ਨਵੀਂ ਦਿੱਲੀ: 2 ਕਿਲੋਮੀਟਰ ਦੇ ਪ੍ਰੋਗਰਾਮ ਨੂੰ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਕਿਰਣ ਰਿਜਿਜੂ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਉਹ ਭਾਰਤੀ ਮਹਿਲਾਵਾਂ ਨੂੰ ਅੰਤਰ-ਰਾਸ਼ਟਰੀ ਪ੍ਰੋਗਰਾਮਾਂ ’ਚ ਚੰਗਾ ਪ੍ਰਦਰਸ਼ਨ ਕਰਦਿਆਂ ਵੇਖ ਕੇ ਖੁਸ਼ ਹਨ।
ਮੰਤਰੀ ਨੇ ਕਿਹਾ, "ਓਲਪਿੰਕ ਅਤੇ ਹੋਰਨਾਂ ਅੰਤਰ-ਰਾਸ਼ਟਰੀ ਆਯੋਜਨਾਂ ’ਚ, ਸਾਡੀਆਂ ਭਾਰਤੀ ਮਹਿਲਾਵਾਂ ਚੰਗਾ ਪ੍ਰਦਰਸ਼ਨ ਕਰ ਰਹੀਆਂ ਹਨ। ਅਸੀਂ ਸਾਰੀਆਂ ਨੂੰ ਇੱਕ ਸਮਾਨ ਮੌਕੇ ਉਪਲਬੱਧ ਕਰਵਾ ਰਹੇ ਹਾਂ। ਪਰ ਸਾਨੂੰ ਖੁਸ਼ੀ ਹੈ ਕਿ ਜਦੋਂ ਸਾਡੀਆਂ ਮਹਿਲਾ ਖਿਡਾਰਨਾਂ ਚੰਗਾ ਪ੍ਰਦਰਸ਼ਨ ਕਰ ਰਹੀਆਂ ਹਨ ਅਤੇ ਸਾਡਾ ਇਹ ਸੁਪਨਾ ਹੈ ਕਿ ਦੇਸ਼ ਦੀਆਂ ਧੀਆਂ ਅੰਤਰ-ਰਾਸ਼ਟਰੀ ਪੱਧਰ ’ਤੇ ਚੰਗਾ ਪ੍ਰਦਰਸ਼ਨ ਕਰਨ।
500 ਤੋਂ ਜ਼ਿਆਦਾ NYKS ਵਲੰਟੀਅਰਾਂ ਨੇ ਦਿੱਲੀ ’ਚ ਇਸ ਪ੍ਰੋਗਰਾਮ ’ਚ ਭਾਗ ਲਿਆ, ਜਿਸ ’ਚ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ 125 ਸਾਲ ਵੀ ਮਨਾਏ ਗਏ। ਪੈਦਲ ਮੈਰਾਥਨ ਦੀ ਅਗਵਾਈ ਯੁਵਾ ਮਾਮਲਿਆਂ ਦੀ ਸਕੱਤਰ ਊਸ਼ਾ ਸ਼ਰਮਾਂ ਅਤੇ ਫਿੱਟ ਇੰਡੀਆ ਮਿਸ਼ਨ ਦੀ ਨਿਰਦੇਸ਼ਕ ਏਕਤਾ ਬਿਸ਼ਨੋਈ ਨੇ ਕੀਤੀ। ਪੂਰੇ ਭਾਰਤ ’ਚ 1000 ਸਥਾਨਾਂ ’ਤੇ ਇਸ ਤਰ੍ਹਾਂ ਦੇ ਪੈਦਲ ਮੈਰਾਥਨ ਆਯੋਜਨ ਕੀਤੇ ਜਾ ਰਹੇ ਹਨ।