ਨਵੀਂ ਦਿੱਲੀ: ਪੰਜ ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਅਤੇ ਚਾਰ ਹੋਰ ਗ੍ਰੈਂਡਮਾਸਟਰ ਕੋਰੋਨਾ ਰਿਲੀਫ ਫੰਡ ਲਈ ਪੈਸਾ ਇਕੱਠਾ ਕਰਨ ਦੀ ਕੋਸ਼ਿਸ਼ ਵਿੱਚ ਵੀਰਵਾਰ ਨੂੰ ਦੂਜੇ ਸ਼ਤਰੰਜ ਖਿਡਾਰੀਆਂ ਨਾਲ ਆਨਲਾਈਨ ਸ਼ਤਰੰਜ ਮੈਚ ਖੇਡੇਣਗੇ।
ਚੇਸ ਡਾਟ ਕਾੱਮ ਬਲਿਟਜ਼ ਧਾਰਕ ਜਾਂ 2000 ਤੋਂ ਘੱਟ ਫਾਈਡ ਰੇਟਿੰਗ ਵਾਲੇ ਖਿਡਾਰੀ 150 ਡਾਲਰ ਦਾਨ ਕਰਕੇ ਆਨੰਦ ਨਾਲ ਖੇਡ ਸਕਦੇ ਹਨ ਜਦੋਂ ਕਿ ਬਾਕੀ ਗ੍ਰੈਂਡਮਾਸਟਰਾਂ ਦੇ ਨਾਲ ਖੇਡਣ ਲਈ $ 25 ਦੇਣੇ ਹੋਣਗੇ।
ਦਾਨਰਾਸ਼ੀ ਪ੍ਰਦਰਸ਼ਨੀ ਮੈਚਾਂ ਦੌਰਾਨ ਵੀ ਸਵੀਕਾਰ ਕੀਤੀ ਜਾਵੇਗੀ। ਮੈਚ ਸ਼ਾਮ 7.30 ਵਜੇ ਤੋਂ ਚੇਜ਼ ਡਾਟ ਕਾਮ 'ਤੇ ਪ੍ਰਸਾਰਿਤ ਕੀਤੇ ਜਾਣਗੇ। ਵੈਬਸਾਈਟ ਨੇ ਕਿਹਾ ਕਿ ਉਹ ਵੀ ਫੰਡ ਦੇ ਸਮਾਨ ਰਕਮ ਕੋਸ਼ ਵਿੱਚ ਦੇਵੇਗੀ।
ਮੈਚ ਵਿੱਚ ਆਨੰਦ ਤੋਂ ਇਲਾਵਾ ਕੋਨੇਰੂ ਹੰਪੀ, ਡੀ ਹਰਿਕਾ, ਨਿਹਾਲ ਸਰੀਨ ਅਤੇ ਪੀ ਰਮੇਸ਼ ਬਾਬੂ ਹਿੱਸਾ ਲੈਣਗੇ। ਇਸ ਤੋਂ ਇਕੱਠੀ ਹੋਣ ਵਾਲੀ ਸਾਰੀ ਰਾਸ਼ੀ ਰੈਡਕਰਾਸ ਇੰਡੀਆ ਅਤੇ ਸ਼ਤਰੰਜ ਫੈਡਰੇਸ਼ਨ ਆਫ ਇੰਡੀਆ ਦੇ ਚੇਕਮੇਟ ਕੋਵਿਡ ਮੁਹਿੰਮ ਨੂੰ ਜਾਵੇਗੀ।
ਆਨੰਦ ਨੇ ਚੇਜ਼ ਡਾਟ ਕਾਮ 'ਤੇ ਜਾਰੀ ਵੀਡੀਓ ਸੰਦੇਸ਼ ਵਿੱਚ ਕਿਹਾ, "ਅਸੀਂ ਜਾਣਦੇ ਹਾਂ ਕਿ ਭਾਰਤ ਕੋਰੋਨਾ ਸੰਕਟ ਨਾਲ ਜੂਝ ਰਿਹਾ ਹੈ। ਇਸ ਸਮੇਂ ਅਸੀਂ ਸਾਰੇ ਕਿਸੇ ਨਾ ਕਿਸੇ ਤਰੀਕੇ ਨਾਲ ਪ੍ਰਭਾਵਿਤ ਹੋਏ ਹਾਂ। ਕੋਈ ਵੀ ਅਜਿਹਾ ਨਹੀਂ ਹੈ ਜਿਸ ਦਾ ਪ੍ਰਭਾਵ ਨਹੀਂ ਹੋਇਆ।"
ਉਨ੍ਹਾਂ ਨੇ ਕਿਹਾ, "ਸਾਨੂੰ ਸਾਰਿਆਂ ਨੂੰ ਕੋਰੋਨਾ ਰਿਲੀਫ ਫੰਡ ਵਿੱਚ ਯੋਗਦਾਨ ਦੇਣਾ ਚਾਹੀਦਾ ਹੈ। ਤੁਸੀਂ ਭਾਰਤ ਦੇ ਸਰਬੋਤਮ ਗ੍ਰੈਂਡਮਾਸਟਰਾਂ ਨਾਲ ਖੇਡ ਸਕਦੇ ਹੋ ਅਤੇ ਚੇਜ਼ ਡਾਟ ਕਾਮ ਨੂੰ ਦਾਨ ਕਰ ਸਕਦੇ ਹੋ। ਇਹ ਸ਼ਤਰੰਜ ਭਾਈਚਾਰੇ ਦਾ ਇੱਕ ਛੋਟਾ ਯੋਗਦਾਨ ਹੈ। ਉਮੀਦ ਹੈ ਕਿ ਤੁਸੀਂ ਹਰ ਕੋਈ ਇਸ ਵਿੱਚ ਹਿੱਸਾ ਲਓਗੇ।"