ਨਵੀਂ ਦਿੱਲੀ : ਜਾਪਾਨ ਦੀ ਰਾਜਧਾਨੀ ਟੋਕਿਓ ਵਿਖੇ 2020 ਵਿੱਚ ਹੋਣ ਜਾ ਰਹੀਆਂ ਪੈਰਾ ਓਲੰਪਿਕ ਗੇਮਾਂ ਲਈ ਆਉਣ ਵਾਲੇ ਪੈਰਾ-ਓਲੰਪਿਅਨ ਖਿਡਾਰੀਆਂ ਦੀ ਮਦਦ ਲਈ ਪਹੁੰਚਯੋਗ ਸਥਾਨਾਂ ਵਾਸਤੇ ਇੱਕ ਮੋਬਾਈਲ ਐੱਪ ਨੂੰ ਲਾਂਚ ਕੀਤਾ ਗਿਆ ਹੈ। ਐੱਪ ਜਿਸ ਦਾ ਨਾਂਅ 'ਇੰਡੋਟੋਕਿਓ' ਹੈ, ਨੂੰ ਅਰਹਨ ਬਗਾਤੀ, ਭਾਰਤੀ ਪੈਰਾਓਲੰਪਿਕ ਕਮੇਟੀ ਦੇ ਅਵੇਰਨੈੱਸ ਅਤੇ ਇੰਪੈਕਟ ਅੰਬੈਸੇਡਰ ਹਨ, ਦੁਆਰਾ ਜਾਰੀ ਕੀਤਾ ਗਿਆ।
ਬਗਾਤੀ ਦੁਆਰਾ ਕੱਲ੍ਹ ਟੋਕਿਓ 2020 ਗੇਮਾਂ ਦੇ ਸਬੰਧ ਵਿੱਚ ਰੱਖੇ ਇੱਕ ਸਮਾਗਮ ਦੌਰਾਨ ਇਸ ਐੱਪ ਨੂੰ ਜਾਰੀ ਕੀਤਾ ਗਿਆ, ਜਿਸ ਵਿੱਚ ਪੈਰਾ-ਐਥਲੀਟਾਂ ਅਤੇ ਪੁਹੰਚਯੋਗ ਸਥਾਨਾਂ ਬਾਰੇ ਜਾਣਕਾਰੀ ਉਪਲੱਬਧ ਹੈ। ਬਗਾਤੀ ਨੇ ਕਿਹਾ ਕਿ ਸਾਰੇ ਭਾਰਤੀਆਂ ਨੂੰ ਇਹ ਐੱਪਲੀਕੇਸ਼ਨ ਜਰੂਰ ਡਾਉਨਲੋਡ ਕਰਨੀ ਚਾਹੀਦੀ ਹੈ ਅਤੇ ਭਾਰਤੀ ਪੈਰਾਓਲੰਪਿਕ ਐਥਲੀਟਾਂ ਬਾਰੇ ਜਾਣਕਾਰੀ ਲੈਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਧਿਆਨ ਚੰਦ ਦੀ ਜਨਮ ਭੂਮੀ 'ਤੇ ਹਾਕੀ ਖਿਡਾਰੀਆਂ ਦੀ ਕਮੀ
ਬਗਾਤੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 2020 ਪੈਰਾਓਲੰਪਿਕ ਗੇਮਾਂ ਲਈ ਟੋਕਿਓ ਆਉਣ ਵਾਲੇ ਸਾਡੇ ਭਾਰਤੀ ਪੈਰਾਓਲੰਪਿਅਨ ਇਸ ਐੱਪ ਰਾਹੀਂ ਪਹੁੰਚਯੋਗ ਸਥਾਨਾਂ ਬਾਰੇ ਜਾਣਕਾਰੀ ਲੈ ਸਕਦੇ ਹਨ।