ਨਵੀਂ ਦਿੱਲੀ: ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ (ਐਨਆਰਏਆਈ) ਨੇ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਕਾਰਨ 15 ਤੋਂ 25 ਮਾਰਚ ਨੂੰ ਭਾਰਤ ਦੀ ਰਾਜਧਾਨੀ ਵਿੱਚ ਹੋਣ ਵਾਲੇ ਆਈਐਸਐਸਐਫ ਵਿਸ਼ਵ ਕੱਪ ਨੂੰ ਮੁਲਤਵੀ ਕਰ ਦਿੱਤਾ।
ਐਨਆਰਏਆਈ ਨੇ ਅੰਤਰਰਾਸ਼ਟਰੀ ਸ਼ੂਟਿੰਗ ਸਪੋਰਟਸ ਫੈਡਰੇਸ਼ਨ (ਆਈਐਸਐਸਐਫ) ਨੂੰ ਭੇਜੇ ਆਪਣੇ ਪ੍ਰਸਤਾਵ ਵਿੱਚ ਵਿਸ਼ਵ ਕੱਪ ਦੋ ਵੱਖ-ਵੱਖ ਮੁਕਾਬਲਿਆਂ 'ਚ- ਰਾਈਫਲ ਅਤੇ ਪਿਸਟਲ 'ਚ ਆਯੋਜਿਤ ਕਰਵਾਉਣ ਦੀ ਮੰਗ ਕੀਤੀ ਹੈ ਜਿਸ ਵਿੱਚ 5 ਤੋਂ 12 ਮਈ ਅਤੇ 2 ਤੋਂ 9 ਜੂਨ ਦੀ ਤਰੀਕ ਪ੍ਰਸਤਾਵਿਤ ਰੱਖੀ ਜਾਵੇ।
ਆਈਐਸਐਸਐਫ ਨੇ ਕਿਹਾ ਹੈ ਕਿ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਤੋਂ ਨਿਸ਼ਾਨੇਬਾਜ਼ੀ ਦੇ ਓਲੰਪਿਕ ਯੋਗਤਾ ਅਵਧੀ ਨੂੰ ਵਧਾਉਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਖੇਲੋ ਇੰਡੀਆ ਦੀ ਓਵਰ ਆਲ ਟਰਾਫੀ 'ਤੇ ਪੰਜਾਬ ਯੂਨੀਵਰਸਿਟੀ ਨੇ ਕੀਤਾ ਕਬਜ਼ਾ
ਆਈਐਸਐਸਐਫ ਨੇ ਇੱਕ ਬਿਆਨ ਵਿੱਚ ਕਿਹਾ, “ਫਿਲਹਾਲ ਵਿਸ਼ਵ ਭਰ ਵਿੱਚ ਫੈਲੀ ਸਥਿਤੀ ਨੂੰ ਦੇਖਦਿਆਂ ਕਈ ਦੇਸ਼ਾਂ ਦੀਆਂ ਸਰਕਾਰਾਂ ਨੇ ਬਚਾਅ ਦੇ ਉਪਾਅ ਅਪਣਾਏ ਹਨ, ਪਰ ਇਸ ਦੇ ਨਾਲ ਹੀ ਸਾਰੇ ਖਿਡਾਰੀਆਂ ਨੂੰ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਲਈ ਬਰਾਬਰ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਇਸ ਲਈ ਆਈਐਸਐਸਐਫ ਨੇ ਆਈਓਸੀ ਨੂੰ ਸ਼ੂਟਿੰਗ ਵਿੱਚ ਓਲੰਪਿਕ ਯੋਗਤਾ ਦੀ ਮਿਆਦ ਵਧਾਉਣ ਲਈ ਕਿਹਾ ਹੈ।
ਬਿਆਨ ਦੇ ਅਨੁਸਾਰ, "ਜੇ ਆਈਓਸੀ ਸਾਡੀ ਮੰਗ ਨੂੰ ਸਵੀਕਾਰ ਕਰ ਲੈਂਦੀ ਹੈ ਤਾਂ ਮਯੂਨਿਖ, ਜਰਮਨੀ, ਬਾਕੂ ਅਤੇ ਅਜ਼ਰਬਾਈਜਾਨ ਵਿੱਚ ਵਿਸ਼ਵ ਕੱਪ ਓਲੰਪਿਕ ਦੀ ਯੋਗਤਾ ਨੂੰ ਪ੍ਰਭਾਵਤ ਕਰੇਗਾ।"