ਬਰਮਿੰਘਮ: ਰਾਸ਼ਟਰਮੰਡਲ ਖੇਡਾਂ 2022 ਦੇ 8ਵੇਂ ਦਿਨ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਦੀਪਕ ਪੂਨੀਆ ਨੇ ਕੁਸ਼ਤੀ ਵਿੱਚ ਸੋਨ ਤਮਗਾ ਜਿੱਤਿਆ। ਇਸ ਦੇ ਨਾਲ ਹੀ ਅੰਸ਼ੂ ਮਲਿਕ ਨੇ ਚਾਂਦੀ ਦਾ ਤਗਮਾ ਜਿੱਤਿਆ।
ਦਿਵਿਆ ਕਾਕਰਾਨ ਅਤੇ ਮੋਹਿਤ ਗਰੇਵਾਲ ਨੇ ਕਾਂਸੀ ਦਾ ਤਗਮਾ ਜਿੱਤਿਆ। ਸ਼ੁੱਕਰਵਾਰ ਨੂੰ ਭਾਰਤ ਨੇ ਕੁਸ਼ਤੀ ਵਿੱਚ ਕੁੱਲ 6 ਤਗਮੇ ਜਿੱਤੇ। ਰਾਸ਼ਟਰਮੰਡਲ ਖੇਡਾਂ 2018 ਦੀ ਕਾਂਸੀ ਤਮਗਾ ਜੇਤੂ ਦਿਵਿਆ ਕਾਕਰਾਨ ਵੀ ਬਰਮਿੰਘਮ ਤੋਂ ਖਾਲੀ ਹੱਥ ਨਹੀਂ ਪਰਤੇਗੀ। ਉਸਨੇ ਫ੍ਰੀਸਟਾਈਲ 68 ਕਿਲੋਗ੍ਰਾਮ ਵਰਗ ਵਿੱਚ ਟੋਂਗਾ ਦੀ ਲਿਲੀ ਕਾਕਰ ਨੂੰ 2-0 ਨਾਲ ਹਰਾਇਆ। ਉਸ ਨੇ ਇਹ ਮੈਚ ਸਿਰਫ਼ 30 ਸਕਿੰਟਾਂ ਵਿੱਚ ਜਿੱਤ ਲਿਆ। ਦਿਵਿਆ ਨੇ ਏਸ਼ਿਆਈ ਖੇਡਾਂ (2018) ਵਿੱਚ ਵੀ ਕਾਂਸੀ ਦਾ ਤਗ਼ਮਾ ਜਿੱਤਿਆ ਸੀ।
ਭਾਰਤੀ ਪਹਿਲਵਾਨ ਮੋਹਿਤ ਗਰੇਵਾਲ ਨੇ ਫ੍ਰੀਸਟਾਈਲ 125 ਕਿਲੋਗ੍ਰਾਮ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਉਸ ਨੇ ਜਮਾਇਕਾ ਦੇ ਐਰੋਨ ਜਾਨਸਨ ਨੂੰ 6-0 ਨਾਲ ਹਰਾਇਆ। ਕੁਸ਼ਤੀ ਵਿੱਚ ਭਾਰਤ ਦਾ ਇਹ ਛੇਵਾਂ ਤਗ਼ਮਾ ਹੈ। ਸ਼ੁੱਕਰਵਾਰ ਨੂੰ ਛੇ ਪਹਿਲਵਾਨ ਮੈਦਾਨ 'ਚ ਉਤਰੇ ਅਤੇ ਸਾਰਿਆਂ ਨੇ ਦੇਸ਼ ਨੂੰ ਮੈਡਲ ਦਿਵਾਏ। ਇਸ ਤਰ੍ਹਾਂ ਭਾਰਤ ਦੇ ਮੈਡਲਾਂ ਦੀ ਗਿਣਤੀ 26 ਹੋ ਗਈ ਹੈ।
ਇਹ ਵੀ ਪੜ੍ਹੋ: CWG 2022: ਦੀਪਕ ਨੇ ਵੀ ਦਿਖਾਈ ਆਪਣਾ ਜਲਵਾ, ਪਾਕਿਸਤਾਨੀ ਪਹਿਲਵਾਨ ਨੂੰ ਹਰਾ ਕੇ ਜਿੱਤਿਆ ਸੋਨਾ