ਚੰਡੀਗੜ੍ਹ: ਹਰਿਆਣਾ ਸਰਕਾਰ ਨੇ ਸ਼ਨਿਚਰਵਾਰ ਨੂੰ ਇੱਕ ਸਕੀਮ ਲਾਂਚ ਕਰਨ ਦਾ ਐਲਾਨ ਕੀਤਾ ਹੈ, ਜਿਸ ਦੇ ਤਹਿਤ ਓਲੰਪਿਕ ਅਤੇ ਪੈਰਾਲੰਪਿਕ ਖੇਡਾਂ ਦੇ ਲਈ ਕੁਆਲੀਫ਼ਾਈ ਕਰਨ ਵਾਲੇ ਖਿਡਾਰੀਆਂ ਨੂੰ ਵਿੱਤੀ ਸਹਾਇਤਾ ਦੇ ਰੂਪ ਵਿੱਚ 5 ਲੱਖ ਰੁਪਏ ਦੀ ਰਾਸ਼ੀ ਅਡਵਾਂਸ ਦਿੱਤੀ ਜਾਵੇਗੀ।
ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਦੀ ਬੇਨਤੀ ਉੱਤੇ ਮੁੱਖ ਮੰਤਰੀ ਖੱਟਰ ਨੇ ਇਸ ਯੋਜਨਾ ਨੂੰ ਆਪਣੀ ਮੰਨਜ਼ੂਰੀ ਦੇ ਦਿੱਤੀ ਹੈ। ਇਸ ਦਾ ਮਕਸਦ 2021 ਓਲੰਪਿਕ ਖੇਡਾਂ ਦੀਆਂ ਤਿਆਰੀਆਂ ਦੇ ਲਈ ਖਿਡਾਰੀਆਂ ਨੂੰ ਲਾਭ ਦੇਣਾ ਹੈ। ਖੱਟਰ ਨੇ ਟਵੀਟਰ ਉੱਤੇ ਕਿਹਾ ਕਿ ਹਰਿਆਣਾ ਸਰਕਾਰ ਨੇ ਓਲੰਪਿਕ ਅਤੇ ਪੈਰਾਲੰਪਿਕ ਖੇਡਾਂ ਵਿੱਚ ਕੁਆਲੀਫ਼ਾਈ ਹੋਣ ਵਾਲੇ ਖਿਡਾਰੀਆਂ ਨੂੰ ਤਿਆਰੀ ਦੇ ਲਈ 5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਅਡਵਾਂਸ ਵਿੱਚ ਦੇਣ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਖੇਡ ਮੰਤਰੀ ਨੇ ਇਸ ਲਈ ਮੁੱਖ ਮੰਤਰੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਹਿਲਾਂ ਖਿਡਾਰੀਆਂ ਨੂੰ 15 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਸੀ, ਜਦੋਂ ਉਹ ਓਲੰਪਿਕ ਅਤੇ ਪੈਰਾਲੰਪਿਕ ਖੇਡਾਂ ਵਿੱਚ ਭਾਗ ਲੈਂਦੇ ਸੀ, ਜਦਕਿ ਉਨ੍ਹਾਂ ਅੰਤਰ-ਰਾਸ਼ਟਰੀ ਮੁਕਾਬਲਿਆਂ ਦੀ ਤਿਆਰੀ ਦੌਰਾਨ ਜ਼ਿਆਦਾ ਪੈਸੇ ਦੀ ਲੋੜ ਪੈਂਦੀ ਸੀ।
-
ओलंपिक व पैरालंपिक्स खेलों में क्वालीफाई होने वाले खिलाड़ियों को तैयारी के लिए एडवांस मिलेगी पांच लाख रुपए की प्रोत्साहन राशि। pic.twitter.com/EXpaRHif8M
— CMO Haryana (@cmohry) August 22, 2020 " class="align-text-top noRightClick twitterSection" data="
">ओलंपिक व पैरालंपिक्स खेलों में क्वालीफाई होने वाले खिलाड़ियों को तैयारी के लिए एडवांस मिलेगी पांच लाख रुपए की प्रोत्साहन राशि। pic.twitter.com/EXpaRHif8M
— CMO Haryana (@cmohry) August 22, 2020ओलंपिक व पैरालंपिक्स खेलों में क्वालीफाई होने वाले खिलाड़ियों को तैयारी के लिए एडवांस मिलेगी पांच लाख रुपए की प्रोत्साहन राशि। pic.twitter.com/EXpaRHif8M
— CMO Haryana (@cmohry) August 22, 2020
ਇਸ ਲਈ ਇਸ ਯੋਜਨਾ ਦੇ ਤਹਿਤ ਹਰ ਖਿਡਾਰੀ ਨੂੰ ਰਾਸ਼ੀ ਦੇ ਰੂਪ ਵਿੱਚ 5 ਲੱਖ ਰੁਪਏ ਦੇਣ ਦੀ ਤਜਵੀਜ਼ ਕੀਤੀ ਗਈ ਹੈ ਅਤੇ ਬਾਕੀ ਰਾਸ਼ੀ ਟੂਰਨਾਮੈਂਟ ਤੋਂ ਮੁੜਣ ਤੋਂ ਬਾਅਦ ਦਿੱਤੀ ਜਾਵੇਗੀ।