ਨਵੀਂ ਦਿੱਲੀ: ਤਾਮਿਲਨਾਡੂ ਦੇ ਅਭਿਸ਼ੇਕ ਨੇ ਅਜੈ ਰਸਤੋਗੀ ਮੈਮੋਰੀਅਲ ਆਲ ਇੰਡੀਆ ਓਪਨ ਸਨੂਕਰ ਚੈਂਪੀਅਨਸ਼ਿਪ 2020 'ਚ ਮੰਗਲਵਾਰ ਨੂੰ ਇਥੇ ਪਹਿਲੇ ਗੇੜ 'ਚ ਸ਼੍ਰੀਨਿਵਾਸ ਨਾਇਡੂ ਦੇ ਵਿਰੁੱਧ 4-0 ਨਾਲ ਸ਼ਾਨਦਾਰ ਜਿੱਤ ਦਰਜ ਕੀਤੀ।
ਅਭਿਸ਼ੇਕ ਨੂੰ ਦੂਜੇ ਗੇੜ ਵਿੱਚ ਜਗ੍ਹਾ ਪੱਕੀ ਕਰਨ ਲਈ ਕੋਈ ਜਿਆਦਾ ਸਖ਼ਤ ਮਿਹਨਤ ਨਹੀਂ ਕਰਨੀ ਪਈ ਤਾਂ ਉਥੇ ਹੀ ਨਾਸੀਰ (ਕਿਉਬੀਸੀ) ਨੂੰ ਦੂਜੇ ਗੇੜ ਵਿੱਚ ਪਹੁੰਚਣ ਲਈ ਸੰਘਰਸ਼ ਕਰਨਾ ਪਿਆ। ਉਨ੍ਹਾਂ ਨੇ ਕਰੀਬੀ ਮੁਕਾਬਲੇ 'ਚ ਡਬਲਯੂਐਮਸੀਏ ਦੇ ਰਾਧੇਸ਼ ਨੂੰ 4-3 ਨਾਲ ਹਰਾਇਆ।
ਕੋਵਿਡ 19 ਦਿਸ਼ਾ ਨਿਰਦੇਸ਼ਾਂ ਤਹਿਤ ਖੇਡੇ ਜਾ ਰਹੇ ਇਸ ਟੂਰਨਾਮੈਂਟ ਵਿੱਚ ਸਾਬਕਾ ਏਸ਼ੀਅਨ ਖੇਡਾਂ ਦੇ ਸੋਨ ਤਗਮਾ ਜੇਤੂ ਰਫਾਤ ਹਬੀਬੀ (ਦੱਖਣੀ ਰੇਲਵੇ) ਅਤੇ ਪੈਟਰੋਲੀਅਮ ਸਪੋਰਟਸ ਪ੍ਰਮੋਸ਼ਨ ਬੋਰਡ ਦੇ ਲਕਸ਼ਮਣ ਰਾਵਤ ਵਰਗੇ ਚੋਟੀ ਦੇ ਖਿਡਾਰੀ ਵੀ ਹਿੱਸਾ ਲੈ ਰਹੇ ਹਨ।