ETV Bharat / sports

ਨਿਖਤ ਕੋਲ ਮੈਰੀਕਾਮ ਵਰਗਾ ਬਣਨ ਦੀ ਯੋਗਤਾ ਹੈ : ਕਿਰਨ ਰਿਜਿਜੂ

ਭਾਰਤੀ ਖੇਡ ਮੰਤਰੀ ਕਿਰਨ ਰਿਜਿਜੂ ਨੇ ਟਵੀਟ ਕਰਕੇ ਕਿਹਾ ਕਿ ਨਿਖਤ ਜ਼ਰੀਨ ਇੱਕ ਵਧੀਆ ਮੁੱਕੇਬਾਜ਼ ਹੈ, ਉਨ੍ਹਾਂ 'ਚ ਮੈਰੀਕਾਮ ਵਰਗਾ ਬਣਨ ਦੀ ਯੋਗਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਦੋਹਾਂ ਖਿਡਾਰਨਾਂ 'ਤੇ ਮਾਣ ਹੈ।

ਭਾਰਤ ਨੂੰ ਮੈਰੀਕਾਮ ਅਤੇ ਨਿਖਤ 'ਤੇ ਮਾਣ
ਭਾਰਤ ਨੂੰ ਮੈਰੀਕਾਮ ਅਤੇ ਨਿਖਤ 'ਤੇ ਮਾਣ
author img

By

Published : Dec 30, 2019, 3:21 PM IST

ਹੈਦਰਾਬਾਦ : ਭਾਰਤੀ ਖੇਡ ਮੰਤਰੀ ਕਿਰਨ ਰਿਜਿਜੂ ਨੇ ਸੋਮਵਾਰ ਨੂੰ ਮਸ਼ਹੂਰ ਮੁੱਕੇਬਾਜ਼ ਮੈਰੀਕਾਮ ਅਤੇ ਨਿਖਤ ਜ਼ਰੀਨ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਟਵੀਟ ਸਾਂਝਾ ਕੀਤਾ। ਉਨ੍ਹਾਂ ਨੇ ਆਪਣੇ ਇਸ ਟਵੀਟ 'ਚ ਦੋਹਾਂ ਖਿਡਾਰਨਾਂ ਦੀ ਸ਼ਲਾਘਾ ਕੀਤੀ।

ਖੇਡ ਮੰਤਰੀ ਕਿਰਨ ਰਿਜਿਜੂ ਨੇ ਆਪਣੇ ਟਵੀਟ 'ਚ ਲਿਖਿਆ, "ਨਿਖਤ ਜ਼ਰੀਨ ਇੱਕ ਵਧੀਆ ਮੁੱਕੇਬਾਜ਼ ਹੈ, ਉਨ੍ਹਾਂ 'ਚ ਮੈਰੀਕਾਮ ਵਰਗਾ ਬਣਨ ਦੀ ਯੋਗਤਾ ਹੈ। ਸਟਾਰ ਮੁੱਕੇਬਾਜ਼ ਮੈਰੀਕਾਮ ਅਤੇ ਨਿਖਤ ਜ਼ਰੀਨ ਵਿਚਾਲੇ ਜੋ ਵੀ ਮਸਲੇ ਹਨ, ਉਨ੍ਹਾਂ ਨੂੰ ਮੁੱਦਾ ਨਹੀਂ ਬਣਾਉਣਾ ਚਾਹੀਦਾ ਹੈ। ਦੇਸ਼ ਨੂੰ ਮੈਰੀਕਾਮ ਤੇ ਮਾਣ ਹੈ, ਕਿਉਂਕਿ ਉਨ੍ਹਾਂ ਨੇ ਭਾਰਤ ਨੂੰ ਛੇ ਵਾਰ ਵਿਸ਼ਵ ਚੈਂਪੀਅਨ ਬਣਾਇਆ ਹੈ।"

ਭਾਰਤ ਨੂੰ ਮੈਰੀਕਾਮ ਅਤੇ ਨਿਖਤ 'ਤੇ ਮਾਣ
ਭਾਰਤ ਨੂੰ ਮੈਰੀਕਾਮ ਅਤੇ ਨਿਖਤ 'ਤੇ ਮਾਣ

ਰਿਜੀਜੂ ਨੇ ਕਿਹਾ, "ਮੈਰੀਕਾਮ ਇੱਕ ਮਹਾਨ ਖਿਡਾਰਨ ਹੈ, ਉਨ੍ਹਾਂ ਨੇ ਉਹ ਸਭ ਕੁੱਝ ਹਾਸਲ ਕਰ ਲਿਆ ਜੋ ਦੁਨੀਆ ਦੇ ਕਿਸੇ ਵੀ ਮੁੱਕੇਬਾਜ਼ ਨੇ ਹਾਸਲ ਨਹੀਂ ਕੀਤਾ। ਨਿਖਤ ਜ਼ਰੀਨ ਵੀ ਇੱਕ ਸ਼ਾਨਦਾਰ ਮੁੱਕੇਬਾਜ਼ ਹੈ, ਉਸ ਕੋਲ ਮੈਰੀਕਾਮ ਵਰਗਾ ਬਣਨ ਦੀ ਯੋਗਤਾ ਹੈ। ਭਾਰਤ ਨੂੰ ਦੋਹਾਂ ਉੱਤੇ ਮਾਣ ਹੈ।"

ਹੋਰ ਪੜ੍ਹੋ : ਦਿੱਲੀ 'ਚ ਸੰਘਣੀ ਧੁੰਦ ਕਾਰਨ ਕਈ ਉਡਾਨਾਂ ਰੱਦ, ਕਈਆਂ ਦੇ ਬਦਲੇ ਰੂਟ

ਮੈਰੀਕਾਮ ਨੇ ਸ਼ਨੀਵਾਰ ਨੂੰ ਚੀਨ ਵਿੱਚ ਓਲੰਪਿਕ ਕੁਆਲੀਫਾਇਰ ਲਈ ਨਿਖਤ ਜ਼ਰੀਨ ਨੂੰ 9-1 ਨਾਲ ਹਰਾਇਆ। ਇਸ ਮੈਚ ਤੋਂ ਬਾਅਦ ਦੋਵੇਂ ਖਿਡਾਰਨਾਂ ਨੇ ਹੱਥ ਨਹੀਂ ਮਿਲਾਇਆ। ਹਲਾਂਕਿ ਨਿਖਤ ਉਸ ਸਮੇਂ ਮੈਰੀਕਾਮ ਨੂੰ ਗਲੇ ਲਗਾਉਣਾ ਚਾਹੁੰਦੀ ਸੀ, ਪਰ ਮੈਰੀ ਉਥੋਂ ਚਲੀ ਗਈ। ਦੱਸਣਯੋਗ ਹੈ ਕਿ ਓਲੰਪਿਕ 2020 ਲਈ ਮੈਰੀਕਾਮ ਦਾ ਨਾਂਅ ਬਿਨ੍ਹਾਂ ਕਿਸੇ ਟ੍ਰਾਇਲ ਦੇ ਦਿੱਤਾ ਗਿਆ ਸੀ। ਨਿਖਤ ਨੂੰ ਇਸ ਰਾਖਵੇਂਕਰਨ 'ਤੇ ਇਤਰਾਜ਼ ਸੀ। ਉਹ ਇੱਕ ਟ੍ਰਾਇਲ ਚਾਹੁੰਦੀ ਸੀ ਅਤੇ ਇਸ ਕਰਾਨ ਦੋਹਾਂ ਮੁੱਕੇਬਾਜ਼ ਖਿਡਾਰਨਾਂ ਵਿਚਾਲੇ ਵਿਵਾਦ ਦੀ ਸਥਿਤੀ ਬਣ ਗਈ।

Intro:Body:

kiran Rijiju

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.