ਦੁਬਈ: ਭਾਰਤ ਨੇ ਦੁਬਈ ਵਿੱਚ ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ 2019 ਵਿੱਚ ਦੋ ਸੋਨ ਤਮਗ਼ੇ, ਦੋ ਚਾਂਦੀ ਅਤੇ 5 ਤਾਂਬੇ ਦੇ ਤਮਗ਼ੇ ਹਾਸਲ ਕੀਤੇ। ਇਸ ਤੋਂ ਬਾਅਦ ਭਾਰਤ ਦੇ ਕਈ ਖਿਡਾਰੀ ਚੌਥੇ ਸਥਾਨ ਉੱਤੇ ਆ ਕੇ ਤਮਗ਼ਿਆਂ ਤੋਂ ਵੀ ਰਹਿ ਗਏ। ਭਾਰਤ ਨੇ ਇਸ ਵਿਸ਼ਵ ਚੈਂਪੀਅਨਸ਼ਿਪ ਤੋਂ ਕੁੱਲ 13 ਟੋਕਿਓ ਪੈਰਾ ਓਲੰਪਿਕ 2020 ਕੋਟਾ ਹਾਸਲ ਕੀਤਾ।
ਸੰਦੀਪ ਚੌਧਰੀ ਨੇ ਸੋਨ ਤਮਗ਼ਾ ਹਾਸਲ ਕੀਤਾ
ਭਾਰਤ ਨੇ ਜੈਵਲਿਨ ਥਰੋ ਖਿਡਾਰੀ ਸੰਦੀਪ ਚੌਧਰੀ ਨੇ ਐੱਫ਼-44 ਸ਼੍ਰੇਣੀ ਵਿਸ਼ਵ ਰਿਕਾਰਡ ਬਣਾ ਕੇ ਸੋਨ ਤਮਗ਼ਾ ਹਾਸਲ ਕੀਤਾ। ਉਨ੍ਹਾਂ ਨੇ 64 ਸ਼੍ਰੇਣੀ ਵਿੱਚ ਵੀ ਆਪਣਾ ਸਰਵਸ਼੍ਰੇਠ 65.08 ਮੀਟਰ ਦਾ ਥ੍ਰੋਅ ਸੁੱਟ ਕੇ ਸੋਨੇ ਦਾ ਤਮਗ਼ਾ ਹਾਸਲ ਕੀਤਾ। ਇਸ ਮੁਕਾਬਲੇ ਵਿੱਚ ਭਾਰਤ ਦੇ ਸੁਮਿਤ ਅੰਟਿਲ ਨੇ 62.88 ਮੀਟਰ ਦੀ ਥ੍ਰੋਅ ਦੇ ਨਾਲ ਤਾਂਬੇ ਦਾ ਤਮਗ਼ਾ ਜਿੱਤਿਆ।
ਐੱਫ਼-46 ਵਿੱਚ ਸੁੰਦਰ ਸਿੰਘ ਗੁੱਜਰ ਨੇ 61.22 ਮੀਟਰ ਦਾ ਥ੍ਰੋਅ ਸੁੱਟ ਕੇ ਆਪਣਾ ਵਿਸ਼ਵ ਖ਼ਿਤਾਬ ਸੁਰੱਖਿਅਤ ਰੱਖਿਆ।
ਭਾਰਤੀ ਪੈਰਾਓਲੰਪਿਕ ਕਮੇਟੀ (ਪੀਸੀਆਈ) ਦੇ ਅੰਤਰਿਮ ਪ੍ਰਧਾਨ ਗੁਰਸ਼ਰਨ ਸਿੰਘ ਨੇ ਇਸ ਪ੍ਰਦਰਸ਼ਨ ਉੱਤੇ ਸੰਤੁਸ਼ਟੀ ਪ੍ਰਗਟਾਉਂਦੇ ਕਿਹਾ ਕਿ ਖਿਡਾਰੀਆਂ ਨੇ ਹਰ ਕਿਸੇ ਦੀ ਉਮੀਦ ਤੋਂ ਜ਼ਿਆਦਾ ਵਧੀਆ ਪ੍ਰਦਰਸ਼ਨ ਕੀਤਾ ਹੈ। ਮੈਂ ਪੂਰੀ ਟੀਮ ਨੂੰ ਵਧਾਈ ਦੇਣਾ ਚਾਹੁੰਦਾ ਹਾਂ। 9 ਤਮਗ਼ਿਆਂ ਤੋਂ ਇਲਾਵਾ ਕਈ ਖਿਡਾਰੀਆਂ ਨੇ ਆਪਣਾ ਸਰਵਸ਼੍ਰੇਠ ਵੀ ਦਿੱਤਾ। ਅਸੀਂ ਕੁੱਝ ਪੋਡਿਅਮ ਹਾਸਿਲ ਕਰਨ ਵਿੱਚ ਖੁੰਝ ਗਏ। ਮੈਨੂੰ ਉਮੀਦ ਹੈ ਕਿ ਸਾਰੇ ਖਿਡਾਰੀ ਟੋਕਿਓ ਓਲੰਪਿਕ 2020 ਵਿੱਚ ਵਧੀਆ ਪ੍ਰਦਰਸ਼ਨ ਕਰਾਂਗੇ।