ਨਵੀਂ ਦਿੱਲੀ : ਧਾਰਾ 370 ਨੂੰ ਹਟਾਉਣ ਤੋਂ ਬਾਅਦ ਕਈ ਨੇਤਾਵਾਂ ਨੇ ਜੰਮੂ ਅਤੇ ਕਸ਼ਮੀਰ ਦੀਆਂ ਔਰਤਾਂ ਬਾਰੇ ਕਈ ਵਿਵਾਦਤ ਬਿਆਨ ਦਿੱਤੇ ਹਨ। ਇਸੇ ਦੌਰਾਨ ਪਹਿਲਵਾਨ ਬਜਰੰਗ ਪੁਨੀਆ ਸ਼ਾਂਤੀ ਦਾ ਸੰਦੇਸ਼ ਲੈ ਕੇ ਆਏ। ਧਾਰਾ 370 ਦੇ ਤਹਿਤ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਮਿਲਦਾ ਸੀ, ਜਿਸ ਨੂੰ ਕੇਂਦਰ ਸਰਕਾਰ ਨੇ ਖ਼ਤਮ ਕਰ ਦਿੱਤਾ ਹੈ।
-
ना कश्मीर में ससुराल चाहिए , । ना ही वहां पर मकान चाहिए , बस कोई फौजी शरीर तिरंगे में लिपटकर न आये , अब ऐसा हिंदुस्तान चाहिए ।
— Bajrang Punia 🇮🇳 (@BajrangPunia) August 9, 2019 " class="align-text-top noRightClick twitterSection" data="
🇮🇳 जय हिंद जय भारत 🇮🇳
">ना कश्मीर में ससुराल चाहिए , । ना ही वहां पर मकान चाहिए , बस कोई फौजी शरीर तिरंगे में लिपटकर न आये , अब ऐसा हिंदुस्तान चाहिए ।
— Bajrang Punia 🇮🇳 (@BajrangPunia) August 9, 2019
🇮🇳 जय हिंद जय भारत 🇮🇳ना कश्मीर में ससुराल चाहिए , । ना ही वहां पर मकान चाहिए , बस कोई फौजी शरीर तिरंगे में लिपटकर न आये , अब ऐसा हिंदुस्तान चाहिए ।
— Bajrang Punia 🇮🇳 (@BajrangPunia) August 9, 2019
🇮🇳 जय हिंद जय भारत 🇮🇳
ਜਾਣਕਾਰੀ ਮੁਤਾਬਕ ਪੁਨੀਆ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ, "ਨਾ ਕਸ਼ਮੀਰ 'ਚ ਸਹੁਰੇ ਚਾਹੀਦੇ, ਨਾ ਹੀ ਉਥੇ ਮਕਾਨ ਚਾਹੀਦਾ, ਬਸ ਕੋਈ ਵੀ ਫ਼ੌਜੀ ਤਿਰੰਗੇ ਵਿੱਚ ਲਿਪਟ ਕੇ ਨਾ ਆਏ, ਹੁਣ ਅਜਿਹਾ ਹਿੰਦੁਸਤਾਨ ਚਾਹੀਦਾ। ਜੈ ਹਿੰਦ ਜੈ ਭਾਰਤ।"
ਪੁਨੀਆ ਦੇ ਇਸ ਟਵੀਟ ਤੋਂ ਇੱਕ ਦਿਨ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸੂਬੇ ਵਿੱਚ ਇੱਕ ਸਭਾ ਦੌਰਾਨ ਕਿਹਾ ਕਿ ਲੋਕ ਕਹਿ ਰਹੇ ਹਨ ਕਿ ਧਾਰਾ 370 ਦੇ ਖ਼ਾਤਮੇ ਨਾਲ ਹੁਣ ਕਸ਼ਮੀਰ ਦੀਆਂ ਔਰਤਾਂ ਨਾਲ ਵਿਆਹ ਕਰਵਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਈਦ ਤੋਂ ਪਹਿਲਾਂ ਕਸ਼ਮੀਰ ਵਿੱਚ ਕਰਫਿਊ 'ਚ ਢਿੱਲ, ਖੁਲ੍ਹੇ ਬਾਜ਼ਾਰ
ਇਸ ਤੋਂ ਪਹਿਲਾਂ, ਉੱਤਰ ਪ੍ਰਦੇਸ਼ ਵਿੱਚ ਭਾਜਪਾ ਵਿਧਾਇਕ ਵਿਕਰਮ ਸਿੰਘ ਸੈਣੀ ਨੇ ਆਪਣੀ ਪਾਰਟੀ ਦੇ ਵਰਕਰਾਂ ਨੂੰ ਕਿਹਾ ਕਿ ਹੁਣ ਕਸ਼ਮੀਰ ਦੀਆਂ ਔਰਤਾਂ ਨਾਲ ਵਿਆਹ ਕਰਵਾਉਣ ਦੇ ਅਧਿਕਾਰ ਦਾ ਲਾਭ ਲੈਣ।