ਨਵੀਂ ਦਿੱਲੀ : ਭਾਰਤ ਦੀ ਸਟਾਰ ਮਹਿਲਾ ਪਹਿਲਵਾਨ ਸਾਖਸ਼ੀ ਮਲਿਕ (65 ਕਿਗ੍ਰਾ) ਨੂੰ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਦੇ ਚੌਥੇ ਦਿਨ ਖੇਡੇ ਗਏ ਸੈਮੀਫ਼ਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਸੈਮੀਫ਼ਾਈਨਲ ਵਿੱਚ ਜਾਪਾਨ ਦੀ ਨਾਓਮੀ ਰੂਇਕੇ ਸਾਖਸ਼ੀ ਮਲਿਕ ਨੂੰ ਹਰਾ ਕਿ ਦੂਸਰੇ ਸਥਾਨ ਉੱਤੇ ਰਹੀ ਅਤੇ ਚਾਂਦੀ ਦੇ ਤਮਗ਼ੇ ਨਾਲ ਸੰਤੁਸ਼ਟ ਹੋਣਾ ਪਿਆ।
ਨਾਲ ਹੀ ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫ਼ੋਗਾਟ ਅਤੇ ਅੰਸ਼ੂ ਮਲਿਕ ਨੇ ਸ਼ੁੱਕਰਵਾਰ ਨੂੰ ਆਪਣੇ ਭਾਰਤ ਵਰਗ ਵਿੱਚ ਤਾਂਬੇ ਦਾ ਤਮਗ਼ਾ ਹਾਸਲ ਕੀਤਾ। ਵਿਨੇਸ਼ ਨੇ 53 ਕਿਗ੍ਰਾ ਭਾਰ ਵਰਗ ਦੇ ਤਾਂਬਾ ਤਮਗ਼ਾ ਮੁਕਾਬਲੇ ਵਿੱਚ ਵਿਅਤਨਾਮ ਦੀ ਥੀ ਲੀ ਕਿਉ ਨੂੰ 10-0 ਨਾਲ ਹਰਾਇਆ। ਉੱਥੇ ਹੀ ਅੰਸ਼ ਨੇ ਉਜ਼ਬੇਕਿਸਤਾਨ ਦੀ ਸੇਵਾਰਾ ਐਸ਼ਮੁਰਾਤੋਵਾ ਨੂੰ ਮਾਤ ਦੇ ਕੇ ਜਿੱਤ ਹਾਸਲ ਕੀਤੀ।
ਇਸ ਤੋਂ ਪਹਿਲਾ ਸਾਖਸ਼ੀ ਸ਼ੁਰੂਆਤੀ ਦੌਰ ਵਿੱਚ ਜਾਪਾਨ ਦੀ ਨਾਓਮੀ ਰੁਇਕੇ ਤੋਂ 1-2 ਨਾਲ ਹਾਰ ਗਈ ਸੀ ਪਰ ਉਨ੍ਹਾਂ ਨੇ ਵਾਪਸੀ ਕਰਦੇ ਹੋਏ 2 ਕਮਜ਼ੋਰ ਵਿਰਧੀਆਂ ਪਸਤ ਕੀਤਾ ਗ਼ੈਰ-ਓਲੰਪਿਕ 65 ਕਿ.ਗ੍ਰਾ ਭਾਰ ਵਰਗ ਦੇ ਫ਼ਾਇਨਲ ਵਿੱਚ ਪਹੁੰਚੀ। ਉਨ੍ਹਾਂ ਨੇ ਕੋਰੀਆ ਦੀ ਓਹਯੰਗ ਹਾ ਉੱਤੇ ਤਕਨੀਕੀ ਸਮਰੱਥਾ ਨਾਲ ਜਿੱਤ ਹਾਸਲ ਕੀਤੀ।
ਉਜ਼ਬੇਕਿਸਤਾਨ ਦੀ ਨਾਬੀਰਾ ਇਸੇਨਬਾਇਵਾ ਵਿਰੁੱਧ ਸੈਮੀਫ਼ਾਈਨਲ ਵਿੱਚ ਵੋ 5-0 ਨਾਲ ਅੱਗੇ ਚੱਲ ਰਹੀ ਸੀ, ਪਰ ਉਸ ਦੀ ਵਿਰੋਧੀ ਨੇ ਲਗਾਤਾਰ 2 ਅੰਕ ਹਾਸਲ ਕਰ ਕੇ ਸਕੋਰ 5-4 ਕਰ ਦਿੱਤਾ। ਪਰ ਉਹ ਇਸ ਮਾਮੂਲੀ ਵਾਧੇ ਨੂੰ ਅੰਤ ਤੱਕ ਕਾਇਣ ਰੱਖ ਕੇ ਜਿੱਤ ਹਾਸਲ ਕਰਨ ਵਿੱਚ ਕਾਮਯਾਬ ਰਹੀ।
ਉੱਥੇ ਹੀ ਇੱਕ ਹੋਰ ਮੈਚ ਵਿੱਚ ਏਸ਼ੀਆਈ ਖੇਡਾਂ ਦੀ ਸੋਨ ਤਮਗ਼ਾ ਜੇਤੂ ਵਿਨੇਸ਼ ਫ਼ੋਗਾਟ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿੱਚ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਮਹਿਲਾਵਾਂ ਦੇ 53 ਕਿ ਗ੍ਰਾ ਵਰਗ ਦੇ ਕੁਆਰਟਰ ਫ਼ਾਇਨਲ ਵਿੱਚ ਆਪਣੇ ਜਾਪਨੀ ਵਿਰੋਧੀ ਮਊ ਮੁਇਦਾ ਤੋਂ ਹਾਰ ਗਈ ਸੀ।
ਵਿਨੇਸ਼ ਨੂੰ ਜਾਪਾਨ ਦੀ ਮਾਉ ਮੁਕਾਇਦਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਲਗਾਤਾਰ ਤੀਸਰੀ ਵਾਰ ਹੈ ਜਦ ਵਿਨੇਸ਼ ਨੂੰ ਮੁਕਾਇਦਾ ਵਿਰੁੱਧ ਹਾਰ ਮਿਲੀ ਹੈ। ਵਿਸ਼ਵ ਚੈਂਪੀਅਨਸ਼ਿਪ ਵਿੱਚ ਵੀ ਮੁਕਾਇਦਾ ਨੇ ਵਿਨੇਸ਼ ਨੂੰ ਚਾਂਦੀ ਤਮਗ਼ੇ ਤੋਂ ਮਹਿਰੂਮ ਕੀਤਾ ਸੀ।