ਨਵੀਂ ਦਿੱਲੀ: ਵਨਡੇ ਵਿਸ਼ਵ ਕੱਪ 2023 ਦੀ ਮੇਜ਼ਬਾਨੀ ਇਸ ਸਾਲ ਦੇ ਅੰਤ ਵਿੱਚ ਭਾਰਤ ਵਿੱਚ ਹੋਣੀ ਹੈ। ਇਸ ਕਾਰਨ ਸਾਰੇ ਕ੍ਰਿਕਟ ਪ੍ਰਸ਼ੰਸਕ ਇਸ ਮੈਗਾ ਈਵੈਂਟ ਦੇ ਸ਼ਡਿਊਲ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹੁਣ ਪ੍ਰਸ਼ੰਸਕਾਂ ਦਾ ਇਹ ਇੰਤਜ਼ਾਰ ਜਲਦੀ ਹੀ ਖਤਮ ਹੋਣ ਜਾ ਰਿਹਾ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਬੀਸੀਸੀਆਈ ਅਤੇ ਆਈਸੀਸੀ ਅਗਲੇ ਹਫ਼ਤੇ ਮੁੰਬਈ ਵਿੱਚ ਇੱਕ ਈਵੈਂਟ ਕਰਵਾਉਣ ਜਾ ਰਹੇ ਹਨ। ਇਸ ਪ੍ਰੋਗਰਾਮ ਵਿੱਚ ਵਿਸ਼ਵ ਕੱਪ 2023 ਦੇ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ। ਇਹ ਜਾਣਕਾਰੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਟਵੀਟ ਤੋਂ ਸਾਹਮਣੇ ਆਈ ਹੈ।
-
BCCI & ICC is set to conduct an event in Mumbai to announce the schedule of World Cup 2023 next week. [Cricbuzz] pic.twitter.com/kgJH7UCk69
— Johns. (@CricCrazyJohns) June 21, 2023 " class="align-text-top noRightClick twitterSection" data="
">BCCI & ICC is set to conduct an event in Mumbai to announce the schedule of World Cup 2023 next week. [Cricbuzz] pic.twitter.com/kgJH7UCk69
— Johns. (@CricCrazyJohns) June 21, 2023BCCI & ICC is set to conduct an event in Mumbai to announce the schedule of World Cup 2023 next week. [Cricbuzz] pic.twitter.com/kgJH7UCk69
— Johns. (@CricCrazyJohns) June 21, 2023
WC ਦੇ ਸ਼ਡਿਊਲ ਵਿੱਚ ਦੇਰੀ ਕਿਉਂ ?: ਵਨਡੇ ਵਿਸ਼ਵ ਕੱਪ 2023 ਦਾ ਡਰਾਫਟ ਸ਼ਡਿਊਲ ਬੀਸੀਸੀਆਈ ਨੇ ਬਹੁਤ ਪਹਿਲਾਂ ਆਈਸੀਸੀ ਨੂੰ ਭੇਜਿਆ ਸੀ, ਪਰ ਪੀਸੀਬੀ ਵੱਲੋਂ ਵਿਸ਼ਵ ਕੱਪ ਨੂੰ ਲੈ ਕੇ ਲਗਾਤਾਰ ਇਤਰਾਜ਼ ਉਠਾਏ ਜਾ ਰਹੇ ਹਨ। ਇਸ ਕਾਰਨ ਬੋਰਡ ਅਧਿਕਾਰਤ ਤੌਰ ’ਤੇ ਸ਼ਡਿਊਲ ਦਾ ਐਲਾਨ ਨਹੀਂ ਕਰ ਸਕਿਆ। ਹੁਣ ਅੰਤਿਮ ਸ਼ਡਿਊਲ ਦਾ ਅਧਿਕਾਰਤ ਐਲਾਨ ਅਗਲੇ ਹਫ਼ਤੇ ਤੱਕ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਪਾਕਿਸਤਾਨ ਕ੍ਰਿਕਟ ਬੋਰਡ ਨੇ ਅਜੇ ਤੱਕ ਆਈਸੀਸੀ ਨੂੰ ਸ਼ੈਡਿਊਲ ਬਾਰੇ ਆਪਣੀ ਮਨਜ਼ੂਰੀ ਨਹੀਂ ਭੇਜੀ। ਇਸ ਤੋਂ ਪਹਿਲਾਂ PCB ਦੇ ਚੇਅਰਮੈਨ ਨਜਮ ਸੇਠੀ ਨੇ ਵਿਸ਼ਵ ਕੱਪ 2023 'ਚ ਪਾਕਿਸਤਾਨੀ ਟੀਮ ਦੀ ਸ਼ਮੂਲੀਅਤ 'ਤੇ ਬਿਆਨ ਜਾਰੀ ਕੀਤਾ ਸੀ। ਨਜਮ ਸੇਠੀ ਨੇ ਕਿਹਾ ਸੀ ਕਿ ਉਹ ਪਹਿਲਾਂ ਹੀ ਆਈਸੀਸੀ ਨੂੰ ਸੂਚਿਤ ਕਰ ਚੁੱਕੇ ਹਨ ਕਿ ਅਸੀਂ ਸ਼ਡਿਊਲ ਬਾਰੇ ਕੋਈ ਰਾਏ ਨਹੀਂ ਦੇ ਸਕਦੇ। ਸਾਡੀ ਟੀਮ ਪਾਕਿਸਤਾਨ ਸਰਕਾਰ 'ਤੇ ਨਿਰਭਰ ਹੈ। ਜਿਵੇਂ ਭਾਰਤ ਦੀ ਟੀਮ ਭਾਰਤ ਸਰਕਾਰ ਦੀ ਇਜਾਜ਼ਤ 'ਤੇ ਕਰਦੀ ਹੈ।
-
Wankhede Stadium set to have LED Floodlights with DMX Control ahead of World Cup. pic.twitter.com/P9Ta3l5RHf
— Johns. (@CricCrazyJohns) June 21, 2023 " class="align-text-top noRightClick twitterSection" data="
">Wankhede Stadium set to have LED Floodlights with DMX Control ahead of World Cup. pic.twitter.com/P9Ta3l5RHf
— Johns. (@CricCrazyJohns) June 21, 2023Wankhede Stadium set to have LED Floodlights with DMX Control ahead of World Cup. pic.twitter.com/P9Ta3l5RHf
— Johns. (@CricCrazyJohns) June 21, 2023
- ICC Mens Test rankings: ਜੋਅ ਰੂਟ ਬਣੇ ਟੈਸਟ ਕ੍ਰਿਕਟ 'ਚ ਦੁਨੀਆ ਦੇ ਚੋਟੀ ਦੇ ਬੱਲੇਬਾਜ਼, ਲਾਬੂਸ਼ੇਨ ਤੋਂ ਖੋਹਿਆ ਤਾਜ
- ਪ੍ਰਦਰਸ਼ਨ ਛੱਡ, ਅਖਾੜੇ 'ਚ ਉਤਰੇਗੀ ਵਿਨੇਸ਼ ਫੋਗਾਟ ! ਬੁਡਾਪੇਸਟ ਰੈਂਕਿੰਗ ਸੀਰੀਜ਼ ਲਈ ਵਿਨੇਸ਼ ਨੂੰ ਮਿਲੀ ਹਰੀ ਝੰਡੀ
- Emerging Asian Cup 2023 : ਟੀਮ ਇੰਡੀਆ ਨੇ ਫਾਈਨਲ 'ਚ ਬੰਗਲਾਦੇਸ਼ ਨੂੰ ਹਰਾ ਕੇ ਜਿੱਤਿਆ ਇਹ ਖਿਤਾਬ
-
Chepauk is getting ready for the World Cup 2023.
— Johns. (@CricCrazyJohns) June 21, 2023 " class="align-text-top noRightClick twitterSection" data="
Work on the pitch in progress. pic.twitter.com/jCTQm9lawA
">Chepauk is getting ready for the World Cup 2023.
— Johns. (@CricCrazyJohns) June 21, 2023
Work on the pitch in progress. pic.twitter.com/jCTQm9lawAChepauk is getting ready for the World Cup 2023.
— Johns. (@CricCrazyJohns) June 21, 2023
Work on the pitch in progress. pic.twitter.com/jCTQm9lawA
ਇਸ ਤਰ੍ਹਾਂ ਤਿਆਰ ਕੀਤੇ ਜਾ ਰਹੇ ਸਟੇਡੀਅਮ : ਭਾਰਤੀ ਟੀਮ ਵਨਡੇ ਵਿਸ਼ਵ ਕੱਪ 2023 ਦੀਆਂ ਤਿਆਰੀਆਂ 'ਚ ਰੁੱਝੀ ਹੋਈ ਹੈ। ਇਸ ਦੇ ਨਾਲ ਹੀ ਬੋਰਡ ਵੱਲੋਂ ਸਟੇਡੀਅਮਾਂ ਦੀ ਮੁਰੰਮਤ ਕਰਵਾ ਕੇ ਇਨ੍ਹਾਂ ਨੂੰ ਸਮਾਰਟ ਬਣਾਇਆ ਜਾ ਰਿਹਾ ਹੈ। ਵਿਸ਼ਵ ਕੱਪ ਤੋਂ ਪਹਿਲਾਂ ਵਾਨਖੇੜੇ ਸਟੇਡੀਅਮ 'ਚ DMX ਕੰਟਰੋਲ ਨਾਲ LED ਫਲੱਡ ਲਾਈਟਾਂ ਲਗਾਈਆਂ ਜਾਣਗੀਆਂ। ਇਸ ਦੇ ਨਾਲ ਹੀ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਦੀ ਪਿੱਚ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਇਨ੍ਹਾਂ ਸਟੇਡੀਅਮਾਂ ਦੇ ਨਵੀਨੀਕਰਨ ਦਾ ਕੰਮ ਵਿਸ਼ਵ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਪੂਰਾ ਕਰ ਲਿਆ ਜਾਵੇਗਾ। ਇਹ ਜਾਣਕਾਰੀ ਸੋਸ਼ਲ ਮੀਡੀਆ 'ਤੇ ਵਾਇਰਲ ਟਵੀਟ ਰਾਹੀਂ ਮਿਲੀ ਹੈ।