ਹੈਦਰਾਬਾਦ : ਅਜਿਹਾ ਕਿਹਾ ਜਾਂਦਾ ਹੈ ਕਿ ਸਮਾਂ ਸਭ ਕੁਝ ਭੁੱਲਾ ਦਿੰਦਾ ਹੈ, ਪਰ ਓਲੰਪਿਕ ਦੀ ਚਾਂਦੀ ਤਗਮਾ ਜੇਤੂ ਮੀਰਾਬਾਈ ਦਾ ਜ਼ਖਮ ਸਮੇਂ ਦੇ ਨਾਲ ਡੂੰਘਾ ਹੁੰਦਾ ਗਿਆ।ਇਸ ਵੇਲੇ, 7 ਅਗਸਤ 2016 ਦਾ ਦਿਨ ਰੀਓ ਓਲੰਪਿਕਸ, ਮੀਰਾਬਾਈ ਲਈ ਕਿਸੇ ਮਾੜੇ ਸੁਪਨੇ ਤੋਂ ਘੱਟ ਨਹੀਂ ਸੀ। ਮੀਰਾ ਉਸ ਦਿਨ ਆਪਣਾ ਪ੍ਰੋਗਰਾਮ ਪੂਰਾ ਨਹੀਂ ਕਰ ਸਕੀ। ਮੀਰਾਬਾਈ 12 ਵੇਟਲਿਫਟਰਾਂ ਦੀ ਸੂਚੀ 'ਚ ਦੂਜੀ ਖਿਡਾਰੀ ਬਣ ਗਈ ਜੋ ਕਲੀਨ ਤੇ ਜ਼ਰਕ ਵੇਟ ਚੁੱਕਣ ਦੀ ਇੱਕ ਵੀ ਸਫਲ ਕੋਸ਼ਿਸ਼ ਕਰਨ ਵਿੱਚ ਨਾਕਾਮਯਾਬ ਰਹੀ। ਜਦੋਂ ਕਿ ਮੀਰਾਬਾਈ ਚਾਨੂੰ ਨੂੰ ਕਲੀਨ ਤੇ ਜ਼ਰਕ ਵੇਟ ਚੁੱਕਣਦੀ ਯੂਐਸਪੀ ਮੰਨਿਆ ਜਾਂਦਾ ਸੀ।
ਦੇਸ਼ ਦੀ ਜਨਤਾ ਵੇਟਲਿਫਟਿੰਗ ਦੇ ਮੈਟ 'ਤੇ ਮਿਲੀ ਇਸ ਹਾਰ ਨੂੰ ਸਮੇਂ ਦੇ ਨਾਲ ਭੁੱਲ ਗਈ, ਪਰ ਮੀਰਾਬਾਈ ਨੇ ਖ਼ੁਦ ਨੂੰ ਮੁਆਫ ਨਹੀਂ ਕੀਤਾ ਤੇ ਉਸ ਦਿਨ ਮਿਲੀ ਹਾਰ ਮਗਰੋਂ ਉਸ ਨੇ ਖ਼ੁਦ ਨਾਲ ਵਾਅਦਾ ਕੀਤਾ ਕਿ, ਟੋਕਿਓ ਉਲੰਪਿਕ 'ਚ ਦੇਸ਼ ਦੇ ਖਾਤੇ ਇੱਕ ਮੈਡਲ ਉਸ ਦੇ ਨਾਂਅ ਦਾ ਜ਼ਰੂਰ ਹੋਵੇਗਾ।
ਮੀਰਾਬਾਈ ਨੇ ਉਨ੍ਹਾਂ ਦਿਨਾਂ ਨੂੰ ਯਾਦ ਕਰਦਿਆਂ ਕਿਹਾ ...
" ਰਿਓ ਮੇਰਾ ਪਹਿਲਾ ਉਲੰਪਿਕ ਸੀ, ਮੈਂ ਬਹੁਤ ਮਿਹਨਤ ਕੀਤੀ ਸੀ, ਮੈਨੂੰ ਪਤਾ ਸੀ ਕਿ ਉਸ ਉਲੰਪਿਕ ਵਿੱਚ ਮੇਰਾ ਮੈਡਲ ਦਾ ਚਾਂਸ ਸੀ। ਮੈਂ ਰਿਓ ਦੇ ਲਈ ਟ੍ਰਾਇਲ ਵਿੱਚ ਜੋ ਵੇਟ ਚੁੱਕਿਆ ਸੀ, ਉਹੀ ਵੇਟ ਜੇਕਰ ਮੈਂ ਉਲੰਪਿਕ ਦੇ ਸਮੇਂ ਚੁੱਕ ਲੈਂਦੀ ਤਾਂ ਮੇਰਾ ਸਿਲਵਰ ਮੈਡਲ ਪੱਕਾ ਹੋ ਜਾਂਦਾ, ਪਰ ਉਸ ਦਿਨ ਮੇਰੀ ਕਿਸਮਤ ਮੇਰੇ ਨਾਲ ਨਹੀਂ ਸੀ, ਨਾਂ ਹੀ ਉਹ ਦਿਨ ਮੇਰਾ ਸੀ, ਇਸ ਲਈ ਮੈਡਲ ਨਹੀਂ ਆਇਆ। "
ਮੀਰਾਬਾਈ ਚਾਨੂੰ ਦੇ ਇੰਟਰਵਿਊ ਦੀਆਂ ਕੁੱਝ ਖ਼ਾਸ ਗੱਲਾਂ
ਭਾਰਤੀ ਵੇਟਲਿਫਟਰ ਮੀਰਾਬਾਈ ਚਾਨੂ ਨੇ ਟੋਕੀਓ ਓਲੰਪਿਕਸ ਵਿੱਚ ਭਾਰਤ ਨੂੰ ਪਹਿਲਾ ਮੈਡਲ ਦਿਵਾਇਆ ਹੈ। ਚਾਨੂੰ ਓਲੰਪਿਕ ਵਿੱਚ ਵੇਟਲਿਫਟਿੰਗ ਵਿੱਚ ਚਾਂਦੀ ਦਾ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਐਥਲੀਟ ਹੈ। ਉਸ ਨੇ ਇਹ ਮੈਡਲ 49 ਕਿਲੋ ਭਾਰ ਵਿੱਚ ਜਿੱਤਿਆ ਹੈ। ਇਸ ਸ਼੍ਰੇਣੀ ਵਿੱਚ, ਚੀਨ ਦੇ ਹੂ ਝੂਈ ਨੇ ਸੋਨ ਤਮਗਾ ਅਤੇ ਇੰਡੋਨੇਸ਼ੀਆ ਦੀ ਵਿੰਡੀ ਆਸ ਨੇ ਕਾਂਸੀ ਦਾ ਮੈਡਲ ਜਿੱਤਿਆ। ਮੀਰਾਬਾਈ ਚਾਨੂੰ ਨੇ ਕੁਲ 202 ਕਿੱਲੋ ਭਾਰ ਚੁੱਕ ਕੇ ਭਾਰਤ ਲਈ ਸਿਲਵਰ ਮੈਡਲ ਜਿੱਤਿਆ।
ਸਵਾਲ : ਉਲੰਪਿਕ ਸਿਲਵਰ ਮੈਡਲ ਲੈ ਕੇ ਤੁਸੀਂ ਭਾਰਤ ਆਏ ਹੋ , ਤੁਹਾਡੇ ਲਈ ਇਹ ਕਿੰਨਾ ਕੁ ਵੱਖਰਾ ਅਨੁਭਵ ਹੈ?
ਜਵਾਬ : ਮੈਨੂੰ ਬੇਹਦ ਖੁਸ਼ੀ ਹੈ, ਬਹੁਤ ਸਾਰਾ ਪਿਆਰ ਮਿਲਿਆ, ਜਦੋਂ ਤੋਂ ਭਾਰਤ ਆਈ ਹਾਂ ਪੂਰੇ ਭਾਰਤ ਤੋਂ ਪਿਆਰ ਮਿਲ ਰਿਹਾ ਹੈ ਜਿਸ ਨੂੰ ਕਿ ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ।
ਸਵਾਲ : ਕੀ ਤੁਸੀਂ ਪਿੱਜ਼ਾ ਖਾਧਾ ?
ਜਵਾਬ : ਹਾਂ, ਮੈਂ ਖਾਧਾ, ਜਦੋਂ ਤੋਂ ਭਾਰਤ ਪਰਤੀ ਹਾਂ, ਪਿੱਜ਼ਾ ਹੀ ਖਾ ਰਹੀ ਹਾਂ, ਇਨ੍ਹਾਂ ਖਾ ਲਿਆ ਹੈ ਕਿ ਹੁਣ ਮੈਨੂੰ ਡਰ ਹੈ ਕਿ ਇਹ ਜ਼ਿਆਦਾ ਹੋ ਗਿਆ ਹੈ।
ਸਵਾਲ : ਰਿਓ ਉਲੰਪਿਕ ਦੀ ਹਾਰ ਤੋਂ ਬਾਅਦ ਖ਼ੁਦ ਨੂੰ ਕਿਵੇਂ ਸਾਂਭਿਆ ?
ਜਵਾਬ : " ਰਿਓ ਮੇਰਾ ਪਹਿਲਾ ਉਲੰਪਿਕ ਸੀ, ਮੈਂ ਬਹੁਤ ਮਿਹਨਤ ਕੀਤੀ ਸੀ, ਮੈਨੂੰ ਪਤਾ ਸੀ ਕਿ ਉਸ ਉਲੰਪਿਕ ਵਿੱਚ ਮੇਰਾ ਮੈਡਲ ਦਾ ਚਾਂਸ ਸੀ। ਮੈਂ ਰਿਓ ਦੇ ਲਈ ਟ੍ਰਾਇਲ ਵਿੱਚ ਜੋ ਵੇਟ ਚੁੱਕਿਆ ਸੀ, ਉਹੀ ਵੇਟ ਜੇਕਰ ਮੈਂ ਉਲੰਪਿਕ ਦੇ ਸਮੇਂ ਚੁੱਕ ਲੈਂਦੀ ਤਾਂ ਮੇਰਾ ਸਿਲਵਰ ਮੈਡਲ ਪੱਕਾ ਹੋ ਜਾਂਦਾ, ਪਰ ਉਸ ਦਿਨ ਮੇਰੀ ਕਿਸਮਤ ਮੇਰੇ ਨਾਲ ਨਹੀਂ ਸੀ, ਨਾਂ ਹੀ ਉਹ ਦਿਨ ਮੇਰਾ ਸੀ, ਇਸ ਲਈ ਮੈਡਲ ਨਹੀਂ ਆਇਆ। "
" ਮੈਡਲ ਨਾਂ ਆਉਣ ਕਾਰਨ ਮੈਂ ਬੇਹਦ ਦੁਖੀ ਸੀ, ਮੈਂ ਕਈ ਦਿਨਾਂ ਤੱਕ ਕੁੱਝ ਨਹੀਂ ਖਾਧਾ, ਕਿਉਂਕਿ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਆਖਿਰ ਇਨ੍ਹੀਂ ਮਿਹਨਤ ਮਗਰੋਂ ਵੀ ਮੇਰੇ ਨਾਲ ਇਹ ਕੀ ਹੋ ਰਿਹਾ ਹੈ। ਮੇਰੇ ਕੋਚ ਨੇ ਤੇ ਮੇਰੇ ਪਰਿਵਾਰ ਨੇ ਮੈਨੂੰ ਸਮਝਾਇਆ, ਉਦੋਂ ਮੈਂ ਖ਼ੁਦ ਨਾਲ ਵਾਅਦਾ ਕੀਤਾ ਕਿ ਮੈਂ ਸਖ਼ਤ ਮਿਹਨਤ ਕਰਾਂਗੀ। ਮੈਂ ਟੋਕਿਓ ਵਿੱਚ ਮੈਡਲ ਜ਼ਰੂਰ ਲਿਆਵਾਂਗੀ। ਮੈਂ ਆਪਣੀ ਟ੍ਰੇਨਿੰਗ ਤੇ ਤਕਨੀਕ ਵਿੱਚ ਬਦਲਾਅ ਕੀਤੇ। ਜਿਸ ਤੋਂ ਬਾਅਦ ਮੈਂ ਚੰਗੀ ਫਲੋ ਵਿੱਚ ਆ ਗਈ ਸੀ, ਜੋ ਮੈਂ ਉਲੰਪਿਕ ਵਿੱਚ ਨਹੀਂ ਕਰ ਸਕੀ ਉਹ ਮੈਂ ਵਰਲਡ ਚੈਂਪਿਅਨਸ਼ਿਪ ਵਿੱਚ ਕਰ ਸਕੀ। "
ਸਵਾਲ : ਟ੍ਰੇਨਿੰਗ ਦੌਰਾਨ ਹੋਈ ਇੰਜ਼ਰੀ ਦੌਰਾਨ ਤੁਸੀਂ ਖ਼ੁਦ ਨੂੰ ਕਿਵੇਂ ਸਾਂਭਿਆ ?
ਜਵਾਬ : ਮੈਂ ਦੋ ਮਹੀਨਿਆਂ ਲਈ ਟ੍ਰੇਨਿੰਗ ਨਹੀਂ ਲਈ, ਮੈਨੂੰ ਬਹੁਤ ਲੰਮਾ ਆਰਾਮ ਮਿਲਿਆ ਅਤੇ ਵੇਟਲਿਫਟਿੰਗ ਇੱਕ ਅਜਿਹੀ ਖੇਡ ਹੈ ਜੋ ਤੁਸੀਂ ਲਗਾਤਾਰ ਸਿਖਲਾਈ ਦਿੱਤੇ ਬਿਨਾਂ ਕੁੱਝ ਨਹੀਂ ਕਰ ਸਕਦੇ। ਇਹ ਇੰਨਾ ਫਰਕ ਪਾਉਂਦਾ ਹੈ ਕਿ ਜੇ ਤੁਸੀਂ ਇੱਕ ਦਿਨ ਲਈ ਟ੍ਰੇਨਿੰਗ ਨਹੀਂ ਲੈਂਦੇ, ਤਾਂ ਤੁਸੀਂ ਖੇਡ 'ਚ ਇੱਕ ਹਫਤਾ ਪਿੱਛੇ ਹੋ ਜਾਵੋਗੇ। ਇਹ ਬਹੁਤ ਮੁਸ਼ਕਲ ਸੀ, 2 ਮਹੀਨਿਆਂ ਲਈ ਵਜ਼ਨ ਦੀ ਸਿਖਲਾਈ ਤੋਂ ਦੂਰ ਰਹਿਣਾ, ਮੇਰਾ ਸਰੀਰ ਸਖ਼ਤ ਹੋ ਗਿਆ ਸੀ, ਉਸ ਸਮੇਂ ਮੈਂ ਪਟਿਆਲੇ ਵਿੱਚ ਸੀ, ਇਸ ਲਈ ਮੈਂ ਆਪਣੀ ਟ੍ਰੇਨਿੰਗ ਸ਼ੁਰੂ ਕਰਨ ਦੀ ਬੇਨਤੀ ਕੀਤੀ ਸੀ, ਇਸ ਲਈ ਸਾਨੂੰ ਦੋ ਮਹੀਨਿਆਂ ਬਾਅਦ ਇੱਕ ਮੌਕਾ ਮਿਲਿਆ। ਅਚਾਨਕ ਟ੍ਰੇਨਿੰਗ ਸ਼ੁਰੂ ਕਰਨ ਦੇ ਕਾਰਨ, ਮੈਂ ਨਹੀਂ ਕਰ ਪਾ ਰਹੀ ਸੀ, ਜਦੋਂ ਕਿ ਓਲੰਪਿਕ ਏਸ਼ੀਅਨ ਕੁਆਲੀਫਾਇਰ ਨੇੜੇ ਸੀ, ਉਹ ਸਮਾਂ ਮੇਰੇ ਲਈ ਬੇਹਦ ਮੁਸ਼ਕਲ ਸੀ।
ਸਵਾਲ : ਓਲੰਪਿਕ ਮੈਡਲ ਆ ਗਿਆ ਹੈ ... ਹੁਣ ਤੁਹਾਡੀ ਅਗਲੀ ਯੋਜਨਾ ਕੀ ਹੈ?
ਜਵਾਬ : ਫਿਲਹਾਲ ਰਾਸ਼ਟਰਮੰਡਲ ਖੇਡਾਂ, ਏਸ਼ੀਅਨ ਖੇਡਾਂ ਹਨ, ਫਿਰ ਮੈਂ ਪੈਰਿਸ ਲਈ ਸਖ਼ਤ ਮਿਹਨਤ ਕਰਾਂਗੀ, ਹੁਣ ਮੈਨੂੰ ਸਿਲਵਰ ਮੈਡਲ ਮਿਲਿਆ ਹੈ, ਮੈਂ ਇਸ ਨੂੰ ਪੈਰਿਸ ਵਿੱਚ ਗੋਲਡ ਵਿੱਚ ਤਬਦੀਲ ਕਰਾਂਗੀ।
ਇਹ ਵੀ ਪੜ੍ਹੋ : Tokyo Olympics 2020: ਭਾਰਤ ਇੱਕ ਹੋਰ ਤਗਮੇ ਤੈਅ, ਪੀਵੀ ਸਿੰਧੂ ਸੈਮੀਫਾਈਨਲ 'ਚ ਪਹੁੰਚੀ