ਦੋਹਾ : ਐਲੀਸਨ ਫੈਲਿਕਸ ਨੇ ਦੋਹਾ ਵਿੱਚ 4x400 ਮੀਟਰ ਮੁਕਾਬਲੇ ਵਿੱਚ ਆਪਣੀ ਟੀਮ ਨੂੰ ਸੋਨੇ ਦਾ ਤਮਗ਼ਾ ਦਵਾਇਆ ਹੈ। ਇਸ ਸੋਨੇ ਦੇ ਨਾਲ ਫੈਲਿਕਸ ਦੇ ਵਿਸ਼ਵ ਚੈਂਪੀਅਨਸ਼ਿਪ ਵਿੱਚ 12 ਸੋਨ ਤਮਗ਼ੇ ਹੋ ਗਏ ਹਨ ਜੋ ਬੋਲਟ ਤੋਂ ਇੱਕ ਜ਼ਿਆਦਾ ਹੈ।
ਹੋਏ ਕੁੱਲ 12 ਤਮਗ਼ੇ
ਅਮਰੀਕਾ ਨੇ ਐਤਵਾਰ ਨੂੰ 3 ਮਿੰਟ 3:9:34 ਮਾਈਕਰੋ ਸਕਿੰਟ ਦਾ ਸਮਾਂ ਲੈਂਦੇ ਹੋਏ ਵਿਸ਼ਵ ਰਿਕਾਰਡ ਦੇ ਨਾਲ ਸੋਨੇ ਦਾ ਤਮਗ਼ਾ ਆਪਣੇ ਨਾਂਅ ਕੀਤਾ। ਇਸ ਤੋਂ ਪਹਿਲਾਂ ਫੈਲਿਕਸ ਸੋਨੇ ਦੇ ਤਮਗ਼ੇ ਦੇ ਮਾਮਲਿਆਂ ਵਿੱਚ ਬੋਲਟ ਦੇ ਬਰਾਬਰ ਸੀ। ਫੈਲਿਕਸ ਨੇ ਹੁਣ ਵਿਸ਼ਵ ਚੈਂਪੀਅਨਸ਼ਿਪ ਵਿੱਚ 5 ਅਲੱਗ-ਅਲੱਗ ਮੁਕਾਬਲਿਆਂ 200 ਮੀਟਰ, 400 ਮੀਟਰ, 4x100 ਮੀਟਰ ਅਤੇ 4x400 ਮੀਟਰ ਵਿੱਚ ਕੁੱਲ 12 ਤਮਗ਼ੇ ਜਿੱਤੇ ਹਨ।
ਭਾਰਤੀ ਟੀਮ ਫ਼ਾਈਨਲ ਵਿੱਚ
ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੀ 4x400 ਮੀਟਰ ਮਿਕਸਡ ਰਿਲੇਅ ਵਿੱਚ ਭਾਰਤੀ ਟੀਮ ਫ਼ਾਈਨਲ ਵਿੱਚ ਪਹੁੰਚ ਕੇ 7ਵੇਂ ਸਥਾਨ ਉੱਤੇ ਰਹੀ। ਇਸ ਦੇ ਬਾਵਜਦ ਟੋਕਿਓ ਓਲੰਪਿਕ ਦਾ ਟਿਕਟ ਹਾਸਲ ਕਰਨ ਵਿੱਚ ਕਾਮਯਾਬ ਰਹੀ। ਇਸ ਮੁਕਾਬਲੇ ਨੂੰ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਪਹਿਲੀ ਵਾਰ ਸ਼ਾਮਿਲ ਕੀਤਾ ਗਿਆ ਸੀ।
ਫ਼ਾਈਨਲ ਵਿੱਚ ਮੁਹੰਮਦ ਅਨਸ ਵੇਲੁਵਾ ਵਿਸਮਿਆ, ਜਿਸਨਾ ਮੈਥਿਊ ਅਤੇ ਨਿਰਮਲ ਟਾਮ ਨੇ 3:15:77 ਸਕਿੰਟ ਦਾ ਸਮਾਂ ਲਿਆ।
COA ਚੀਫ਼ ਵਿਨੋਦ ਰਾਏ: ਇੱਕ ਸ਼ਰਤ 'ਤੇ ਪਾਕਿਸਤਾਨ ਦੇ ਨਾਲ ਖ਼ੇਡ ਸਕਦੇ ਹਾਂ