ETV Bharat / sports

India vs Australia Hockey Series: ਅੱਜ ਹੋਵੇਗਾ ਚੌਥਾ ਮੈਚ, ਭਾਰਤ ਨੂੰ ਸੀਰੀਜ਼ ਬਰਾਬਰ ਕਰਨ ਲਈ ਜਿੱਤਣਾ ਪਵੇਗਾ ਮੈਚ

ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪੰਜ ਟੈਸਟ ਮੈਚਾਂ ਦੀ ਸੀਰੀਜ਼ ਦਾ ਚੌਥਾ ਮੈਚ (India vs Australia) ਅੱਜ ਖੇਡਿਆ ਜਾਵੇਗਾ। ਭਾਰਤ ਲਈ ਸੀਰੀਜ਼ 'ਚ ਬਣੇ ਰਹਿਣ ਲਈ ਇਹ ਮੈਚ ਜਿੱਤਣਾ ਜ਼ਰੂਰੀ ਹੈ।

India vs Australia Hockey Series
India vs Australia Hockey Series
author img

By

Published : Dec 3, 2022, 8:16 AM IST

ਐਡੀਲੇਡ: ਭਾਰਤ ਅਤੇ ਆਸਟ੍ਰੇਲੀਆ (India vs Australia) ਵਿਚਾਲੇ ਪੰਜ ਟੈਸਟ ਮੈਚਾਂ ਦੀ ਸੀਰੀਜ਼ ਦਾ ਚੌਥਾ ਮੈਚ ਸਵੇਰੇ 11 ਵਜੇ ਸ਼ੁਰੂ ਹੋਵੇਗਾ। ਭਾਰਤ ਪੰਜ ਟੈਸਟ ਮੈਚਾਂ ਦੀ ਲੜੀ ਵਿੱਚ 1-2 ਨਾਲ ਪਿੱਛੇ ਹੈ। ਭਾਰਤ ਨੂੰ ਸੀਰੀਜ਼ ਬਰਾਬਰ ਕਰਨ ਲਈ ਅੱਜ ਦਾ ਮੈਚ ਜਿੱਤਣਾ ਜ਼ਰੂਰੀ ਹੈ। ਜੇਕਰ ਭਾਰਤ ਇਹ ਮੈਚ ਹਾਰਦਾ ਹੈ ਤਾਂ ਸੀਰੀਜ਼ ਹਾਰ ਜਾਵੇਗੀ। ਕਪਤਾਨ ਹਰਮਨਪ੍ਰੀਤ ਸਿੰਘ (Harmanpreet Singh) ਦੀ ਅਗਵਾਈ 'ਚ ਟੀਮ ਨੂੰ ਮੈਚ ਜਿੱਤਣ ਲਈ ਪੂਰਾ ਜ਼ੋਰ ਲਾਉਣਾ ਹੋਵੇਗਾ ਤਾਂ ਜੋ ਸੀਰੀਜ਼ ਨੂੰ ਰੋਮਾਂਚਕ ਬਣਾਇਆ ਜਾ ਸਕੇ।

ਭਾਰਤ ਨੇ ਤੀਜਾ ਮੈਚ ਜਿੱਤਿਆ: 30 ਨਵੰਬਰ ਨੂੰ ਹੋਏ ਤੀਜੇ ਮੈਚ ਵਿੱਚ ਭਾਰਤ ਨੇ ਆਸਟਰੇਲੀਆ ਨੂੰ 4-3 ਨਾਲ ਹਰਾਇਆ। ਕਪਤਾਨ ਹਰਮਨਪ੍ਰੀਤ ਸਿੰਘ ਨੇ ਪਹਿਲਾ (12ਵੇਂ ਮਿੰਟ), ਅਭਿਸ਼ੇਕ ਨੇ ਦੂਜਾ (47ਵੇਂ ਮਿੰਟ), ਸ਼ਮਸ਼ੇਰ ਸਿੰਘ ਨੇ ਤੀਜਾ (57ਵੇਂ ਮਿੰਟ) ਅਤੇ ਅਕਾਸ਼ਦੀਪ (60ਵੇਂ ਮਿੰਟ) ਨੇ ਚੌਥਾ ਗੋਲ ਕੀਤਾ। ਇਸ ਦੇ ਨਾਲ ਹੀ ਆਸਟਰੇਲੀਆ ਦੇ ਜੈਕ ਵੇਲਚ (25ਵੇਂ ਮਿੰਟ), ਅਰਾਨ ਜਾਲੇਵਸਕੀ (32ਵੇਂ ਮਿੰਟ) ਅਤੇ ਨਾਥਨ ਇਫਰਾਮਸ (59ਵੇਂ ਮਿੰਟ) ਨੇ ਗੋਲ ਕੀਤੇ।

ਭਾਰਤ ਨੇ ਦੋ ਮੈਚ ਹਾਰੇ: ਆਸਟ੍ਰੇਲੀਆ ਨੇ 26 ਨਵੰਬਰ ਨੂੰ ਪਹਿਲੇ ਮੈਚ ਵਿੱਚ ਭਾਰਤ ਨੂੰ 5-4 ਨਾਲ ਹਰਾਇਆ ਸੀ। ਉਸ ਮੈਚ ਵਿੱਚ ਆਕਾਸ਼ਦੀਪ ਨੇ ਤਿੰਨ ਗੋਲ ਕਰਕੇ ਹੈਟ੍ਰਿਕ ਬਣਾਈ ਸੀ। ਇਸ ਦੇ ਨਾਲ ਹੀ ਹਰਮਨਪ੍ਰੀਤ ਸਿੰਘ (Harmanpreet Singh) ਨੇ ਗੋਲ ਕੀਤਾ। ਭਾਰਤ ਲਈ ਅਕਾਸ਼ਦੀਪ ਸਿੰਘ (10ਵੇਂ, 27ਵੇਂ, 59ਵੇਂ) ਨੇ ਤਿੰਨ ਗੋਲ ਕੀਤੇ ਜਦਕਿ ਕਪਤਾਨ ਹਰਮਨਪ੍ਰੀਤ ਸਿੰਘ (31ਵੇਂ) ਨੇ ਪੈਨਲਟੀ ਕਾਰਨਰ 'ਤੇ ਗੋਲ ਕੀਤਾ। ਆਸਟਰੇਲੀਆ ਨੇ 27 ਨਵੰਬਰ ਨੂੰ ਦੂਜੇ ਮੈਚ ਵਿੱਚ ਭਾਰਤ ਨੂੰ 7-4 ਨਾਲ ਹਰਾਇਆ ਸੀ।

ਮੈਚ ਅਨੁਸੂਚੀ

3 ਦਸੰਬਰ, ਸ਼ਨੀਵਾਰ ਸਵੇਰੇ 11:00 ਵਜੇ

4 ਦਸੰਬਰ, ਐਤਵਾਰ ਸਵੇਰੇ 11:00 ਵਜੇ

ਟੀਮ ਇੰਡੀਆ

ਗੋਲਕੀਪਰ: ਪੀਆਰ ਸ਼੍ਰੀਜੇਸ਼, ਕ੍ਰਿਸ਼ਨਾ ਬੀ ਪਾਠਕ

ਡਿਫੈਂਡਰ: ਜਰਮਨਪ੍ਰੀਤ ਸਿੰਘ, ਸੁਰਿੰਦਰ ਕੁਮਾਰ, ਹਰਮਨਪ੍ਰੀਤ ਸਿੰਘ (ਕਪਤਾਨ), ਅਮਿਤ ਰੋਹੀਦਾਸ (ਉਪ-ਕਪਤਾਨ), ਜੁਗਰਾਜ ਸਿੰਘ, ਮਨਦੀਪ ਮੋਰ, ਨੀਲਮ ਸੰਜੀਪ ਖੇਸ, ਵਰੁਣ ਕੁਮਾਰ ਮਿਡਫੀਲਡਰ: ਸੁਮਿਤ, ਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਸ਼ਮਸ਼ੇਰ ਸਿੰਘ, ਨੀਲਕੰਤ ਸ਼ਰਮਾ, ਰਾਜਕੁਮਾਰ ਪਾਲ, ਮੁਹੰਮਦ ਰਾਹੀਲ ਮੌਸੀਨ, ਅਕਾਸ਼ਦੀਪ ਸਿੰਘ, ਗੁਰਜੰਟ ਸਿੰਘ ਫਾਰਵਰਡ: ਮਨਦੀਪ ਸਿੰਘ, ਅਭਿਸ਼ੇਕ, ਦਿਲਪ੍ਰੀਤ ਸਿੰਘ, ਸੁਖਜੀਤ ਸਿੰਘ

ਇੱਥੇ ਮੈਚ ਦੇਖੋ: ਭਾਰਤ ਬਨਾਮ ਆਸਟ੍ਰੇਲੀਆ ਹਾਕੀ ਟੈਸਟ ਸੀਰੀਜ਼ ਦਾ ਭਾਰਤ ਵਿੱਚ ਸਟਾਰ ਸਪੋਰਟਸ ਫਸਟ ਅਤੇ ਸਟਾਰ ਸਪੋਰਟਸ ਸਿਲੈਕਟ 1 ਟੀਵੀ ਚੈਨਲਾਂ 'ਤੇ ਸਿੱਧਾ ਪ੍ਰਸਾਰਣ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਲਾਈਵ ਸਟ੍ਰੀਮਿੰਗ Disney+ Hotstar 'ਤੇ ਉਪਲਬਧ ਹੋਵੇਗੀ।

ਇਹ ਵੀ ਪੜ੍ਹੋ: ਪੰਜਾਬੀਆਂ ਨੂੰ ਬੇਵਕੂਫ ਕਹੇ ਜਾਣ 'ਤੇ ਵਿਰੋਧੀਆਂ ਨੇ ਘੇਰੇ ਮੰਤਰੀ ਇੰਦਰਬੀਰ ਸਿੰਘ ਨਿੱਜਰ, ਅਹੁਦੇ ਤੋਂ ਬਰਖ਼ਾਸਤ ਕਰਨ ਦੀ ਮੰਗ

ETV Bharat Logo

Copyright © 2024 Ushodaya Enterprises Pvt. Ltd., All Rights Reserved.