ਸਟਟਗਾਰਟ : ਆਸਟ੍ਰੇਲੀਆ ਦੇ ਨਿਕ ਕਿਰਗਿਓਸ ਨੇ ਕਿਹਾ ਕਿ ਸਟਟਗਾਰਟ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਐਂਡੀ ਮਰੇ ਤੋਂ ਹਾਰਨ ਦੌਰਾਨ ਉਸ ਨੂੰ ਦਰਸ਼ਕਾਂ ਦੀਆਂ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ। ਮਰੇ ਤੋਂ 7-6(5), 6-2 ਨਾਲ ਹਾਰਨ ਤੋਂ ਬਾਅਦ ਕਿਰਗਿਓਸ ਨੇ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਕਿ ਉਸ ਨੇ ਸ਼ਨੀਵਾਰ ਦੇ ਮੈਚ 'ਚ ਦਰਸ਼ਕਾਂ ਤੋਂ ਅਪਮਾਨਜਨਕ ਟਿੱਪਣੀਆਂ ਸੁਣੀਆਂ।
ਉਸਨੇ ਇੰਸਟਾਗ੍ਰਾਮ 'ਤੇ ਲਿਖਿਆ, ਇਹ ਸਭ ਕਦੋਂ ਰੁਕੇਗਾ? ਦਰਸ਼ਕਾਂ ਦੀਆਂ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ? ਕਿਰਗਿਓਸ ਨੇ ਕਿਹਾ, ''ਮੈਂ ਜਾਣਦਾ ਹਾਂ ਕਿ ਮੇਰਾ ਵਿਵਹਾਰ ਹਮੇਸ਼ਾ ਵਧੀਆ ਨਹੀਂ ਹੁੰਦਾ ਪਰ 'ਕਾਲੀ ਭੇਡ' ਅਤੇ 'ਚੁੱਪ ਕਰੋ ਅਤੇ ਖੇਡੋ' ਵਰਗੀਆਂ ਟਿੱਪਣੀਆਂ ਬਿਲਕੁਲ ਵੀ ਮਨਜ਼ੂਰ ਨਹੀਂ ਹਨ। ਜਦੋਂ ਮੈਂ ਦਰਸ਼ਕਾਂ ਨੂੰ ਜਵਾਬ ਦਿੰਦਾ ਹਾਂ ਤਾਂ ਮੈਨੂੰ ਸਜ਼ਾ ਮਿਲਦੀ ਹੈ। ਇਹ ਸਹੀ ਨਹੀਂ ਹੈ।
ਮਰੇ 2016 ਵਿੱਚ ਵਿੰਬਲਡਨ ਜਿੱਤਣ ਤੋਂ ਬਾਅਦ ਆਪਣਾ ਪਹਿਲਾ ਗ੍ਰਾਸਕੋਰਟ ਸਿੰਗਲਜ਼ ਫਾਈਨਲ ਖੇਡੇਗਾ, ਜਿੱਥੇ ਉਸ ਦਾ ਸਾਹਮਣਾ ਇਟਲੀ ਦੇ ਦੂਜੇ ਦਰਜਾ ਪ੍ਰਾਪਤ ਮੈਟਿਓ ਬੇਰੇਟੀਨੀ ਨਾਲ ਹੋਵੇਗਾ। ਬੇਰੇਟੀਨੀ ਨੇ ਬਿਨਾਂ ਸਰਵਿਸ ਬ੍ਰੇਕ ਦੇ ਔਸਕਰ ਓਟੇ ਨੂੰ 7-6 (7), 7-6 (5) ਨਾਲ ਹਰਾਇਆ।
ਇਹ ਵੀ ਪੜ੍ਹੋ: ਸ਼ਵਾਰਟਜ਼ਲ ਨੇ ਜਿੱਤਿਆ ਸਭ ਤੋਂ ਵੱਧ ਇਨਾਮੀ ਰਾਸ਼ੀ ਨਾਲ ਗੋਲਫ ਟੂਰਨਾਮੈਂਟ