ਨਵੀਂ ਦਿੱਲੀ: ਓਲੰਪੀਅਨ ਮਨੂ ਭਾਕਰ (Manu Bhaker) ਨੇ 65ਵੀਂ ਰਾਸ਼ਟਰੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ 'ਚ ਔਰਤਾਂ ਦੇ 25 ਮੀਟਰ ਪਿਸਟਲ ਮੁਕਾਬਲੇ 'ਚ ਵਿਅਕਤੀਗਤ ਮਹਿਲਾ ਅਤੇ ਜੂਨੀਅਰ ਮਹਿਲਾ ਵਰਗ 'ਚ (National Shooting Championship) ਸੋਨ ਤਮਗਾ ਜਿੱਤਿਆ। ਭਾਕਰ ਨੇ ਇਸ ਤੋਂ ਪਹਿਲਾਂ ਇਸੇ ਈਵੈਂਟ ਦੇ ਟੀਮ ਵਰਗ ਵਿੱਚ ਦੋ ਸੋਨ ਤਗਮੇ ਜਿੱਤੇ ਸਨ। ਹਰਿਆਣਾ ਦੀ ਨੁਮਾਇੰਦਗੀ ਕਰਨ ਵਾਲੇ ਭਾਕਰ ਨੇ ਮੱਧ ਪ੍ਰਦੇਸ਼ ਦੇ ਭੋਪਾਲ ਸਥਿਤ ਸ਼ੂਟਿੰਗ ਅਕੈਡਮੀ ਕੰਪਲੈਕਸ ਵਿੱਚ ਸੀਆਰਪੀਐਫ (ਸੈਂਟਰਲ ਰਿਜ਼ਰਵ ਪੁਲਿਸ ਬਲ) ਦੀ ਪੁਸ਼ਪਾਂਜਲੀ ਰਾਣਾ ਨੂੰ 33-27 ਨਾਲ ਹਰਾਇਆ।
ਭਾਕਰ ਨੇ ਇਸ ਤੋਂ ਬਾਅਦ ਜੂਨੀਅਰ ਮਹਿਲਾ ਖਿਤਾਬੀ ਮੁਕਾਬਲੇ ਵਿੱਚ ਵਿਭੂਤੀ ਭਾਟੀਆ ਨੂੰ 32-24 ਨਾਲ ਹਰਾ ਕੇ ਵਿਅਕਤੀਗਤ ਮੁਕਾਬਲਿਆਂ ਵਿੱਚ ਦੋਹਰਾ ਸੋਨ ਤਗ਼ਮਾ ਜਿੱਤਿਆ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਉਸ ਨੇ ਟੀਮ ਈਵੈਂਟ 'ਚ ਸੋਨ ਤਮਗਾ ਜਿੱਤਿਆ ਸੀ। ਕੇਰਲ ਦੇ ਤਿਰੂਵਨੰਤਪੁਰਮ ਦੇ ਵਾਟੀਯੁਰਕਾਵੂ ਸ਼ੂਟਿੰਗ ਕੰਪਲੈਕਸ 'ਚ ਰਾਈਫਲ ਮੁਕਾਬਲੇ ਦੇ ਮਿਕਸਡ ਟੀਮ ਮੁਕਾਬਲੇ 'ਚ ਪੰਜਾਬ ਦੀ ਸਮੀਕਸ਼ਾ ਢੀਂਗਰਾ ਅਤੇ ਅਰਜੁਨ ਨੇ ਮੱਧ ਪ੍ਰਦੇਸ਼ ਦੀ ਸ਼੍ਰੇਆ ਅਗਰਵਾਲ ਅਤੇ ਹਰਸ਼ਿਤ ਬਿੰਜਵਾ ਨੂੰ 17-5 ਨਾਲ ਹਰਾ ਕੇ ਆਸਾਨ ਜਿੱਤ ਦਰਜ ਕੀਤੀ। ਜੂਨੀਅਰ ਮਿਕਸਡ ਟੀ ਈਵੈਂਟ ਵਿੱਚ ਹਰਿਆਣਾ ਦੀ ਨੈਨਸੀ ਅਤੇ ਗੁਰਮੁਖ ਦੀ ਜੋੜੀ ਨੇ ਕਰਨਾਟਕ ਦੀ ਤਿਲੋਤਮਾ ਸੇਨ ਅਤੇ ਡੇਰਿਅਸ ਨੂੰ 16-10 ਨਾਲ ਹਰਾਇਆ।
ਮਹਾਰਾਸ਼ਟਰ ਦੇ ਆਰੀਆ ਅਤੇ ਰਣਵੀਰ ਅਤੇ ਚੰਡੀਗੜ੍ਹ ਦੇ ਮਹਿਤ ਅਤੇ ਹਰਸ਼ ਨੇ ਕਾਂਸੀ ਦੇ ਤਗ਼ਮੇ ਜਿੱਤੇ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਮੱਧ ਪ੍ਰਦੇਸ਼ ਦੇ ਅਨਵਰ ਹਸਨ ਖਾਨ ਅਤੇ ਮਨੀਸ਼ਾ ਕੀਰ ਨੇ ਤਾਮਿਲਨਾਡੂ ਦੇ ਪ੍ਰਿਥਵੀਰਾਜ ਟੋਂਡੇਮਨ ਅਤੇ ਐਨ.ਕੇ. ਨਿਵੇਥਾ ਨੂੰ 6-4 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ ਅਤੇ ਟਰੈਪ ਮਿਕਸਡ ਟੀਮ ਜੂਨੀਅਰ ਈਵੈਂਟ ਵਿੱਚ ਰਾਜਸਥਾਨ ਦੇ ਵਿਵਾਨ ਕਪੂਰ ਅਤੇ ਮਾਨਵੀ ਨੇ ਸੋਨ ਤਗ਼ਮਾ ਜਿੱਤਿਆ। (ANI)
ਇਹ ਵੀ ਪੜ੍ਹੋ: ਆਸਟ੍ਰੇਲੀਆ ਖਿਲਾਫ ਟੀ 20 ਸੀਰੀਜ਼ ਲਈ ਟੀਮ ਦਾ ਐਲਾਨ, ਹਰਮਨਪ੍ਰੀਤ ਹੱਥ ਕਮਾਨ