ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ 2023 ਸ਼ੁਰੂ ਹੋਣ ਵਾਲੀ ਹੈ। ਪਰ ਠੀਕ ਮੈਚ ਤੋਂ ਠੀਕ ਪਹਿਲਾਂ ਪੰਜਾਬ ਕਿੰਗਜ਼ ਨੂੰ ਵੱਡਾ ਝਟਕਾ ਲੱਗਿਆ ਹੈ । ਦਰਅਸਲ ਟੀਮ ਦੇ ਅਨੁਭਵੀ ਖਿਡਾਰੀ ਜੌਨੀ ਬੇਅਰਸਟੋ ਇਸ ਸੀਜ਼ਨ ‘ਚ ਨਹੀਂ ਖੇਡ ਸਕਣਗੇ। ਉਹ ਸੱਟ ਕਾਰਨ ਮੈਦਾਨ ‘ਤੇ ਨਹੀਂ ਉੱਤਰਣਗੇ। ਪੰਜਾਬ ਕਿੰਗਜ਼ ਨੇ ਬੇਅਰਸਟੋ ਦੀ ਜਗ੍ਹਾ ਆਸਟਰੇਲੀਆਈ ਖਿਡਾਰੀ ਮੈਟ ਸ਼ਾਰਟ ਨੂੰ ਟੀਮ ਵਿੱਚ ਸ਼ਾਮਿਲ ਕੀਤਾ ਹੈ। ਪੰਜਾਬ ਨੇ ਟਵਿੱਟਰ ‘ਤੇ ਵੀਡੀਓ ਸ਼ੇਅਰ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਦੱਸਣਯੋਗ ਹੈ ਕਿ ਇੰਗਲਿਸ਼ ਕ੍ਰਿਕਟਰ ਜੌਨੀ ਬੇਅਰਸਟੋ IPL 2023 ਤੋਂ ਬਾਹਰ ਹੋ ਗਿਆ ਹੈ। ਇਸ ਆਈਪੀਐਲ ਸੀਜ਼ਨ ਵਿੱਚ ਉਹ ਪੰਜਾਬ ਕਿੰਗਜ਼ ਲਈ ਨਹੀਂ ਖੇਡ ਸਕਣਗੇ। ਪਿਛਲੇ ਸਾਲ ਸਤੰਬਰ 2022 ਵਿੱਚ, ਜੌਨੀ ਦੀ ਖੱਬੀ ਲੱਤ ਵਿੱਚ ਗੰਭੀਰ ਸੱਟ ਲੱਗ ਗਈ ਸੀ। ਇਸ ਸੱਟ ਕਾਰਨ ਜੌਨੀ ਅਜੇ ਤੱਕ ਪੂਰੀ ਤਰ੍ਹਾਂ ਫਿੱਟ ਨਹੀਂ ਹੋਏ ਹਨ। ਇਸ ਕਾਰਨ ਉਸ ਨੂੰ ਆਈਪੀਐਲ 2023 ਤੋਂ ਖੁੰਝਣਾ ਪਵੇਗਾ। ਹੁਣ ਪੰਜਾਬ ਕਿੰਗਜ਼ ਵਿੱਚ ਜੌਨੀ ਦੀ ਥਾਂ ਆਸਟਰੇਲੀਆਈ ਬੱਲੇਬਾਜ਼ ਮੈਥਿਊ ਸ਼ਾਰਟ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਪਰ ਪੰਜਾਬ ਕਿੰਗਜ਼ ਨੂੰ ਜੌਨੀ ਦੀ ਕਮੀ ਜ਼ਰੂਰ ਹੋਵੇਗੀ।
ਇਹ ਵੀ ਪੜ੍ਹੋ : WPL 2023 Final: ਖ਼ਿਤਾਬੀ ਮੈਚ ਅੱਜ, ਇਨ੍ਹਾਂ ਖਿਡਾਰੀਆਂ 'ਤੇ ਰਹੇਗੀ ਨਜ਼ਰ
ਬੇਅਰਸਟੋ ਦੀ ਥਾਂ 'ਤੇ ਮੈਥਿਊ ਸ਼ਾਰਟ: ਪੰਜਾਬ ਕਿੰਗਜ਼ ਦੀ ਟੀਮ ਬੀਸੀਸੀਆਈ ਰਾਹੀਂ ਜੌਨੀ ਬੇਅਰਸਟੋ ਦੇ ਫਿਟਨੈੱਸ ਅਪਡੇਟ ਦਾ ਇੰਤਜ਼ਾਰ ਕਰ ਰਹੀ ਸੀ। ਪਰ ਇੰਗਲਿਸ਼ ਕ੍ਰਿਕਟ ਬੋਰਡ ਨੇ ਬੀ.ਸੀ.ਸੀ.ਆਈ. ਨੂੰ ਕਿਹਾ ਹੈ ਕਿ ਬੇਅਰਸਟੋ ਦੀ ਥਾਂ 'ਤੇ ਕਿਸੇ ਹੋਰ ਖਿਡਾਰੀ ਨੂੰ ਟੀਮ 'ਚ ਸ਼ਾਮਲ ਕੀਤਾ ਜਾ ਸਕਦਾ ਹੈ। ਬੇਅਰਸਟੋ ਨੇ ਸੱਟ ਤੋਂ ਬਾਅਦ ਫਰਵਰੀ 'ਚ ਇਕ ਵਾਰ ਫਿਰ ਅਭਿਆਸ ਸ਼ੁਰੂ ਕੀਤਾ ਸੀ। ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਬੇਅਰਸਟੋ ਮਈ 'ਚ ਹੋਣ ਵਾਲੀ ਡਿਵੀਜ਼ਨ 2 ਦੀ ਕਾਊਂਟੀ ਚੈਂਪੀਅਨਸ਼ਿਪ 'ਚ ਹਿੱਸਾ ਲਵੇਗਾ। 2 ਸਤੰਬਰ 2022 ਨੂੰ, ਜੌਨੀ ਬੇਅਰਸਟੋ ਦੀ ਖੱਬੀ ਲੱਤ ਫ੍ਰੈਕਚਰ ਹੋ ਗਈ ਸੀ।
ਟੀ-20 ਵਿਸ਼ਵ ਕੱਪ 'ਚ ਓਪਨਿੰਗ: ਜੌਨੀ ਨੂੰ ਇਹ ਸੱਟ ਉਸ ਸਮੇਂ ਲੱਗੀ ਜਦੋਂ ਦੱਖਣੀ ਅਫਰੀਕਾ ਦੀ ਟੀਮ ਇੰਗਲੈਂਡ 'ਚ ਟੈਸਟ ਸੀਰੀਜ਼ ਖੇਡ ਰਹੀ ਸੀ। ਇਸ ਤੀਜੇ ਟੈਸਟ ਤੋਂ ਪਹਿਲਾਂ ਗੋਲਫ ਖੇਡਦੇ ਹੋਏ ਬੇਅਰਸਟੋ ਫਿਸਲ ਗਏ ਸਨ। ਇਸ ਤੋਂ ਇਲਾਵਾ ਉਸ ਦੇ ਲਿਗਾਮੈਂਟ 'ਤੇ ਵੀ ਸੱਟ ਲੱਗ ਗਈ ਸੀ, ਜਦੋਂ ਉਹ ਇਸ ਸੱਟ ਲਈ ਸਰਜਰੀ ਲਈ ਗਿਆ ਤਾਂ ਪਤਾ ਲੱਗਾ ਕਿ ਉਸ ਦੀ ਲੱਤ 'ਚ ਪਲੇਟ ਵੀ ਲੱਗੀ ਹੋਵੇਗੀ। ਜੌਨੀ ਆਪਣੀ ਸੱਟ ਤੋਂ ਬਾਅਦ ਇੰਗਲੈਂਡ ਲਈ ਕੋਈ ਮੈਚ ਨਹੀਂ ਖੇਡ ਸਕੇ ਹਨ। ਜੌਨੀ ਆਪਣੇ ਕਪਤਾਨ ਜੋਸ ਬਟਲਰ ਨਾਲ ਟੀ-20 ਵਿਸ਼ਵ ਕੱਪ 'ਚ ਓਪਨਿੰਗ ਕਰਨ ਵਾਲੇ ਸਨ ਪਰ ਅਜਿਹਾ ਸੰਭਵ ਨਹੀਂ ਹੋ ਸਕਿਆ। ਪਾਕਿਸਤਾਨ, ਦੱਖਣੀ ਅਫਰੀਕਾ, ਨਿਊਜ਼ੀਲੈਂਡ ਅਤੇ ਬੰਗਲਾਦੇਸ਼ ਦੇ ਦੌਰਿਆਂ ਤੋਂ ਇਲਾਵਾ, ਉਹ ILT20 ਤੋਂ ਵੀ ਖੁੰਝ ਗਿਆ ਜਿੱਥੇ ਉਸਨੇ ਅਬੂ ਧਾਬੀ ਨਾਈਟ ਰਾਈਡਰਜ਼ ਲਈ ਖੇਡਣਾ ਸੀ।