ਹਾਂਗਜ਼ੂ: ਚੀਨ ਦੇ ਹਾਂਗਜ਼ੂ ਵਿੱਚ ਭਾਰਤੀ ਖਿਡਾਰੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਏਸ਼ੀਆਈ ਖੇਡਾਂ ਦੇ ਦੂਜੇ ਦਿਨ ਭਾਰਤ ਨੇ 2 ਸੋਨ ਤਗਮੇ, 3 ਚਾਂਦੀ ਅਤੇ 6 ਕਾਂਸੀ ਦੇ ਤਗਮੇ ਜਿੱਤੇ। ਅੱਜ ਤੀਜੇ ਦਿਨ ਭਾਰਤੀ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਿੰਗਾਪੁਰ ਨੂੰ ਕਰਾਰੀ ਹਾਰ ਦਿੱਤੀ। ਇਸ ਮੈਚ ਵਿੱਚ ਭਾਰਤੀ ਖਿਡਾਰੀਆਂ ਹਰਮਨਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਨੇ ਵੀ ਹੈਟ੍ਰਿਕ ਲਗਾਈ। ਮਨਦੀਪ ਸਿੰਘ ਦੀ ਦੋ ਮੈਚਾਂ ਵਿੱਚ ਇਹ ਲਗਾਤਾਰ ਦੂਜੀ ਹੈਟ੍ਰਿਕ ਹੈ।
-
55' Varun Kumar with two back to back goals
— Hockey India (@TheHockeyIndia) September 26, 2023 " class="align-text-top noRightClick twitterSection" data="
🇮🇳 IND 16-1 SGP 🇸🇬#HockeyIndia #IndiaKaGame #AsianGames #TeamIndia #HangzhouAsianGames #EnRouteToParis #IndianTeam #SunehraSafar @CMO_Odisha @sports_odisha @Media_SAI @TheHockeyIndia @19thAGofficial @asia_hockey @FIH_Hockey
">55' Varun Kumar with two back to back goals
— Hockey India (@TheHockeyIndia) September 26, 2023
🇮🇳 IND 16-1 SGP 🇸🇬#HockeyIndia #IndiaKaGame #AsianGames #TeamIndia #HangzhouAsianGames #EnRouteToParis #IndianTeam #SunehraSafar @CMO_Odisha @sports_odisha @Media_SAI @TheHockeyIndia @19thAGofficial @asia_hockey @FIH_Hockey55' Varun Kumar with two back to back goals
— Hockey India (@TheHockeyIndia) September 26, 2023
🇮🇳 IND 16-1 SGP 🇸🇬#HockeyIndia #IndiaKaGame #AsianGames #TeamIndia #HangzhouAsianGames #EnRouteToParis #IndianTeam #SunehraSafar @CMO_Odisha @sports_odisha @Media_SAI @TheHockeyIndia @19thAGofficial @asia_hockey @FIH_Hockey
ਪਹਿਲੇ ਮੈਚ 'ਚ ਭਾਰਤੀ ਟੀਮ ਨੇ ਰੈਂਕਿੰਗ 'ਚ 66ਵੇਂ ਸਥਾਨ 'ਤੇ ਕਾਬਜ਼ ਉਜ਼ਬੇਕਿਸਤਾਨ ਨੂੰ 16-0 ਨਾਲ ਹਰਾਇਆ ਸੀ। ਅਜਿਹੇ ਸ਼ਾਨਦਾਰ ਪ੍ਰਦਰਸ਼ਨ ਨੂੰ ਜਾਰੀ ਰੱਖਦੇ ਹੋਏ ਭਾਰਤੀ ਟੀਮ ਨੇ ਏਸ਼ੀਆਈ ਖੇਡਾਂ ਦੇ ਤੀਜੇ ਦਿਨ ਸਿੰਗਾਪੁਰ ਨੂੰ 16-1 ਨਾਲ ਹਰਾ ਦਿੱਤਾ ਹੈ। ਹਰਮਨਪ੍ਰੀਤ ਨੇ ਭਾਰਤੀ ਟੀਮ ਲਈ 24ਵੇਂ, 39ਵੇਂ, 40ਵੇਂ ਅਤੇ 42ਵੇਂ ਮਿੰਟ 'ਚ 4 ਗੋਲ ਕੀਤੇ। ਮਨਦੀਪ ਸਿੰਘ ਨੇ 12ਵੇਂ, 13ਵੇਂ ਅਤੇ 51ਵੇਂ ਮਿੰਟ ਵਿੱਚ 3 ਗੋਲ ਕੀਤੇ।
-
India beat Uzbekistan by 16-0 in the first match.
— Johns. (@CricCrazyJohns) September 26, 2023 " class="align-text-top noRightClick twitterSection" data="
India beat Singapore by 16-1 in the second match.
- Dream start for India 🇮🇳 in Hockey in Asian Games. pic.twitter.com/DFsY7DNuXf
">India beat Uzbekistan by 16-0 in the first match.
— Johns. (@CricCrazyJohns) September 26, 2023
India beat Singapore by 16-1 in the second match.
- Dream start for India 🇮🇳 in Hockey in Asian Games. pic.twitter.com/DFsY7DNuXfIndia beat Uzbekistan by 16-0 in the first match.
— Johns. (@CricCrazyJohns) September 26, 2023
India beat Singapore by 16-1 in the second match.
- Dream start for India 🇮🇳 in Hockey in Asian Games. pic.twitter.com/DFsY7DNuXf
ਭਾਰਤੀ ਟੀਮ ਦੇ ਹੋਰਨਾਂ ਖਿਡਾਰੀਆਂ ਵਿੱਚ ਅਭਿਸ਼ੇਕ ਨੇ ਦੋ, ਵਰੁਣ ਕੁਮਾਰ, ਵੀ.ਐਸ.ਪ੍ਰਸਾਦ, ਲਲਿਤ ਸਿੰਘ, ਗੁਰਜਨ ਉਪਾਧਿਆਏ, ਸ਼ਮਸ਼ੇਰ ਸਿੰਘ ਅਤੇ ਲਲਿਤ ਸਿੰਘ ਨੇ ਇੱਕ-ਇੱਕ ਗੋਲ ਕੀਤਾ। ਸਿੰਗਾਪੁਰ ਦੀ ਟੀਮ ਲਈ ਮੁਹੰਮਦ ਜ਼ਕੀ ਨੇ ਸਿਰਫ਼ ਇੱਕ ਗੋਲ ਕੀਤਾ ਅਤੇ ਪੂਰੇ ਮੈਚ ਵਿੱਚ ਸਿਰਫ਼ ਇੱਕ ਗੋਲ ਤੱਕ ਹੀ ਸੀਮਤ ਰਿਹਾ ਅਤੇ ਭਾਰਤੀ ਟੀਮ ਨੇ ਸ਼ਾਨਦਾਰ 16-1 ਨਾਲ ਜਿੱਤ ਦਰਜ ਕੀਤੀ। ਭਾਰਤ ਪਹਿਲੇ ਕੁਆਰਟਰ ਵਿੱਚ ਸਿਰਫ਼ ਇੱਕ ਗੋਲ ਕਰ ਸਕਿਆ ਪਰ ਦੂਜੇ ਕੁਆਰਟਰ ਵਿੱਚ 6-0 ਨਾਲ ਅੱਗੇ ਹੋ ਗਿਆ। ਤੀਜੇ ਕੁਆਰਟਰ ਵਿੱਚ ਭਾਰਤੀ ਖਿਡਾਰੀਆਂ ਨੇ ਇੱਕ ਤੋਂ ਬਾਅਦ ਇੱਕ 5 ਗੋਲ ਕੀਤੇ। ਆਖਰੀ ਕੁਆਰਟਰ ਵਿੱਚ 5 ਗੋਲ ਕੀਤੇ ਅਤੇ 16-1 ਨਾਲ ਜਿੱਤ ਦਰਜ ਕੀਤੀ।
- Asian Games 2023: ਏਸ਼ੀਅਨ ਖੇਡਾਂ ਵਿੱਚ ਭਾਰਤ ਦੇ ਮਲਾਹਾਂ ਦੀ ਟੀਮ ਹਿੱਸੇ ਆਏ ਦੋ ਕਾਂਸੀ ਦੇ ਤਗਮੇ
- Asian Games 2023: ਏਸ਼ੀਅਨ ਖੇਡਾਂ 'ਚ ਪੰਜਾਬ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ, 7 ਖਿਡਾਰੀਆਂ ਨੇ ਜਿੱਤੇ ਮੈਡਲ, ਪੰਜਾਬ ਦੇ ਖੇਡ ਮੰਤਰੀ ਨੇ ਦਿੱਤੀ ਵਧਾਈ
- Asian women Cricket champion: ਰਾਸ਼ਟਰੀ ਗੀਤ ਦੌਰਾਨ ਭਾਵੁਕ ਹੋਈ ਮਹਿਲਾ ਕ੍ਰਿਕਟਰ ਸਮ੍ਰਿਤੀ ਮੰਧਾਨਾ, ਦੱਸਿਆ ਖ਼ਾਸ ਕਾਰਣ
ਏਸ਼ੀਆਈ ਖੇਡਾਂ ਦੇ ਹੋਰ ਮੁਕਾਬਲਿਆਂ ਦੀ ਗੱਲ ਕਰੀਏ ਤਾਂ ਸੋਮਵਾਰ ਨੂੰ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸ਼੍ਰੀਲੰਕਾ ਨੂੰ 19 ਦੌੜਾਂ ਨਾਲ ਹਰਾ ਕੇ ਸੋਨ ਤਮਗਾ ਜਿੱਤਿਆ। ਤੁਹਾਨੂੰ ਦੱਸ ਦੇਈਏ ਕਿ ਭਾਰਤੀ ਕ੍ਰਿਕਟ ਟੀਮ ਨੇ ਪਹਿਲੀ ਵਾਰ ਏਸ਼ੀਆਈ ਖੇਡਾਂ 'ਚ ਹਿੱਸਾ ਲਿਆ ਹੈ। ਮਹਿਲਾ ਕ੍ਰਿਕਟ ਟੀਮ ਚੈਂਪੀਅਨ ਬਣੀ ਹੈ, ਹੁਣ ਸਭ ਦੀਆਂ ਨਜ਼ਰਾਂ ਪੁਰਸ਼ ਕ੍ਰਿਕਟ ਟੀਮ 'ਤੇ ਹਨ।