ਚੰਡੀਗੜ੍ਹ : ਭੁਵਨੇਸ਼ਵਰ ਵਿੱਚ ਹੋਈਆਂ ਪਹਿਲੀਆਂ ਖੇਲੋ ਇੰਡੀਆ ਖੇਡਾਂ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਓਵਰ ਆਲ ਟਰਾਫੀ ਜਿੱਤ ਕੇ ਆਪਣਾ ਝੰਡਾ ਗੱਡਿਆ ਹੈ। ਯੂਨੀਵਰਸਿਟੀ ਦੇ ਖਿਡਾਰੀਆਂ ਨੇ 17 ਸੋਨੇ , 19 ਚਾਂਦੀ ਅਤੇ 10 ਕਾਂਸੇ ਦੇ ਤਗਮੇ ਜਿੱਤ ਕੇ ਓਵਰ ਆਲ ਟਰਾਫੀ ਨੂੰ ਆਪਣੇ ਨਾਮ ਕੀਤਾ ਹੈ।
ਇਸ ਮੌਕੇ ਟਰਾਫੀ ਜਦੋਂ ਯੂਨੀਵਰਸਿਟੀ ਵਿੱਚ ਪਹੁੰਚੀ ਤਾਂ ਯੂਨੀਵਰਸਿਟੀ ਵਿੱਚ ਭੰਗੜੇ ਪਾ ਕੇ ਇਸ ਦਾ ਸਵਾਗਤ ਕੀਤਾ ਗਿਆ । ਇਸ ਬਾਰੇ ਜਾਣਕਾਰੀ ਦਿੰਦੇ ਹੋਏ ਯੂਨੀਵਰਸਿਟੀ ਦੇ ਡਾਇਰੈਕਟਰ ਸਪੋਰਟਸ ਡਾ. ਪਰਮਿੰਦਰ ਸਿੰਘ ਨੇ ਦੱਸਿਆ ਕਿ ਇਹ ਖੇਡਾ ਦਾ ਆਯੋਜਨ ਪਹਿਲੀ ਵਾਰ ਕੀਤਾ ਗਿਆ ਸੀ।
ਜਿਸ ਵਿੱਚ ਉਨ੍ਹਾਂ ਦੀ ਯੂਨੀਵਰਸਿਟੀ ਨੇ ਬਹੁਤ ਹੀ ਚੰਗਾ ਪ੍ਰਦਰਸ਼ਨ ਕਰਦੇ ਹੋਏ ਕੁਲ 46 ਤਗਮੇ ਜਿੱਤੇ ਹਨ। ਉਨ੍ਹਾਂ ਕਿਹਾ ਇਸ ਪ੍ਰਾਪਤੀ ਦਾ ਸਹਿਰਾ ਯੂਨੀਵਰਸਿਟੀ ਦੇ ਖੇਡਾਰੀਆਂ ਅਤੇ ਸਟਾਫ ਨੂੰ ਜਾਂਦਾ ਹੈ ।ਜਿਨ੍ਹਾਂ ਦੀ ਸਖ਼ਤ ਮਹਿਨਤ ਨਾਲ ਯੂਨੀਵਰਸਿਟੀ ਨੇ ਓਵਰ ਆਲ ਟਰਾਫੀ ਨੂੰ ਆਪਣੇ ਨਾਮ ਕੀਤਾ ਹੈ।
ਇਹ ਵੀ ਪੜ੍ਹੋ: ਸ਼ਾਂਤੀ ਜੈਨ ਦਾ ਸਫ਼ਰ: ਬਿਹਾਰ ਦੀ ਲੋਕਸਾਹਿਤ ਦੀ ਰਾਣੀ
ਖੇਡ ਕੇ ਵਾਪਿਸ ਆਏ ਖਿਡਾਰੀਆਂ ਨੇ ਕਿਹਾ ਕਿ ਉਨ੍ਹਾਂ ਲਈ ਬਹੁਤ ਹੀ ਖ਼ੁਸ਼ੀ ਦੀ ਘੜੀ ਹੈ ਕਿ ਉਨ੍ਹਾਂ ਦੀ ਮਹਿਨਤ ਰੰਗ ਲਿਆਈ ਹੈ।