ਹਾਂਗਜ਼ੂ: ਚੀਨ ਵਿੱਚ ਚੱਲ ਰਹੀਆਂ ਏਸ਼ੀਆਈ ਖੇਡਾਂ 2023 (Asian Games 2023 ) ਵਿੱਚ ਭਾਰਤ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ। ਭਾਰਤ ਨੇ ਏਸ਼ੀਅਨ ਖੇਡਾਂ 'ਚ ਤਗਮਿਆਂ ਦਾ ਆਪਣਾ ਰਿਕਾਰਡ ਵੀ ਤੋੜ ਦਿੱਤਾ ਹੈ। ਅੱਜ ਭਾਰਤ ਨੇ ਆਪਣੇ ਕਬੱਡੀ ਫਾਈਨਲ ਵਿੱਚ ਸੋਨ ਤਗਮਾ ਜਿੱਤ ਲਿਆ ਹੈ। ਭਾਰਤੀ ਮਹਿਲਾ ਕਬੱਡੀ ਟੀਮ ਦੂਜੇ ਹਾਫ ਵਿੱਚ ਦੋ ਅੰਕਾਂ ਨਾਲ ਪਿੱਛੇ ਸੀ ਪਰ ਟੀਮ ਨੇ ਸ਼ਾਨਦਾਰ ਵਾਪਸੀ ਕਰਦਿਆਂ ਮੈਚ ਇੱਕ ਅੰਕ ਨਾਲ ਜਿੱਤ ਲਿਆ।
ਇੱਕ ਪੁਆਇੰਟ ਦੇ ਫਰਕ ਨਾਲ ਜਿੱਤਿਆ ਫਸਵਾਂ ਮੁਕਬਲਾ: ਭਾਰਤੀ ਮਹਿਲਾ ਕਬੱਡੀ ਟੀਮ ਨੇ ਫਾਈਨਲ ਵਿੱਚ ਚੀਨ ਨੂੰ ਰੋਮਾਂਚਕ ਮੁਕਾਬਲੇ ਵਿੱਚ 26-25 ਨਾਲ ਹਰਾ ਕੇ ਤੀਜੀ ਵਾਰ ਸੋਨ ਤਗ਼ਮਾ ਜਿੱਤਿਆ। ਚੀਨ ਦੇ ਹਾਂਗਜ਼ੂ ਦੇ ਗੁਆਲੀ ਸਪੋਰਟਸ ਸੈਂਟਰ (Gully Sports Centre) 'ਚ ਸ਼ਨੀਵਾਰ ਨੂੰ ਖੇਡੇ ਗਏ ਬੇਹੱਦ ਰੋਮਾਂਚਕ ਮੈਚ 'ਚ ਭਾਰਤੀ ਟੀਮ ਨੂੰ ਆਲ-ਆਊਟ ਦਾ ਸਾਹਮਣਾ ਕਰਨਾ ਪਿਆ ਪਰ ਇਸ ਦੇ ਬਾਵਜੂਦ ਟੀਮ ਨੇ ਮੁਕਾਬਲੇ 'ਚ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਿਆ ਅਤੇ ਚੀਨੀ ਤਾਈਪੇ ਨੂੰ ਹਰਾਇਆ।
-
🥇🇮🇳 𝐀𝐛𝐬𝐨𝐥𝐮𝐭𝐞 𝐝𝐨𝐦𝐢𝐧𝐚𝐭𝐢𝐨𝐧!
— SAI Media (@Media_SAI) October 7, 2023 " class="align-text-top noRightClick twitterSection" data="
Our Women's Kabaddi team has emerged victorious, defeating the Chinese Taipei team and securing the coveted Gold Medal 🥇🌟
The unparalleled skill, tenacity, and teamwork of the women's team have brought glory to the nation🥳. And… pic.twitter.com/SG9Qq1rZzu
">🥇🇮🇳 𝐀𝐛𝐬𝐨𝐥𝐮𝐭𝐞 𝐝𝐨𝐦𝐢𝐧𝐚𝐭𝐢𝐨𝐧!
— SAI Media (@Media_SAI) October 7, 2023
Our Women's Kabaddi team has emerged victorious, defeating the Chinese Taipei team and securing the coveted Gold Medal 🥇🌟
The unparalleled skill, tenacity, and teamwork of the women's team have brought glory to the nation🥳. And… pic.twitter.com/SG9Qq1rZzu🥇🇮🇳 𝐀𝐛𝐬𝐨𝐥𝐮𝐭𝐞 𝐝𝐨𝐦𝐢𝐧𝐚𝐭𝐢𝐨𝐧!
— SAI Media (@Media_SAI) October 7, 2023
Our Women's Kabaddi team has emerged victorious, defeating the Chinese Taipei team and securing the coveted Gold Medal 🥇🌟
The unparalleled skill, tenacity, and teamwork of the women's team have brought glory to the nation🥳. And… pic.twitter.com/SG9Qq1rZzu
ਤੀਜਾ ਸੋਨ ਤਗ਼ਮਾ: ਏਸ਼ਿਆਈ ਖੇਡਾਂ ਦੇ ਇਤਿਹਾਸ ਵਿੱਚ ਭਾਰਤੀ ਮਹਿਲਾ ਕਬੱਡੀ ਟੀਮ ਦਾ ਇਹ ਤੀਜਾ ਸੋਨ (The third gold medal of the Kabaddi team) ਤਗ਼ਮਾ ਸੀ। ਇਸ ਤੋਂ ਪਹਿਲਾਂ ਭਾਰਤ ਨੇ ਗੁਆਂਗਜ਼ੂ 2010 ਅਤੇ ਇੰਚੀਓਨ 2014 'ਚ ਸੋਨ ਤਗਮੇ ਜਿੱਤੇ ਸਨ, ਜਦਕਿ ਜਕਾਰਤਾ 'ਚ ਹੋਈਆਂ 2018 ਏਸ਼ੀਆਈ ਖੇਡਾਂ 'ਚ ਟੀਮ ਨੂੰ ਈਰਾਨ ਤੋਂ ਹਾਰ ਕੇ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ ਸੀ। ਮੈਚ ਵਿੱਚ ਪੁਸ਼ਪਾ ਰਾਣਾ ਅਤੇ ਪੂਜਾ ਹਥਵਾਲਾ ਨੇ ਭਾਰਤ ਲਈ ਰੇਡ ਦੀ ਸ਼ੁਰੂਆਤ ਕੀਤੀ। ਤੁਹਾਨੂੰ ਦੱਸ ਦੇਈਏ ਕਿ ਪੂਜਾ ਨੇ ਗਰੁੱਪ ਗੇੜ ਵਿੱਚ ਹੋਏ ਮੈਚਾਂ ਵਿੱਚ ਭਾਰਤ ਲਈ ਸਭ ਤੋਂ ਵੱਧ ਅੰਕ ਹਾਸਲ ਕੀਤੇ ਸਨ।
ਭਾਰਤੀ ਕਬੱਡੀ ਟੀਮ ਨੇ ਫਾਈਨਲ ਮੈਚ ਵਿੱਚ ਪੂਜਾ ਦੇ ਰੇਡਾਂ ਦੀ ਬਦੌਲਤ ਬੜ੍ਹਤ ਦੇ ਨਾਲ ਚੰਗੀ ਸ਼ੁਰੂਆਤ ਕੀਤੀ। ਹਾਲਾਂਕਿ ਚੀਨੀ ਤਾਈਪੇ ਨੇ ਵੀ ਭਾਰਤ ਨੂੰ ਮੁਕਾਬਲਾ ਦਿਵਾਇਆ ਅਤੇ ਲਗਾਤਾਰ ਅੰਕ ਬਣਾਏ ਅਤੇ ਦੋਵੇਂ ਟੀਮਾਂ ਅੰਕਾਂ ਦੇ ਮਾਮਲੇ ਵਿੱਚ ਇੱਕ ਦੂਜੇ ਤੋਂ ਪਿੱਛੇ ਚੱਲ ਰਹੀਆਂ ਸਨ। ਫਿਰ 7-6 ਦੇ ਸਕੋਰ 'ਤੇ ਪੂਜਾ ਨੇ ਸੁਪਰ ਰੇਡ ਕੀਤੀ ਅਤੇ 3 ਟੱਚ ਪੁਆਇੰਟ ਅਤੇ ਇਕ ਬੋਨਸ ਹਾਸਲ ਕੀਤਾ, ਜਿਸ ਨਾਲ ਭਾਰਤ ਨੂੰ 5 ਅੰਕਾਂ ਦੀ ਵੱਡੀ ਬੜ੍ਹਤ ਮਿਲੀ। ਬਸ ਇਸ ਸੁਪਰ ਰੇਡ ਨੇ ਮੈਚ ਦਾ ਰੁਖ ਹੀ ਬਦਲ ਦਿੱਤਾ। ਪਹਿਲੇ ਹਾਫ ਦੇ ਅੰਤ ਤੱਕ ਭਾਰਤੀ ਮਹਿਲਾ ਟੀਮ 14-9 ਦੇ ਸਕੋਰ ਨਾਲ 5 ਅੰਕਾਂ ਨਾਲ ਅੱਗੇ ਸੀ।
- Asian Games 2023 Day 14th Updates : ਸੋਨ ਤਗ਼ਮੇ ਲਈ ਭਾਰਤ ਅਤੇ ਅਫ਼ਗਾਨਿਸਤਾਨ ਵਿਚਾਲੇ ਕ੍ਰਿਕਟ ਦਾ ਮੈਚ ਸ਼ੁਰੂ, ਭਾਰਤ ਕਰ ਰਿਹਾ ਗੇਂਦਬਾਜੀ
- World Cup 2023: ਸਾਬਕਾ ਕ੍ਰਿਕਟਰ ਪੰਕਜ ਸਿੰਘ ਨੇ ਟੀਮ ਇੰਡੀਆ ਨੂੰ ਦੱਸਿਆ ਵਿਸ਼ਵ ਕੱਪ ਦੀ ਦਾਅਵੇਦਾਰ, ਕਿਹਾ-ਨੌਜਵਾਨ ਖਿਡਾਰੀ ਟੀਮ ਨੂੰ ਦੇਣਗੇ ਮਜ਼ਬੂਤੀ
- ICC World Cup 2023 : ਭਾਰਤੀ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਕਪਤਾਨ ਰੋਹਿਤ ਸ਼ਰਮਾ ਦੀ ਟੀਮ ਨੂੰ ਮਜ਼ਬੂਤ ਕਰਨ ਵੱਲ ਦਿੱਤਾ ਧਿਆਨ
-
INDIA
— India_AllSports (@India_AllSports) October 7, 2023 " class="align-text-top noRightClick twitterSection" data="
100 medals ✅
25 Gold ✅
India win GOLD medal in Women Kabaddi after beating Chinese Taipei 26-24 in a thrilling Final.
Historic Golden GOLD for India as it gets India 100th medal overall & 25th Gold #AGwithIAS #IndiaAtAsianGames #AsianGames2022 pic.twitter.com/2zp2Nq0rCd
">INDIA
— India_AllSports (@India_AllSports) October 7, 2023
100 medals ✅
25 Gold ✅
India win GOLD medal in Women Kabaddi after beating Chinese Taipei 26-24 in a thrilling Final.
Historic Golden GOLD for India as it gets India 100th medal overall & 25th Gold #AGwithIAS #IndiaAtAsianGames #AsianGames2022 pic.twitter.com/2zp2Nq0rCdINDIA
— India_AllSports (@India_AllSports) October 7, 2023
100 medals ✅
25 Gold ✅
India win GOLD medal in Women Kabaddi after beating Chinese Taipei 26-24 in a thrilling Final.
Historic Golden GOLD for India as it gets India 100th medal overall & 25th Gold #AGwithIAS #IndiaAtAsianGames #AsianGames2022 pic.twitter.com/2zp2Nq0rCd
ਹੌਂਸਲੇ ਨੇ ਦਿਵਾਈ ਜਿੱਤ: ਦੂਜੇ ਹਾਫ 'ਚ ਵੀ ਭਾਰਤ ਅਤੇ ਚੀਨੀ ਤਾਈਪੇ ਵਿਚਾਲੇ ਰੋਮਾਂਚਕ ਮੈਚ ਦੇਖਣ ਨੂੰ ਮਿਲਿਆ। ਇਸ ਦੌਰਾਨ ਭਾਰਤੀ ਟੀਮ ਨੂੰ ਵੀ ਇੱਕ ਆਲ ਆਊਟ ਦਾ ਸਾਹਮਣਾ ਕਰਨਾ ਪਿਆ ਅਤੇ ਉਹ 20-21 ਦੇ ਸਕੋਰ ਨਾਲ ਇੱਕ ਅੰਕ ਪਿੱਛੇ ਸੀ। ਭਾਰਤੀ ਮਹਿਲਾ ਟੀਮ ਨੇ ਲਗਾਤਾਰ ਕੋਸ਼ਿਸ਼ ਕੀਤੀ ਅਤੇ ਅੰਤ ਤੱਕ ਆਪਣੀ ਮਿਹਨਤ ਜਾਰੀ ਰੱਖੀ। ਅਤੇ ਇਹ ਮੈਚ 26-25 ਨਾਲ ਜਿੱਤ ਕੇ ਏਸ਼ਿਆਈ ਖੇਡਾਂ ਦੇ ਕਬੱਡੀ ਮੁਕਾਬਲੇ ਵਿੱਚ ਤੀਜਾ ਸੋਨ ਤਗ਼ਮਾ ਜਿੱਤਿਆ ਹੈ।