ਨਵੀਂ ਦਿੱਲੀ: ਜਕਾਰਤਾ ਏਸ਼ੀਆਈ ਖੇਡਾਂ ਵਿੱਚ ਸੋਨ ਤਮਗ਼ਾ ਜਿੱਤ ਕੇ ਇਤਿਹਾਸ ਬਣਾਉਣ ਵਾਲੀ ਭਾਰਤ ਦੀ ਮਹਿਲਾ ਨਿਸ਼ਾਨੇਬਾਜ਼ ਰਾਹੀ ਸਨੋਬਤ ਨੇ ਮਿਉਨਿਚ ਵਿਖੇ ਚੱਲ ਰਹੇ ਆਈਐੱਸਐੱਸਐੱਫ਼ ਵਿਸ਼ਵ ਕੱਪ 2019 ਵਿੱਚ ਭਾਰਤ ਦੀ ਲਿਸਟ ਵਿੱਚ ਤੀਜਾ ਸੋਨ ਤਮਗ਼ਾ ਜੋੜਿਆ।
28 ਸਾਲਾ ਦੀ ਸਨੋਬਤ ਨੇ ਔਰਤਾਂ ਦੇ 25 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ 37 ਨਿਸ਼ਾਨੇ ਲਾਏ ਅਤੇ ਚੋਟੀ 'ਤੇ ਰਹਿ ਕੇ ਸੋਨ ਤਮਗ਼ਾ ਆਪਣੇ ਨਾਂਅ ਕੀਤਾ।
ਤੁਹਾਨੂੰ ਦੱਸ ਦਈਏ ਕਿ ਇਸ ਮੁਕਾਬਲੇ ਵਿੱਚ ਜਿੱਤ ਨਾਲ ਉਸ ਨੇ ਟੋਕਿਓ ਓਲੰਪਿਕ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ।
ਉੱਧਰ ਐਤਵਾਰ ਨੂੰ 17 ਸਾਲਾਂ ਸੌਰਭ ਚੌਧਰੀ ਨੇ 10 ਮੀਟਰ ਏਅਰ ਪਿਸਟਲ ਸ਼੍ਰੇਣੀ ਵਿੱਚ ਸੋਨ ਤਮਗ਼ਾ ਜਿੱਤ ਕੇ ਭਾਰਤ ਦਾ ਮਾਣ ਵਧਾਇਆ ਸੀ। ਉਸ ਨੇ ਫ਼ਾਈਨਲ ਮੁਕਾਬਲੇ ਵਿੱਚ 246.3 ਪੁਆਇੰਟ ਦਾ ਸ਼ਾਟ ਲਗਾ ਕੇ ਆਪਣਾ ਹੀ ਪੁਰਾਣਾ 245 ਪੁਆਇੰਟ ਦਾ ਰਿਕਾਰਡ ਤੋੜਿਆ ਸੀ। ਇਹ ਆਈਐੱਸਐੱਸਐੱਫ਼ ਵਿਸ਼ਵ ਕੱਪ 2019 ਵਿੱਚ ਅਪੂਰਵੀ ਚੰਦੇਲਾ ਦੇ ਸੋਨ ਤਮਗ਼ੇ ਤੋਂ ਬਾਅਦ ਭਾਰਤ ਲਈ ਦੂਸਰਾ ਸੋਨ ਤਮਗ਼ਾ ਸੀ।