ਬਰਮਿੰਘਮ: ਪੁਰਸ਼ ਟੀਮ (ਚਾਰ ਖਿਡਾਰੀ) ਲਾਅਨ ਬਾਲ 'ਤੇ ਫਾਈਨਲ ਵਿੱਚ ਉੱਤਰੀ ਆਇਰਲੈਂਡ ਤੋਂ ਹਾਰ ਗਈ ਹੈ। ਇਸ ਨਾਲ ਭਾਰਤੀ ਟੀਮ ਨੂੰ ਚਾਂਦੀ ਦੇ ਤਗਮੇ ਨਾਲ ਹੀ ਸਬਰ ਕਰਨਾ ਪਿਆ ਹੈ। 14ਵੇਂ ਅੰਤ ਤੋਂ ਬਾਅਦ ਭਾਰਤੀ ਟੀਮ ਇਹ ਮੈਚ 18-5 ਨਾਲ ਹਾਰ ਗਈ। ਸੁਨੀਲ ਬਹਾਦਰ, ਨਵਨੀਤ ਸਿੰਘ, ਚੰਦਨ ਕੁਮਾਰ ਸਿੰਘ ਅਤੇ ਦਿਨੇਸ਼ ਕੁਮਾਰ ਦੀ ਜੋੜੀ ਨੇ ਭਾਰਤ ਲਈ ਕਮਾਲ ਕਰ ਦਿੱਤਾ ਹੈ।
ਇਸ ਦੇ ਨਾਲ ਹੀ ਟੇਬਲ ਟੈਨਿਸ ਵਿੱਚ ਸ਼ਰਤ ਕਮਲ ਅਤੇ ਸ਼੍ਰੀਜਾ ਅਕੁਲਾ ਦੀ ਜੋੜੀ ਫਾਈਨਲ ਵਿੱਚ ਪਹੁੰਚ ਗਈ ਹੈ। ਭਾਰਤੀ ਜੋੜੀ ਨੇ ਸੈਮੀਫਾਈਨਲ ਮੁਕਾਬਲੇ 'ਚ ਆਸਟ੍ਰੇਲੀਆਈ ਜੋੜੀ ਨੂੰ 11-9, 11-8, 9-11, 12-14, 11-7 ਨਾਲ ਹਰਾ ਕੇ ਘੱਟੋ-ਘੱਟ ਚਾਂਦੀ ਦਾ ਤਗਮਾ ਪੱਕਾ ਕਰ ਲਿਆ।
-
Historic 🥈 for 🇮🇳's Men's Fours Team 🤩
— SAI Media (@Media_SAI) August 6, 2022 " class="align-text-top noRightClick twitterSection" data="
Team India wins 🥈in the final of #LawnBowls Men's Team event - Sunil, Navneet, Chandan & Dinesh vs Northern Ireland
Great Work Team👍
Let's #Cheer4India 🇮🇳#India4CWG2022 pic.twitter.com/2EpK1P9FM3
">Historic 🥈 for 🇮🇳's Men's Fours Team 🤩
— SAI Media (@Media_SAI) August 6, 2022
Team India wins 🥈in the final of #LawnBowls Men's Team event - Sunil, Navneet, Chandan & Dinesh vs Northern Ireland
Great Work Team👍
Let's #Cheer4India 🇮🇳#India4CWG2022 pic.twitter.com/2EpK1P9FM3Historic 🥈 for 🇮🇳's Men's Fours Team 🤩
— SAI Media (@Media_SAI) August 6, 2022
Team India wins 🥈in the final of #LawnBowls Men's Team event - Sunil, Navneet, Chandan & Dinesh vs Northern Ireland
Great Work Team👍
Let's #Cheer4India 🇮🇳#India4CWG2022 pic.twitter.com/2EpK1P9FM3
ਭਾਰਤ ਦੇ ਮੈਡਲ ਵਿਜੇਤਾ
9 ਗੋਲਡ: ਮੀਰਾਬਾਈ ਚਾਨੂ, ਜੇਰੇਮੀ ਲਾਲਰਿਨੁੰਗਾ, ਅੰਚਿਤਾ ਸ਼ੂਲੀ, ਮਹਿਲਾ ਲਾਅਨ ਬਾਲ ਟੀਮ, ਟੇਬਲ ਟੈਨਿਸ ਪੁਰਸ਼ ਟੀਮ, ਸੁਧੀਰ (ਪਾਵਰ ਲਿਫਟਿੰਗ), ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਦੀਪਕ ਪੂਨੀਆ।
9 ਸਿਲਵਰ: ਸੰਕੇਤ ਸਰਗਾਰੀ, ਬਿੰਦਿਆਰਾਣੀ ਦੇਵੀ, ਸੁਸ਼ੀਲਾ ਥਾਕੁਰ, ਭਾਰਤੀ ਬੈਡਮਿੰਟਨ ਟੀਮ, ਤੁਲਿਕਾ ਮਾਨ, ਮੁਰਲੀ ਸ਼੍ਰੀਸ਼ੰਕਰ, ਅੰਸ਼ੂ ਮਲਿਕ ਅਤੇ ਪ੍ਰਿਅੰਕਾ।
9 ਕਾਂਸੀ: ਗੁਰੂਰਾਜਾ ਪੁਜਾਰੀ, ਵਿਜੇ ਕੁਮਾਰ ਯਾਦਵ, ਹਰਜਿੰਦਰ ਕੌਰ, ਲਵਪ੍ਰੀਤ ਸਿੰਘ, ਸੌਰਵ ਘੋਸ਼ਾਲ, ਗੁਰਦੀਪ ਸਿੰਘ, ਤੇਜਸਵਿਨ ਸ਼ੰਕਰ, ਦਿਵਿਆ ਕਾਕਰਾਨ ਅਤੇ ਮੋਹਿਤ ਗਰੇਵਾਲ।
ਇਹ ਵੀ ਪੜੋ:- CWG 2022: ਅਮਿਤ ਪੰਘਾਲ ਤੇ ਨੀਤੂ ਨੇ ਫਾਈਨਲ 'ਚ ਬਣਾਈ ਥਾਂ