰਖਾਸਤ ਕਰ ਦਿੱਤਾ ਸੀ।
ਇਹ ਮਾਮਲਾ ਸਾਹਮਣੇ ਆਉਣ 'ਤੇ ਖੇਡ ਮੰਤਰੀ ਕਿਰਨ ਰਿਜਿਜੂ ਨੇ ਇਸ ਮਾਮਲੇ 'ਤੇ ਸਖ਼ਤ ਕਦਮ ਚੁੱਕੇ ਜਾਣ ਦੇ ਹੁੱਕਮ ਦਿੱਤੇ ਸਨ। ਬੀਤੇ ਦਿਨੀ ਟਵੀਟ ਕਰਦੇ ਹੋਏ ਖੇਡ ਮੰਤਰੀ ਨੇ ਲਿਖਿਆ, ਸੀ ਕਿ "ਮੈਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ। ਗੋਆ ਤੈਰਾਕੀ ਐਸੋਸੀਏਸ਼ਨ ਨੇ ਕੋਚ ਸੁਰਜੀਤ ਗਾਂਗੁਲੀ ਦਾ ਇਕਰਾਰਨਾਮਾ ਖ਼ਤਮ ਕਰ ਦਿੱਤਾ ਗਿਆ ਹੈ। ਮੈਂ ਭਾਰਤੀ ਤੈਰਾਕੀ ਸੰਘ ਨੂੰ ਕਹਿਣਾ ਚਾਹੁੰਦਾ ਹਾਂ ਕਿ ਅਜਿਹੇ ਕੋਚ ਨੂੰ ਦੇਸ਼ ਵਿੱਚ ਕਿਤੇ ਵੀ ਨਿਯੁਕਤੀ ਨਹੀਂ ਮਿਲਣੀ ਚਾਹੀਦੀ।
ਇਹ ਵੀ ਪੜੋ- US Open 2019: ਸੈਰੇਨਾ ਵਿਲੀਅਮਜ਼ ਨੂੰ ਹਰਾ ਕੇ 19 ਸਾਲ ਦੀ ਬਿਆਨਕਾ ਨੇ ਰੱਚਿਆ ਇਤਿਹਾਸ