ਨਵੀਂ ਦਿੱਲੀ : ਭਾਰਤੀ ਪੁਰਸ਼ ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਅਤੇ ਓਲੰਪਿਕ ਤਮਗ਼ਾ ਜੇਤੂ ਸਾਬਕਾ ਕੁਸ਼ਤੀ ਖਿਡਾਰੀ ਯੋਗੇਸ਼ਵਰ ਦੱਤ ਵੀਰਵਾਰ ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਹਰਿਆਣਾ ਵਿੱਚ ਅਗਲੇ ਮਹੀਨੇ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਸ ਪੱਖੋਂ ਇੰਨ੍ਹਾਂ ਦੋਹਾਂ ਖਿਡਾਰੀਆਂ ਦਾ ਪਾਰਟੀ ਵਿੱਚ ਸ਼ਾਮਲ ਹੋਣਾ ਨਿਸ਼ਚਿਤ ਤੌਰ ਉੱਤੇ ਸੂਬੇ ਵਿੱਚ ਭਾਜਪਾ ਨੂੰ ਮਜ਼ਬੂਤ ਕਰੇਗਾ।
ਯੋਗੇਸ਼ਵਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪ੍ਰੇਰਿਤ ਹੋ ਕੇ ਉਹ ਭਾਜਪਾ ਵਿੱਚ ਆਏ ਹਨ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਜਦੋਂ ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਹਟਾਉਣ ਦਾ ਫ਼ੈਸਲਾ ਲਿਆ ਸੀ ਉਦੋਂ ਤੋਂ ਮੈਂ ਉਨ੍ਹਾਂ ਤੋਂ ਕਾਫ਼ੀ ਪ੍ਰਭਾਵਿਤ ਹੋਇਆ ਸੀ।
ਰਾਸ਼ਟਰ ਮੰਡਲ ਖੇਡਾਂ 2014 ਵਿੱਚ ਸੋਨ ਤਮਗ਼ਾ ਜਿੱਤਣ ਵਾਲੇ ਯੋਗੇਸ਼ਵਰ ਦੱਤ ਨੇ ਕਿਹਾ ਕਿ ਉਹ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਹਨ। ਉਹ ਸੋਨੀਪਤ ਤੋਂ ਵਿਧਾਨ ਸਭਾ ਚੋਣਾਂ ਲੜ ਸਕਦੇ ਹਨ।
-
Olympic Medalist Yogeshwar Dutt, former Indian Hockey captain Shri Sandeep Singh and MLA Shri Balkaur Singh join BJP at BJP HQ. pic.twitter.com/1TjwP8w1hL
— BJP (@BJP4India) September 26, 2019 " class="align-text-top noRightClick twitterSection" data="
">Olympic Medalist Yogeshwar Dutt, former Indian Hockey captain Shri Sandeep Singh and MLA Shri Balkaur Singh join BJP at BJP HQ. pic.twitter.com/1TjwP8w1hL
— BJP (@BJP4India) September 26, 2019Olympic Medalist Yogeshwar Dutt, former Indian Hockey captain Shri Sandeep Singh and MLA Shri Balkaur Singh join BJP at BJP HQ. pic.twitter.com/1TjwP8w1hL
— BJP (@BJP4India) September 26, 2019
ਯੋਗੇਸ਼ਵਰ ਦੇ ਨਾਲ ਸੰਦੀਪ ਸਿੰਘ ਵੀ ਸੱਤਾਧਾਰੀ ਪਾਰਟੀ ਹਿੱਸਾ ਬਣਨ ਦਾ ਫ਼ੈਸਲਾ ਲਿਆ ਹੈ। ਸੰਦੀਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਾਰਟੀ ਵਿੱਚ ਸਥਾਪਿਤ ਕੀਤੇ ਗਏ ਅਨੁਸ਼ਾਸਨ ਤੋਂ ਉਹ ਪ੍ਰਭਾਵਿਤ ਹਨ।
ਜਾਣਕਾਰੀ ਮੁਤਾਬਕ ਭਾਜਪਾ ਇੰਨ੍ਹਾਂ ਦੋਵਾਂ ਖਿਡਾਰੀਆਂ ਨੂੰ ਸਟਾਰ ਪ੍ਰਚਾਰਕ ਦੇ ਤੌਰ ਉੱਤੇ ਵਰਤ ਸਕਦੀ ਹੈ।
ਇੰਨ੍ਹਾਂ ਦੋਵਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ (ਐੱਸਏਡੀ) ਦੇ ਵਿਧਾਇਕ ਬਲਕੌਰ ਸਿੰਘ ਨੇ ਵੀ ਭਾਜਪਾ ਦੇ ਨਾਲ ਜੁੜਣ ਦਾ ਫ਼ੈਸਲਾ ਕੀਤਾ ਹੈ। ਇੰਨ੍ਹਾਂ ਤਿੰਨਾਂ ਨੇ ਦਿੱਲੀ ਵਿੱਚ ਹਰਿਆਣਾ ਤੋਂ ਭਾਜਪਾ ਦੇ ਮੁਖੀ ਸੁਭਾਸ਼ ਬਾਰਲਾ ਦੀ ਮੌਜੂਦਗੀ ਵਿੱਚ ਪਾਰਟੀ ਦੀ ਮੈਂਬਰਸ਼ਿਪ ਹਾਸਲ ਕੀਤੀ ਹੈ।
ਹਰਿਆਣਾ ਵਿੱਚ 21 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਹਨ, ਜਿਸ ਦਾ ਫ਼ੈਸਲਾ 24 ਅਕਤੂਬਰ ਨੂੰ ਆਵੇਗਾ। ਭਾਜਪਾ ਐਤਵਾਰ ਨੂੰ ਆਪਣੀ ਸੀਏਸੀ ਦੀ ਮੀਟਿੰਗ ਵਿੱਚ ਉਮੀਦਵਾਰਾਂ ਦਾ ਐਲਾਨ ਕਰ ਸਕਦੀ ਹੈ।
ਇਹ ਵੀ ਪੜ੍ਹੋ : ਡੀਐੱਸਪੀ ਦਾ ਅਹੁਦਾ ਛੱਡ ਬੀਜੇਪੀ ਵਿੱਚ ਸ਼ਾਮਲ ਹੋਣਗੇ ਯੋਗੇਸ਼ਵਰ ਦੱਤ