ਨਵੀਂ ਦਿੱਲੀ: ਫੀਫਾ ਵਿਸ਼ਵ ਕੱਪ 2022 (FIFA World Cup 2022) ਦਾ ਪਹਿਲਾ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ ਹੈ। ਸਾਊਦੀ ਅਰਬ ਨੇ ਮੰਗਲਵਾਰ (22 ਨਵੰਬਰ) ਨੂੰ ਲੁਸੇਲ ਸਟੇਡੀਅਮ 'ਚ ਖੇਡੇ ਗਏ ਗਰੁੱਪ-ਸੀ ਮੈਚ 'ਚ ਅਰਜਨਟੀਨਾ ਨੂੰ 2-1 ਨਾਲ ਹਰਾਇਆ। ਅਰਜਨਟੀਨਾ ਲਈ ਮੈਚ ਦਾ ਇਕਲੌਤਾ ਗੋਲ ਲਿਓਨਲ ਮੇਸੀ (Lionel Messi) ਨੇ ਕੀਤਾ।
ਮੈਚ ਦੇ 10ਵੇਂ ਮਿੰਟ ਦੌਰਾਨ ਅਰਜਨਟੀਨਾ ਦੇ ਮਹਾਨ ਖਿਡਾਰੀ ਨੇ ਪੈਨਲਟੀ 'ਤੇ ਗੋਲ ਕਰਕੇ ਸਟੇਡੀਅਮ 'ਚ ਮੌਜੂਦ ਲੱਖਾਂ ਪ੍ਰਸ਼ੰਸਕਾਂ ਨੂੰ ਨੱਚਣ ਦਾ ਮੌਕਾ ਦਿੱਤਾ। ਮੇਸੀ ਨੇ ਸਾਊਦੀ ਅਰਬ ਖਿਲਾਫ ਮੈਚ 'ਚ ਗੋਲ ਕਰਕੇ ਇਤਿਹਾਸ ਰਚ ਦਿੱਤਾ। ਇਸ ਨਾਲ ਉਹ ਚਾਰ ਵਿਸ਼ਵ ਕੱਪਾਂ ਵਿੱਚ ਅਰਜਨਟੀਨਾ ਲਈ ਗੋਲ ਕਰਨ ਵਾਲਾ ਪਹਿਲਾ ਖਿਡਾਰੀ ਬਣ ਗਿਆ।
ਇਸ ਦੇ ਨਾਲ ਹੀ ਪੁਰਾਤਨ ਵਿਰੋਧੀ ਪੁਰਤਗਾਲ ਦੇ ਕ੍ਰਿਸਟੀਆਨੋ ਰੋਨਾਲਡੋ ਦੀ ਬਰਾਬਰੀ ਵੀ ਕਰ ਲਈ ਹੈ। ਮੇਸੀ ਅਰਜਨਟੀਨਾ ਲਈ ਚਾਰ ਵੱਖ-ਵੱਖ ਵਿਸ਼ਵ ਕੱਪਾਂ ਵਿੱਚ ਗੋਲ ਕਰਨ ਵਾਲਾ ਪਹਿਲਾ ਖਿਡਾਰੀ ਬਣ ਗਿਆ ਹੈ। ਇਹ ਉਸ ਦਾ ਪੰਜਵਾਂ ਵਿਸ਼ਵ ਕੱਪ ਹੈ। ਉਸਨੇ 2006, 2014, 2018 ਅਤੇ 2022 ਵਿੱਚ ਗੋਲ ਕੀਤੇ। 2010 ਵਿੱਚ ਮੇਸੀ ਇੱਕ ਵੀ ਗੋਲ ਨਹੀਂ ਕਰ ਸਕੇ ਸਨ।
ਮੈਸੀ ਨੇ ਇਸ ਮਾਮਲੇ 'ਚ ਆਪਣੀ ਟੀਮ ਦੇ ਸਾਬਕਾ ਕਪਤਾਨ ਡਿਏਗੋ ਮਾਰਾਡੋਨਾ ਅਤੇ ਬਤਿਸਤੁਤਾ ਨੂੰ ਪਿੱਛੇ ਛੱਡ ਦਿੱਤਾ ਹੈ। ਮਰਹੂਮ ਡਿਏਗੋ ਮਾਰਾਡੋਨਾ ਨੇ 1982, 1986 ਅਤੇ 1994 ਵਿਸ਼ਵ ਕੱਪ ਵਿੱਚ ਗੋਲ ਕੀਤੇ। ਇਸ ਦੇ ਨਾਲ ਹੀ ਬਤਿਸਤੁਤਾ ਨੇ 1994, 1998 ਅਤੇ 2002 ਵਿਸ਼ਵ ਕੱਪ ਵਿੱਚ ਗੋਲ ਕੀਤੇ। ਮੇਸੀ ਫੁੱਟਬਾਲ ਇਤਿਹਾਸ ਦਾ ਪੰਜਵਾਂ ਖਿਡਾਰੀ ਹੈ ਜਿਸ ਨੇ ਚਾਰ ਵੱਖ-ਵੱਖ ਵਿਸ਼ਵ ਕੱਪਾਂ ਵਿੱਚ ਗੋਲ ਕੀਤੇ ਹਨ। ਇੰਨਾ ਹੀ ਨਹੀਂ ਮੈਸੀ ਨੇ ਕ੍ਰਿਸਟੀਆਨੋ ਰੋਨਾਲਡੋ ਦੇ ਇੱਕ ਹੋਰ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਉਸ ਨੇ ਵਿਸ਼ਵ ਕੱਪ ਵਿੱਚ ਆਪਣਾ ਸੱਤਵਾਂ ਗੋਲ ਕੀਤਾ। ਰੋਨਾਲਡੋ ਦੇ ਬਰਾਬਰ ਗੋਲ ਹਨ।
ਇਹ ਵੀ ਪੜੋ:- India vs New Zealand: ਨਿਊਜ਼ੀਲੈਂਡ ਨੇ ਭਾਰਤ ਨੂੰ ਦਿੱਤਾ 161 ਦੌੜਾਂ ਦਾ ਟੀਚਾ, 5 ਓਵਰਾਂ ਬਾਅਦ ਸਕੋਰ 50/3